DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vladimir Putin ਵੱਲੋਂ ਨਵੀਂ ਬੀਮਾ ਪ੍ਰਣਾਲੀ ਦੀ ਤਜਵੀਜ਼ ਪੇਸ਼

ਬਰਿਕਸ ਨੂੰ ਵਿਆਪਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ

  • fb
  • twitter
  • whatsapp
  • whatsapp
featured-img featured-img
ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਬਰਿਕਸ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਦੇ ਹੋਏ। -ਫੋਟੋ: ਪੀਟੀਆਈ
Advertisement
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅੱਜ ਬਰਿਕਸ ਦੇਸ਼ਾਂ ਦਰਮਿਆਨ ਨਵੀਂ ਬੀਮਾ ਪ੍ਰਣਾਲੀ ਅਤੇ ਅਨਾਜ ਬਾਜ਼ਾਰ ਲਈ ਸਾਂਝੀ ਪਹਿਲਕਦਮੀ ਦੀ ਤਜਵੀਜ਼ ਰੱਖੀ। ਇਸ ਦੇ ਨਾਲ ਹੀ ਉਨ੍ਹਾਂ ਗੰਭੀਰ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਸਮੂਹ ਨੂੰ ਵਿਆਪਕ ਪਹੁੰਚ ਅਪਣਾਉਣ ਦਾ ਸੱਦਾ ਦਿੱਤਾ। ਪੂਤਿਨ ਨੇ ਯੂਕਰੇਨ ਜੰਗ ਨੂੰ ਲੈ ਕੇ ਰੂਸ ’ਤੇ ਪੱਛਮੀ ਮੁਲਕਾਂ ਵੱਲੋਂ ਲਾਈਆਂ ਗਈਆਂ ਸਖ਼ਤ ਪਾਬੰਦੀਆਂ ਦਰਮਿਆਨ ਬਰਿਕਸ ਮੈਂਬਰ ਮੁਲਕਾਂ ਨਾਲ ਹੀ ‘ਗਲੋਬਲ ਸਾਊਥ’ ਦੇ ਮੁਲਕਾਂ ’ਚ ਆਰਥਿਕ ਵਿਕਾਸ ਲਈ ਇਨ੍ਹਾਂ ਪਹਿਲਕਦਮੀਆਂ ਦੀ ਪੇਸ਼ਕਸ਼ ਕੀਤੀ।ਉਨ੍ਹਾਂ ਇੱਥੇ 18ਵੇਂ ਬਰਿਕਸ ਸਿਖਰ ਸੰਮੇਲਨ ਦੇ ਸਮਾਪਤੀ ਸੈਸ਼ਨ ’ਚ ਕਿਹਾ, ‘‘ਸਾਡੇ ਕੋਲ ਪੂੰਜੀ, ਕਿਰਤ ਅਤੇ ਤਕਨਾਲੌਜੀਆਂ ਦੇ ਵਟਾਂਦਰੇ ਲਈ ਆਜ਼ਾਦ ਮਾਰਗ ਹਨ। ਅਸਲ ਵਿੱਚ ਅਸੀਂ ਬਾਹਰੀ ਦਬਾਅ ਦੀ ਪ੍ਰਵਾਹ ਕੀਤੇ ਬਿਨਾਂ ਕੰਮ ਕਰ ਸਕਦੇ ਹਾਂ।’’ ਉਨ੍ਹਾਂ ਵਧੇਰੇ ਵੇਰਵੇ ਦਿੱਤੇ ਬਿਨਾਂ ਕਿਹਾ, ‘‘ਭਵਿੱਖ ਲਈ ਸਾਡੇ ਕੋਲ ਕੁਝ ਉਮੀਦ ਭਰੀਆਂ ਤਰਜੀਹਾਂ ਹਨ, ਜਿਵੇਂ ਬੀਮਾ ਪ੍ਰਣਾਲੀ ਤਿਆਰ ਕਰਨਾ ਅਤੇ ਅਨਾਜ ਬਾਜ਼ਾਰ ਬਣਾਉਣਾ। ਇਹ ਰੂਸ ਦੀਆਂ ਤਜਵੀਜ਼ਾਂ ਹਨ ਅਤੇ ਅਸੀਂ ਹੋਰ ਸਾਰੇ ਮੈਂਬਰ ਮੁਲਕਾਂ ਨੂੰ ਇਨ੍ਹਾਂ ਦਾ ਲਾਹਾ ਲੈਣ ਦਾ ਸੱਦਾ ਦਿੰਦੇ ਹਾਂ।’’ ਪੂਤਿਨ ਨੇ ਨਿਊ ਡਿਵੈਲਪਮੈਂਟ ਬੈਂਕ (ਐੱਨ ਡੀ ਬੀ) ਦੇ ਕੰਮਕਾਜ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ 140 ਅਰਬ ਅਮਰੀਕੀ ਡਾਲਰ ਮੁੱਲ ਦੇ ਪ੍ਰਾਜੈਕਟਾਂ ਦਾ ਪ੍ਰਬੰਧਨ ਕਰ ਰਿਹਾ ਹੈ। ਐੱਨ ਡੀ ਬੀ ਬਰਿਕਸ ਮੁਲਕਾਂ ਵੱਲੋਂ ਸਥਾਪਤ ਬਹੁ-ਪੱਖੀ ਵਿਕਾਸ ਬੈਂਕ ਹੈ।

Advertisement

Advertisement
Advertisement
×