
ਰਾਜਕੋਟ ’ਚ ਵੋਟ ਪਾਉਣ ਲਈ ਵਾਰੀ ਉਡੀਕਦੀਆਂ ਔਰਤਾਂ।
ਅਹਿਮਦਾਬਾਦ, 1 ਦਸੰਬਰ
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਅੱਜ 60 ਫੀਸਦੀ ਤੋਂ ਵੱਧ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ ਪੋਲਿੰਗ 60.47 ਫੀਸਦੀ ਰਹੀ। ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ ਭਾਰਤੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਥੇ ਵੋਟਾਂ ਸ਼ਾਂਤੀਪੂਰਵਕ ਪਈਆਂ। ਨਰਮਦਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 73.02 ਫੀਸਦੀ ਵੋਟਾਂ ਪਈਆਂ ਜਿਸ ਤੋਂ ਬਾਅਦ ਤਾਪੀ (72.32 ਫੀਸਦੀ) ਤੇ ਮੋਰਬੀ ਵਿਚ (67.65 ਫੀਸਦੀ) ਵੋਟਾਂ ਪਈਆਂ। ਅਮਰੇਲੀ ’ਚ 57.06 ਫੀਸਦੀ, ਭਰੂਚ ’ਚ 63.08, ਭਾਵਨਗਰ ’ਚ 57.81, ਦੇਵਭੂਮੀ ਦਵਾਰਕਾ ’ਚ 59.11, ਗਿਰ ਸੋਮਨਾਥ ’ਚ 61.97, ਜਾਮਨਗਰ ’ਚ 56.09, ਜੂਨਾਗੜ੍ਹ ’ਚ 56 ਫੀਸਦੀ ਵੋਟਾਂ ਪਈਆਂ।
ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਅੱਜ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਗਈਆਂ। ਬਾਅਦ ਦੁਪਹਿਰ 3 ਵਜੇ ਤੱਕ 48.48 ਫੀਸਦੀ ਵੋਟਿੰਗ ਦਰਜ ਕੀਤੀ ਗਈ। ਰਾਜ ਵਿਧਾਨ ਸਭਾ ਦੀਆਂ ਕੁੱਲ 182 ਸੀਟਾਂ 'ਚੋਂ 89 ਸੀਟਾਂ 'ਤੇ ਪਹਿਲੇ ਪੜਾਅ ਤਹਿਤ ਵੋਟਿੰਗ ਹੋਈ। ਇਸ ਵਿੱਚ ਸੌਰਾਸ਼ਟਰ-ਕੱਛ ਅਤੇ ਦੱਖਣੀ ਹਿੱਸੇ ਦੇ 19 ਜ਼ਿਲ੍ਹੇ ਸ਼ਾਮਲ ਹਨ। ਪਹਿਲੇ ਪੜਾਅ ਵਿੱਚ 788 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈਵੀਐੱਮ ਵਿੱਚ ਬੰਦ ਹੋ ਗਿਆ। ਚੋਣ ਕਮਿਸ਼ਨ ਨੇ 100 ਸਾਲਾ ਵੋਟਰ ਕਮੁਬੇਨ ਪਟੇਲ ਦੀ ਤਸਵੀਰ ਟਵੀਟ ਕੀਤੀ, ਜੋ ਵਲਸਾਡ ਜ਼ਿਲ੍ਹੇ ਦੇ ਉਂਬਰਗਾਓਂ ਵਿਧਾਨ ਸਭਾ ਹਲਕੇ ਦੇ ਪੋਲਿੰਗ ਬੂਥ 'ਤੇ ਵੋਟ ਪਾਉਣ ਤੋਂ ਬਾਅਦ ਆਪਣੀ ਉਂਗਲੀ 'ਤੇ ਸਿਆਹੀ ਦਿਖਾ ਰਹੀ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ