DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bihar floods news: ਡਬਲ ਇੰਜਣ ਸਰਕਾਰ ਨੇ 17 ਸਾਲਾਂ ’ਚ ਬਿਹਾਰ ਲਈ ਕੀ ਕੀਤਾ: ਰਾਹੁਲ

ਬਿਹਾਰ ਹਡ਼੍ਹਾਂ ਦੇ ਮੁੱਦੇ ’ਤੇ ਭਾਜਪਾ ਦਾ ਘਿਰਾਓ

  • fb
  • twitter
  • whatsapp
  • whatsapp
featured-img featured-img
ਰਾਹੁਲ ਗਾਂਧੀ ਦੀ ਫਾਈਲ ਫੋਟੋ।
Advertisement

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਬਿਹਾਰ ਹੜ੍ਹਾਂ ਦੇ ਮੁੱਦੇ ’ਤੇ ਭਾਜਪਾ ਸਰਕਾਰ ਘੇਰੀ। ਉਨ੍ਹਾਂ ਕਿਹਾ ਕਿ ਡਬਲ ਇੰਜਣ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਹਰ ਸਾਲ ਆਉਣ ਵਾਲੇ ਹੜ੍ਹਾਂ ਨਾਲ ਨਜਿੱਠਣ ਲਈ ਉਸ ਨੇ ਪਿਛਲੇ 17 ਸਾਲਾਂ ਵਿੱਚ ਕੀ ਕੀਤਾ ਹੈ ਅਤੇ ਜ਼ਮੀਨੀ ਪੱਧਰ ’ਤੇ ਅਸਲ ਵਿੱਚ ਕੀ ਤਬਦੀਲੀ ਆਈ ਹੈ।

ਕਾਂਗਰਸ ਨੇਤਾ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੂੰ ਹਰ ਸਾਲ ਰਾਹਤ ਅਤੇ ਭਰੋਸਾ ਨਹੀਂ, ਸਗੋਂ ਇਸ ਸਮੱਸਿਆ ਦਾ ਪੱਕਾ ਹੱਲ ਚਾਹੀਦਾ ਹੈ। ਉਨ੍ਹਾਂ ਐਕਸ ’ਤੇ ਪਾਈ ਪੋਸਟ ਵਿੱਚ ਕਿਹਾ, ‘‘ਬਿਹਾਰ ਵਿੱਚ ਹੜ੍ਹਾਂ ਨੇ ਮੁੜ ਤਬਾਹੀ ਮਚਾ ਦਿੱਤੀ ਹੈ। ਲੱਖਾਂ ਲੋਕ ਬੇਘਰ ਹੋਏ ਹਨ, ਸੈਂਕੜੇ ਪਿੰਡ ਡੁੱਬ ਗਏ ਹਨ। ਕਈ ਲੋਕਾਂ ਦੀ ਮੌਤ ਹੋਈ ਹੈ ਅਤੇ ਕਈਆਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਹਨ। ਜਿਹੜੇ ਪਰਿਵਾਰਾਂ ਨੇ ਆਪਣਿਆਂ ਨੂੰ ਹੜ੍ਹਾਂ ਕਾਰਨ ਗੁਆਇਆ ਹੈ, ਉਨ੍ਹਾਂ ਨਾਲ ਮੈਨੂੰ ਹਮਦਰਦੀ ਹੈ।’’

Advertisement

ਉਨ੍ਹਾਂ ਕਿਹਾ, ‘‘ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਬਿਹਾਰ ਵਿੱਚ ਇਹ ਮੁਸੀਬਤ ਕੋਈ ਨਵੀਂ ਨਹੀਂ ਹੈ। ਹਰ ਸਾਲ ਹੜ੍ਹ ਆਉਂਦੇ ਹਨ, ਮੌਤਾਂ ਹੁੰਦੀਆਂ ਹਨ, ਪਰਿਵਾਰ ਉੱਜੜਦੇ ਹਨ ਅਤੇ ਲੋਕ ਪਰਵਾਸ ਕਰਨ ਲਈ ਮਜਬੂਰ ਹੁੰਦੇ ਹਨ। ਭਾਜਪਾ ਦੀ ਡਬਲ ਇੰਜਣ ਸਰਕਾਰ ਦੱਸੇ, ਪਿਛਲੇ 17 ਸਾਲਾਂ ਵਿੱਚ ਇਸ ਸਾਲਾਨਾ ਤਰਾਸਦੀ ਨਾਲ ਨਜਿੱਠਣ ਲਈ ਕੀ ਕੀਤਾ ਹੈ? ਜ਼ਮੀਨ ’ਤੇ ਕੀ ਬਦਲਿਆ ਹੈ? ਬਿਹਾਰ ਦੇ ਲੋਕਾਂ ਨੂੰ ਹਰ ਸਾਲ ਰਾਹਤ ਅਤੇ ਭਰੋਸਾ ਨਹੀਂ, ਸਥਾਈ ਹੱਲ ਚਾਹੀਦਾ ਹੈ।’’

Advertisement

Advertisement
×