DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

WhatsApp Account Block: ਵਟਸਐਪ ਵੱਲੋਂ ਕਈ ਯੂਜ਼ਰਾਂ ਦੇ ਅਕਾਊਂਟ ‘ਅੰਡਰ ਰਿਵਿਊ’ ਕਹਿੰਦਿਆਂ 24 ਘੰਟੇ ਲਈ ਬਲੌਕ

ਭਾਰਤ ਸਮੇਤ ਕਈ ਦੇਸ਼ਾਂ ਵਿੱਚ ਯੂਜ਼ਰਸ ਨੂੰ ਰਾਤ ਅੱਠ ਵਜੇ ਆਈ ਸਮੱਸਿਆ

  • fb
  • twitter
  • whatsapp
  • whatsapp
Advertisement

WhatsApp Account Review: ਮੈਸੇਜਿੰਗ ਐਪ ਵਟਸਐਪ ਨੇ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਕਈ ਯੂਜ਼ਰਾਂ ਦੇ ਅਕਾਊਂਟਾਂ ਨੂੰ 24 ਘੰਟਿਆਂ ਲਈ ਅੰਡਰ ਰਿਵਿਊ (ਸਮੀਖਿਆ ਅਧੀਨ) ਰੱਖ ਦਿੱਤਾ ਅਤੇ ਐਪ ਦੇ ਸਾਰੇ ਫੀਚਰਸ ਬਲੌਕ ਕਰ ਦਿੱਤੇ। ਇਸ ਕਾਰਨ ਪ੍ਰਭਾਵਿਤ ਯੂਜ਼ਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਸਮੱਸਿਆ ਦੱਸੀ। ਇਹ ਸਮੱਸਿਆ ਰਾਤ ਨੂੰ ਕਰੀਬ 8 ਵਜੇ ਸਾਹਮਣੇ ਆਈ। ਉਸ ਵੇਲੇ ਯੂਜ਼ਰਜ਼ ਨੂੰ ਮੈਟਾ (Meta) ਗਰੁੱਪ ਦੀ ਇਸ ਐਪ ਵੱਲੋਂ ਕੋਈ ਅਗਾਊਂ ਜਾਣਕਾਰੀ ਵੀ ਨਾ ਦਿੱਤੀ ਗਈ।

ਯੂਜਰਜ਼ ਦੀ ਫੋਨ ਦੀ ਸਕਰੀਨ ਉੱਤੇ ਸੁਨੇਹਾ ਦਿਖਾਈ ਦੇ ਰਿਹਾ ਸੀ ਕਿ "ਅਕਾਊਂਟ ਅੰਡਰ ਰਿਵਿਊ ਹੈ।" ਇਸ ਵਿੱਚ ਕਿਹਾ ਗਿਆ ਕਿ ਖਾਤਾਧਾਰਕ ਸੇਵਾ ਦੀਆਂ ਸ਼ਰਤਾਂ ਦੀ ਪਾਲਣਾ ਕਰਦਾ ਹੈ ਕਿ ਨਹੀਂ, ਇਹ ਯਕੀਨੀ ਬਣਾਉਣ ਲਈ ਡਿਵਾਈਸ ਦੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਤੀਜਾ 24 ਘੰਟਿਆਂ ਵਿੱਚ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਐਪ ਉੱਤੇ ਜ਼ਿੰਮੇਵਾਰੀ ਨਾਲ ਵਟਸਐਪ ਵਰਤਣ ਅਤੇ ਚੋਰੀ ਹੋਏ ਫੋਨ ਨਾਲ ਜੁੜੇ ਵਿਕਲਪ ਵੀ ਦਿਖਾਈ ਦੇ ਰਹੇ ਸਨ।

Advertisement

ਵਟਸਐਪ ਦਾ ਜਵਾਬ ਅਤੇ ਸੋਸ਼ਲ ਮੀਡੀਆ ਉੱਤੇ ਪ੍ਰਤੀਕਿਰਿਆਵਾਂ

Advertisement

ਸੋਸ਼ਲ ਮੀਡੀਆ ਉੱਤੇ ਯੂਜ਼ਰਾਂ ਨੇ ਆਪਣੀ ਪ੍ਰੇਸ਼ਾਨੀ ਜ਼ਾਹਰ ਕੀਤੀ। ਇੱਕ ਯੂਜ਼ਰ ਨੇ ਕਿਹਾ ਕਿ ਉਸ ਦਾ ਅਕਾਊਂਟ ਬਿਨਾਂ ਕਿਸੇ ਸੂਚਨਾ ਜਾਂ ਸਪੱਸ਼ਟੀਕਰਨ ਦੇ ਬੰਦ ਕਰ ਦਿੱਤਾ ਗਿਆ ਹੈ ਅਤੇ ਅਪੀਲ ਕਰਨ ਦੇ ਬਾਵਜੂਦ ਸਿਰਫ਼ ਉਹੀ ਸੁਨੇਹਾ ਆ ਰਿਹਾ ਹੈ ਕਿ 24 ਘੰਟਿਆਂ ਵਿੱਚ ਸਮੀਖਿਆ ਕੀਤੀ ਜਾਵੇਗੀ। ਇਸੇ ਤਰ੍ਹਾਂ 'ਐਕਸ' (X) ਉੱਤੇ ਸਲੋਨੀ ਨਾਮਕ ਅਕਾਊਂਟ ਤੋਂ ਪੋਸਟ ਕੀਤਾ ਗਿਆ ਕਿ ਉਸ ਦਾ ਕੰਮ ਵਟਸਐਪ 'ਤੇ ਨਿਰਭਰ ਹੈ ਅਤੇ ਬਿਨਾਂ ਚਿਤਾਵਨੀ ਅਕਾਊਂਟ ਬੰਦ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਆਈ ਹੈ।

ਇਸ ਮਾਮਲੇ ਵਿੱਚ ਸੰਪਰਕ ਕਰਨ 'ਤੇ ਵਟਸਐਪ ਦੇ ਬੁਲਾਰੇ ਨੇ ਕਿਹਾ ਕਿ ਉਹ ਇਸ ਐਪ ਦੀ ਸੇਵਾ ਦੀ ਦੁਰਵਰਤੋਂ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਲਈ ਹਮੇਸ਼ਾ ਕੰਮ ਕਰਦੇ ਹਨ ਅਤੇ ਦੂਜੇ ਯੂਜ਼ਰਾਂ ਨੂੰ ਸੁਰੱਖਿਅਤ ਰੱਖਣ ਲਈ ਅਕਾਊਂਟ ਬੈਨ ਕਰਦੇ ਹਨ। ਕਈ ਵਾਰ ਇਹ ਗਲਤੀ ਨਾਲ ਵੀ ਹੋ ਜਾਂਦਾ ਹੈ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਐਪ ਦੀਆਂ ਸੇਵਾਵਾਂ 'ਤੇ ਵਾਪਸ ਲਿਆਉਣ ਲਈ ਇਸ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

Advertisement
×