ਚੰਡੀਗੜ੍ਹ, 3 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਕ ਦੇਸ਼-ਇਕ ਚੋਣ ਵਿਚਾਰ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਇਹ ਲਾਗੂ ਹੋਣ ਨਾਲ ਆਮ ਆਦਮੀ ਨੂੰ ਕੀ ਮਿਲੇਗਾ। ਉਨ੍ਹਾਂ ‘ਐਕਸ’ ’ਤੇ ਪੋਸਟ ਪਾ ਕੇ ਕਿਹਾ,‘‘ਦੇਸ਼ ਲਈ ਕੀ ਮਹੱਤਵਪੂਰਨ ਹੈ? ਇਕ ਦੇਸ਼-ਇਕ ਚੋਣ ਜਾਂ ਇਕ ਦੇਸ਼-ਇਕ ਸਿੱਖਿਆ (ਅਮੀਰ ਜਾਂ ਗਰੀਬ, ਸਾਰਿਆਂ ਨੂੰ ਇਕ ਸਮਾਨ ਵਧੀਆ ਸਿੱਖਿਆ)। ਇਕ ਦੇਸ਼-ਇਕ ਇਲਾਜ (ਅਮੀਰ ਜਾਂ ਗਰੀਬ, ਸਾਰਿਆਂ ਲਈ ਇਕ ਸਮਾਨ ਇਲਾਜ)। ਇਕ ਦੇਸ਼-ਇਕ ਚੋਣ ਤੋਂ ਆਮ ਆਦਮੀ ਨੂੰ ਕੀ ਮਿਲੇਗਾ?’’ -ਪੀਟੀਆਈ