DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

WhatsApp's Username Feature: ਕੇਂਦਰ ਨੇ ਵਟਸਐਪ ਦੇ 'ਯੂਜ਼ਰਨੇਮ' ਫੀਚਰ 'ਤੇ ਸੁਰੱਖਿਆ ਚਿੰਤਾਵਾਂ ਜਤਾਈਆਂ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੋਸ਼ਲ ਮੈਸੇਜਿੰਗ ਐਪ ਵਟਸਐਪ (WhatsApp) ਦੇ ਨਵੇਂ ਯੂਜ਼ਰਨੇਮ ਫੀਚਰ 'ਤੇ ਚਿੰਤਾ ਜਤਾਈ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ, ਇਸ ਮੁੱਦੇ 'ਤੇ ਡੂੰਘਾਈ ਨਾਲ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਸ ਨਾਲ ਡਿਜੀਟਲ ਸੁਰੱਖਿਆ ਨੂੰ ਖ਼ਤਰਾ...

  • fb
  • twitter
  • whatsapp
  • whatsapp
featured-img featured-img
Photo for representation. Image credit/iStock
Advertisement

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੋਸ਼ਲ ਮੈਸੇਜਿੰਗ ਐਪ ਵਟਸਐਪ (WhatsApp) ਦੇ ਨਵੇਂ ਯੂਜ਼ਰਨੇਮ ਫੀਚਰ 'ਤੇ ਚਿੰਤਾ ਜਤਾਈ ਹੈ। ਉੱਚ ਪੱਧਰੀ ਸੂਤਰਾਂ ਮੁਤਾਬਕ, ਇਸ ਮੁੱਦੇ 'ਤੇ ਡੂੰਘਾਈ ਨਾਲ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਇਸ ਨਾਲ ਡਿਜੀਟਲ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ ਅਤੇ ਇਸ ਮਾਮਲੇ 'ਚ ਕੰਪਨੀ ਨੂੰ ਨੋਟਿਸ ਵੀ ਭੇਜਿਆ ਜਾ ਸਕਦਾ ਹੈ।

ਸੂਤਰਾਂ ਮੁਤਾਬਕ ਸੋਸ਼ਲ ਮੀਡੀਆ ਐਪਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਫੀਚਰਸ ਦੀ ਵਰਤੋਂ ਕਿਸੇ ਦੀ ਨਕਲ ਕਰਕੇ ਧੋਖਾਧੜੀ ਕਰਨ, ਘੁਟਾਲੇ ਕਰਨ ਜਾਂ ਅਫ਼ਵਾਹਾਂ ਫੈਲਾਉਣ ਲਈ ਨਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਯੂਜ਼ਰਨੇਮ, ਐਡਿਟ ਕੀਤੇ ਮੈਸੇਜਾਂ, ਫਰਜ਼ੀ ਗਰੁੱਪਾਂ ਜਾਂ ਕਿਸੇ ਹੋਰ ਦਾ ਰੂਪ ਧਾਰਨ ਕਰਕੇ ਕੀਤੀ ਜਾਣ ਵਾਲੀ ਗਲਤ ਵਰਤੋਂ 'ਤੇ ਰੈਗੂਲੇਟਰੀ ਕਾਰਵਾਈ ਹੋ ਸਕਦੀ ਹੈ।

Advertisement

ਇੱਕ ਅਧਿਕਾਰੀ ਨੇ ਕਿਹਾ, "ਸੋਸ਼ਲ ਮੀਡੀਆ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸਿਸਟਮ ਦੀ ਵਰਤੋਂ ਕੋਈ ਸ਼ਰਾਰਤ ਜਾਂ ਗੜਬੜ ਕਰਨ ਲਈ ਨਾ ਕੀਤੀ ਜਾਵੇ। ਜੇਕਰ ਅਜਿਹਾ ਹੁੰਦਾ ਹੈ, ਤਾਂ ਸਰਕਾਰ ਵੱਲੋਂ ਸੋਚ-ਸਮਝ ਕੇ ਪਰ ਬਹੁਤ ਸਖ਼ਤ ਕਾਰਵਾਈ ਕੀਤੀ ਜਾਵੇਗੀ।"

Advertisement

ਸੂਤਰਾਂ ਮੁਤਾਬਕ ਯੂਜ਼ਰਨੇਮ ਰਜਿਸਟ੍ਰੇਸ਼ਨ ਵਰਗੇ ਫੀਚਰ ਡਿਜੀਟਲ ਸੁਰੱਖਿਆ ਲਈ ਜੋਖਮ ਪੈਦਾ ਕਰ ਸਕਦੇ ਹਨ ਕਿਉਂਕਿ ਕਿਸੇ ਦੇ ਵੀ ਨਾਮ 'ਤੇ ਯੂਜ਼ਰਨੇਮ ਬਣਾ ਕੇ ਇਸਦੀ ਦੁਰਵਰਤੋਂ ਕੀਤੀ ਜਾ ਸਕਦੀ ਹੈ, ਇਸ ਲਈ ਮੰਤਰਾਲਾ ਇਸ ਮਾਮਲੇ ਦੀ ਜਾਂਚ ਕਰ ਰਿਹਾ ਹੈ ਅਤੇ ਸਬੰਧਤ ਵਿਭਾਗਾਂ ਨਾਲ ਇਸ 'ਤੇ ਚਰਚਾ ਕਰੇਗਾ। ਇਸ ਮੁੱਦੇ ਦੇ ਹਰ ਕਾਨੂੰਨੀ ਪਹਿਲੂ ਦੀ ਜਾਂਚ ਕੀਤੀ ਜਾਵੇਗੀ।

ਵਟਸਐਪ ਵੱਲੋਂ ਇਸ ਸਾਲ ਦੇ ਅਖੀਰ ਤੱਕ ਯੂਜ਼ਰਨੇਮ ਫੀਚਰ ਸ਼ੁਰੂ ਕੀਤੇ ਜਾਣ ਦੀ ਉਮੀਦ ਹੈ, ਜਿਸ ਨਾਲ ਯੂਜ਼ਰਸ ਆਪਣਾ ਫੋਨ ਨੰਬਰ ਦੱਸੇ ਬਿਨਾਂ ਵੀ ਆਪਸ ਵਿੱਚ ਗੱਲਬਾਤ ਕਰ ਸਕਣਗੇ।

Advertisement
×