ਵਾਹਿਦ ਪਾਰਾ ਹੁਣ ਦੇਸ਼ ’ਚ ਘੁੰਮ ਸਕੇਗਾ
ਦਹਿਸ਼ਤੀ ਸਾਜ਼ਿਸ਼ ਮਾਮਲੇ ਦੇ ਮੁਲਜ਼ਮ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਆਗੂ ਵਾਹਿਦ ਉਰ-ਰਹਿਮਾਨ ਪਾਰਾ ਨੂੰ ਚਾਰ ਸਾਲ ਮਗਰੋਂ ਦੇਸ਼ ਦੇ ਹੋਰ ਹਿੱਸਿਆਂ ’ਚ ਜਾਣ ਦੀ ਇਜਾਜ਼ਤ ਮਿਲੀ ਹੈ। ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਅੱਜ ਇਹ ਫ਼ੈਸਲਾ ਸੁਣਾਇਆ। ਉਸ ਨੂੰ...
Advertisement
ਦਹਿਸ਼ਤੀ ਸਾਜ਼ਿਸ਼ ਮਾਮਲੇ ਦੇ ਮੁਲਜ਼ਮ ਪੀਪਲਜ਼ ਡੈਮੋਕਰੈਟਿਕ ਪਾਰਟੀ ਦੇ ਆਗੂ ਵਾਹਿਦ ਉਰ-ਰਹਿਮਾਨ ਪਾਰਾ ਨੂੰ ਚਾਰ ਸਾਲ ਮਗਰੋਂ ਦੇਸ਼ ਦੇ ਹੋਰ ਹਿੱਸਿਆਂ ’ਚ ਜਾਣ ਦੀ ਇਜਾਜ਼ਤ ਮਿਲੀ ਹੈ। ਜੰਮੂ ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਨੇ ਅੱਜ ਇਹ ਫ਼ੈਸਲਾ ਸੁਣਾਇਆ। ਉਸ ਨੂੰ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਨੇ ਮਈ 2022 ’ਚ ਕੁਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਸੀ।ਚੇਤੇ ਰਹੇ ਕਿ ਵਾਹਿਦ ਉਰ-ਰਹਿਮਾਨ ਪਾਰਾ ਨੇ ਜੰਮੂ ਕਸ਼ਮੀਰ ਤੋਂ ਬਾਹਰ ਸਫ਼ਰ ਨਾ ਕਰਨ ’ਤੇ ਲਾਈ ਗਈ ਰੋਕ ’ਚ ਛੋਟ ਦੇਣ ਦੀ ਇਜਾਜ਼ਤ ਲਈ ਪਟੀਸ਼ਨ ਦਾਖ਼ਲ ਕੀਤੀ ਸੀ। ਜਸਟਿਸ ਵਿਨੋਦ ਚੈਟਰਜੀ ਕੌਲ ਅਤੇ ਸੰਜੀਵ ਕੁਮਾਰ ’ਤੇ ਆਧਾਰਿਤ ਬੈਂਚ ਨੇ ਕਿਹਾ ਕਿ ਪਾਰਾ ਹੇਠਲੀ ਅਦਾਲਤ ਨੂੰ ਜਾਣਕਾਰੀ ਦੇਣ ਮਗਰੋਂ ਦੇਸ਼ ਦੇ ਹੋਰ ਇਲਾਕਿਆਂ ’ਚ ਜਾ ਸਕਦਾ ਹੈ। ਵਕੀਲ ਐੱਸ ਜੇ ਰਿਆਜ਼ ਨੇ ਹਾਈ ਕੋਰਟ ’ਚ ਦਲੀਲ ਦਿੱਤੀ ਸੀ ਕਿ ਪਾਰਾ ਵਿਧਾਇਕ ਹੈ ਅਤੇ ਉਸ ਨੂੰ ਕੰਮ ਦੇ ਸਿਲਸਿਲੇ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਬਾਹਰ ਜਾਣ ਦੀ ਲੋੜ ਪੈਂਦੀ ਰਹਿੰਦੀ ਹੈ, ਜ਼ਮਾਨਤ ਦੀਆਂ ਸ਼ਰਤਾਂ ਉਸ ਦੇ ਰਾਹ ’ਚ ਅੜਿੱਕੇ ਖੜ੍ਹੇ ਕਰ ਰਹੀਆਂ ਹਨ।
Advertisement
Advertisement
