DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜ ਸੂਬਿਆਂ ਵਿੱਚ ਜਲ ਸਰੋਤ ਘਟੇ

ਮਹਾਰਾਸ਼ਟਰ ਵਿੱਚ 4.74 ਲੱਖ ਜਲ ਸਰੋਤ; ਪੰਜ ਸੂਬਿਆਂ ’ਚ ਗਿਣਤੀ ਘਟੀ

  • fb
  • twitter
  • whatsapp
  • whatsapp
Advertisement

ਜਲ ਸਰੋਤਾਂ ਦੀ ਦੂਜੀ ਗਣਨਾ ਦੇ ਅੰਕੜੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਪੰਜ ਸੂਬਿਆਂ ਦੇ ਜਲ ਸਰੋਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮਹਾਰਾਸ਼ਟਰ ਵਿੱਚ 4.74 ਲੱਖ ਜਲ ਸਰੋਤ ਦਰਜ ਕੀਤੇ ਗਏ ਹਨ, ਜੋ ਪਹਿਲੀ ਗਣਨਾ ’ਚ ਦਰਜ ਅੰਕੜਿਆਂ ਤੋਂ ਲਗਪਗ ਪੰਜ ਗੁਣਾ ਵੱਧ ਹਨ। ਉੱਤਰ ਪ੍ਰਦੇਸ਼ ਵਿੱਚ 2.86 ਲੱਖ ਜਲ ਸਰੋਤ ਦਰਜ ਕੀਤੇ ਗਏ, ਜਦਕਿ ਕਰਨਾਟਕ, ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ।

ਦੇਸ਼ ਦੇ ਪੰਜ ਸੂਬਿਆਂ ਮਿਜ਼ੋਰਮ, ਅਰੁਣਾਚਲ ਪ੍ਰਦੇਸ਼, ਝਾਰਖੰਡ, ਤਿਲੰਗਾਨਾ ਅਤੇ ਰਾਜਸਥਾਨ ਵਿੱਚ ਪਹਿਲੀ ਗਣਨਾ ਦੇ ਮੁਕਾਬਲੇ ਜਲ ਸਰੋਤਾਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਗਈ ਹੈ। ਮਿਜ਼ੋਰਮ ਵਿੱਚ ਸਭ ਤੋਂ ਵੱਧ 63 ਫ਼ੀਸਦੀ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 50 ਫ਼ੀਸਦੀ ਦੀ ਗਿਰਾਵਟ ਆਈ ਹੈ। ਇਹ ਰਿਪੋਰਟ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਵੱਲੋਂ 25 ਸਤੰਬਰ ਨੂੰ ਭਾਰਤ ਮੰਡਪਮ ਵਿੱਚ ਜਾਰੀ ਕੀਤੀ ਗਈ ਸੀ। ਜਲ ਸਰੋਤਾਂ ਦੀ ਪਹਿਲੀ ਗਣਨਾ ਸਾਲ 2017-18 ਵਿੱਚ ਕੀਤੀ ਗਈ ਸੀ, ਜਦਕਿ ਦੂਜੀ ਗਣਨਾ ਲਈ ਸਾਲ 2023-24 ਨੂੰ ਆਧਾਰ ਸਾਲ ਬਣਾਇਆ ਗਿਆ ਹੈ। ਮਹਾਰਾਸ਼ਟਰ ਵਿੱਚ ਦਰਜ ਕੀਤੇ ਜਲ ਸਰੋਤਾਂ ਵਿੱਚੋਂ 99 ਫ਼ੀਸਦੀ ਤੋਂ ਵੱਧ ਪੇਂਡੂ ਖੇਤਰਾਂ ਵਿੱਚ ਹਨ। ਜੰਮੂ-ਕਸ਼ਮੀਰ ਵਿੱਚ ਜਲ ਸਰੋਤਾਂ ਦੀ ਗਿਣਤੀ 20.5 ਫ਼ੀਸਦੀ ਵਧੀ ਹੈ। -ਪੀਟੀਆਈ

Advertisement

ਪੰਜਾਬ ਵਿੱਚ 74.78 ਫ਼ੀਸਦੀ ਜਲ ਸਰੋਤ ਵਰਤੋਂ ’ਚ

ਦੂਜੀ ਗਣਨਾ ਮੁਤਾਬਕ ਪੰਜਾਬ ਵਿੱਚ 18,716 ਜਲ ਸਰੋਤ ਦਰਜ ਕੀਤੇ ਗਏ ਹਨ, ਜਦੋਂਕਿ ਪਹਿਲੀ ਗਣਨਾ ਵਿੱਚ ਇਹ ਗਿਣਤੀ 16,012 ਸੀ, ਜੋ ਕਿ 16.9 ਫ਼ੀਸਦੀ ਦਾ ਵਾਧਾ ਦਰਸਾਉਂਦੀ ਹੈ। ਇਨ੍ਹਾਂ ਵਿੱਚੋਂ ਲਗਪਗ 99 ਫ਼ੀਸਦੀ ਜਲ ਸਰੋਤ ਪੇਂਡੂ ਖੇਤਰਾਂ ਵਿੱਚ ਹਨ ਅਤੇ ਕੁੱਲ ਜਲ ਸਰੋਤਾਂ ਵਿੱਚੋਂ 93.56 ਫ਼ੀਸਦੀ ਪਿੰਡਾਂ ਦੇ ਛੱਪੜ ਹਨ। ਪੰਜਾਬ ਵਿੱਚ ਦਰਜ ਕੁੱਲ ਜਲ ਸਰੋਤਾਂ ਵਿੱਚੋਂ 13,995 (ਲਗਪਗ 74.78 ਫ਼ੀਸਦੀ) ਸਰੋਤ ਵਰਤੋਂ ਵਿੱਚ ਹਨ, ਜਦਕਿ ਪਹਿਲੀ ਗਣਨਾ ਦੌਰਾਨ ਇਹ ਗਿਣਤੀ ਸਿਰਫ਼ 7,680 ਜਾਂ 48 ਫ਼ੀਸਦੀ ਸੀ।

Advertisement

Advertisement
×