ਸਰਕਾਰ ਬਣਨ ’ਤੇ ਮਹੀਨੇ ਵਿੱਚ ਅਪਰਾਧੀਆਂ ਨੂੰ ਜੇਲ੍ਹ ਭੇਜਾਂਗੇ: ਰਾਜਨਾਥ ਸਿੰਘ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਅਪਰਾਧੀ ਜੇਲ੍ਹ ’ਚ ਹੋਣਗੇ ਜਾਂ ਰੱਬ ਜਾਣੇ ਕਿੱਥੇ ਹੋਣਗੇ’ ਅਤੇ ਬੰਗਾਲ ’ਚ ਬੇਰੁਜ਼ਗਾਰੀ ਖ਼ਤਮ ਕਰਨ ’ਚ ਲਗਭਗ ਪੰਜ ਤੋਂ 10 ਸਾਲ...
Advertisement
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਇੱਕ ਮਹੀਨੇ ਦੇ ਅੰਦਰ-ਅੰਦਰ ਅਪਰਾਧੀ ਜੇਲ੍ਹ ’ਚ ਹੋਣਗੇ ਜਾਂ ਰੱਬ ਜਾਣੇ ਕਿੱਥੇ ਹੋਣਗੇ’ ਅਤੇ ਬੰਗਾਲ ’ਚ ਬੇਰੁਜ਼ਗਾਰੀ ਖ਼ਤਮ ਕਰਨ ’ਚ ਲਗਭਗ ਪੰਜ ਤੋਂ 10 ਸਾਲ ਲੱਗਣਗੇ। ਉਹ ਹਾਵੜਾ ਜ਼ਿਲ੍ਹੇ ਦੇ ਅਮਟਾ ਵਿੱਚ ਪਰਿਵਰਤਨ ਯਾਤਰਾ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਤ੍ਰਿਣਮੂਲ ਕਾਂਗਰਸ ਸੂਬੇ ਵਿੱਚ ਲੋਕਾਂ ਨੂੰ ਵੰਡ ਰਹੀ ਹੈ। ਭਾਜਪਾ ਸਿਰਫ਼ ਸਰਕਾਰ ਬਣਾਉਣ ਲਈ ਨਹੀਂ, ਬਲਕਿ ਸਮਾਜ ਸੁਧਾਰਨ ਲਈ ਸਿਆਸਤ ਕਰਦੀ ਹੈ, ਜਦਕਿ ਤ੍ਰਿਣਮੂਲ ਸੂਬੇ ਦੇ ਲੋਕਾਂ ’ਚ ਵੰਡੀਆਂ ਪਾ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੁੱਛਿਆ, ‘‘ਸੂਬੇ ਵਿੱਚ ਅਪਰਾਧੀਆਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾਂਦੀ? ਤੁਸੀਂ 15 ਸਾਲ ਤੋਂ ਸਰਕਾਰ ਚਲਾ ਰਹੇ ਹੋ, ਪੱਛਮੀ ਬੰਗਾਲ ’ਚ ਗਰੀਬੀ ਕਿਉਂ ਨਹੀਂ ਖ਼ਤਮ ਹੋਈ ਅਤੇ ਮਹਿਲਾਵਾਂ ਸੁਰੱਖਿਅਤ ਕਿਉਂ ਨਹੀਂ ਮਹਿਸੂਸ ਕਰ ਰਹੀਆਂ?’’
Advertisement
Advertisement
×

