ਸ਼ਿਮਲਾ, 25 ਜੂਨ
ਸਾਲ 2018 ਦੇ ਸਭ ਤੋਂ ਵੱਡੇ ਪਾਣੀ ਦੇ ਸੰਕਟ ਦੇ ਚਾਰ ਸਾਲਾਂ ਬਾਅਦ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਵਸਨੀਕ ਇੱਕ ਵਾਰ ਫਿਰ ਇਸ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਰਾਜਧਾਨੀ ਪਿਛਲੇ 15 ਦਿਨਾ ਤੋਂ ਵੱਧ ਸਮੇਂ ਤੋਂ ਪਾਣੀ ਦੀ ਭਾਰੀ ਘਾਟ ਨਾਲ ਜੂਝ ਰਹੀ ਹੈ। ਘੱਟ ਬਾਰਸ਼, ਸੈਲਾਨੀਆਂ ਦੀ ਭਾਰੀ ਆਮਦ ਅਤੇ ਜਲ ਵੰਡ ਨੈੱਟਵਰਕ ਵਿੱਚ ਪਾਈਪਾਂ ਲੀਕ ਹੋਣ ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ।