DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੇਰਲਾ, ਅਸਾਮ ਤੇ ਪੁੱਡੂਚੇਰੀ ’ਚ ਵੋਟਾਂ ਅੱਜ

ਚੋਣ ਕਮਿਸ਼ਨ ਵੱਲੋਂ ਤਿਆਰੀਆਂ ਮੁਕੰਮਲ; ਸੁਰੱਖਿਆ ਦੇ ਸਖ਼ਤ ਪ੍ਰਬੰਧ

  • fb
  • twitter
  • whatsapp
  • whatsapp
featured-img featured-img
ਗੁਹਾਟੀ ’ਚ ਚੋਣਾਂ ਤੋਂ ਇਕ ਦਿਨ ਪਹਿਲਾਂ ਈ ਵੀ ਐੱਮ ਚੈੱਕ ਕਰਦੇ ਹੋਏ ਮੁਲਾਜ਼ਮ। -ਫੋਟੋ: ਪੀਟੀਆਈ
Advertisement

ਕੇਰਲਾ, ਅਸਾਮ ਤੇ ਪੁੱਡੂਚੇਰੀ ਦੀਆਂ ਵਿਧਾਨ ਸਭਾਵਾਂ ਲਈ 9 ਅਪਰੈਲ ਨੂੰ ਵੋਟਾਂ ਪੈਣਗੀਆਂ। ਚੋਣ ਕਮਿਸ਼ਨ ਨੇ ਵੋਟਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਅਤੇ ਪ੍ਰਸ਼ਾਸਨ ਨੇ ਵੋਟਾਂ ਦਾ ਅਮਲ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਇਸ ਦੌਰਾਨ ਕੇਰਲਾ ਦੀਆਂ ਸਾਰੀਆਂ 140, ਅਸਾਮ ਦੀਆਂ 126 ਅਤੇ ਪੁੱਡੂਚੇਰੀ ਦੀਆਂ ਸਾਰੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਰਲਾ ’ਚ ਭਲਕੇ 2.71 ਕਰੋੜ ਵੋਟਰ ਫ਼ੈਸਲਾਕੁਨ ਮੁਕਾਬਲੇ ਵਿੱਚ ਆਪਣੀ ਵੋਟ ਪਾਉਣਗੇ। ਇਹ ਚੋਣਾਂ ਹਾਕਮ ਐੱਲ ਡੀ ਐੱਫ ਦੀ ਲਗਾਤਾਰ ਤੀਜੀ ਵਾਰ ਜਿੱਤਣ ਦੀ ਕੋਸ਼ਿਸ਼, ਵਿਰੋਧੀ ਧਿਰ ਯੂ ਡੀ ਐੱਫ ਦੀ ਵਾਪਸੀ ਦੀਆਂ ਸੰਭਾਵਨਾਵਾਂ ਅਤੇ ਸੂਬੇ ’ਚ ਆਪਣਾ ਖਾਤਾ ਖੋਲ੍ਹਣ ਲਈ ਐੱਨ ਡੀ ਏ ਦੇ ਜ਼ੋਰ ਦੀ ਪ੍ਰੀਖਿਆ ਲੈਣਗੀਆਂ। ਸਾਰੀਆਂ 140 ਸੀਟਾਂ ਲਈ 883 ਉਮੀਦਵਾਰ ਮੈਦਾਨ ਵਿੱਚ ਹਨ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਵੋਟਰਾਂ ਵਿੱਚ 1.32 ਕਰੋੜ ਮਰਦ, 1.39 ਕਰੋੜ ਔਰਤਾਂ ਅਤੇ 273 ਟ੍ਰਾਂਸਜੈਂਡਰ ਸ਼ਾਮਲ ਹਨ। 2.42 ਲੱਖ ਤੋਂ ਵੱਧ ਪਰਵਾਸੀ (ਓਵਰਸੀਜ਼) ਵੋਟਰ ਵੀ ਇਸ ਚੋਣ ਪ੍ਰਕਿਰਿਆ ਦਾ ਹਿੱਸਾ ਹਨ।

Advertisement

ਅਸਾਮ ਵਿੱਚ ਵੋਟਿੰਗ ਲਈ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਵਜੋਂ 1.5 ਲੱਖ ਤੋਂ ਵੱਧ ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਹਨ। 126 ਮੈਂਬਰੀ ਰਾਜ ਵਿਧਾਨ ਸਭਾ ਲਈ 722 ਉਮੀਦਵਾਰ ਮੈਦਾਨ ਵਿੱਚ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇੱਕੋ ਪੜਾਅ ’ਚ ਹੋਣ ਵਾਲੀ ਵੋਟਿੰਗ ਲਈ 35 ਜ਼ਿਲ੍ਹਿਆਂ ਵਿੱਚ 31,940 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਨਾਜ਼ੁਕ ਪੋਲਿੰਗ ਸਟੇਸ਼ਨਾਂ ’ਤੇ ਮਾਈਕ੍ਰੋ-ਅਬਜ਼ਰਵਰ ਨਿਯੁਕਤ ਕੀਤੇ ਗਏ ਹਨ। ਉੱਧਰ ਅਸਾਮ ਵਿੱਚ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਅੱਜ ਉਦਲਗੁੜੀ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਸੁਰੇਨ ਦੈਮਾਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਪਾਰਟੀ ਛੱਡ ਦਿੱਤੀ ਹੈ ਅਤੇ ਉਮੀਦਵਾਰ ਵਜੋਂ ਦਾਅਵਾ ਵਾਪਸ ਲੈ ਲਿਆ ਹੈ।

Advertisement

ਇਸੇ ਦੌਰਾਨ ਪੁੱਡੂਚੇਰੀ ਦੇ ਮੁੱਖ ਚੋਣ ਅਧਿਕਾਰੀ ਪੀ ਜਵਾਹਰ ਨੇ ਅੱਜ ਦੱਸਿਆ ਕਿ 9 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਤਕਰੀਬਨ 9.50 ਲੱਖ ਵੋਟਰ 294 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ ਅਤੇ ਵੋਟਾਂ ਦੀ ਸੁਚਾਰੂ ਪ੍ਰਕਿਰਿਆ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੁੱਡੂਚੇਰੀ ਅਤੇ ਇਸ ਦੇ ਖੇਤਰਾਂ ਕਰਾਈਕਲ, ਮਾਹੇ ਅਤੇ ਯਾਨਮ ਵਿੱਚ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋਵੇਗੀ, ਜਿਨ੍ਹਾਂ ਵਿੱਚ ਕੁੱਲ 30 ਵਿਧਾਨ ਸਭਾ ਸੀਟਾਂ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 1,099 ਪੋਲਿੰਗ ਸਟੇਸ਼ਨ ਹਨ ਅਤੇ ਉਨ੍ਹਾਂ ਵਿੱਚੋਂ 209 ਦੀ ਪਛਾਣ ਸੰਵੇਦਨਸ਼ੀਲ ਬੂਥਾਂ ਵਜੋਂ ਕੀਤੀ ਗਈ ਹੈ।

Advertisement
×