ਮੁੰਬਈ, 13 ਅਗਸਤ
ਬਰਤਾਨੀਆ ਦੀ ਪ੍ਰਮੁੱਖ ਹਵਾਈ ਕੰਪਨੀ ਵਰਜਿਨ ਐਟਲਾਂਟਿਕ ਨੇ 2 ਸਤੰਬਰ ਤੋਂ ਲੰਡਨ ਦੇ ਹੀਥਰੋ ਹਵਾਈ ਅੱਡੇ ਤੋਂ ਦਿੱਲੀ ਅਤੇ ਮੁੰਬਈ ਲਈ ਆਪਣੀ ਉਡਾਣ ਸੇਵਾਵਾਂ ਦੁਬਾਰਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਵਰਜਿਨ ਐਟਲਾਂਟਿਕ ਨੇ ਦਿੱਲੀ ਤੋਂ ਹਫ਼ਤੇ ਵਿਚ ਤਿੰਨ ਉਡਾਣਾਂ ਦੀ ਯੋਜਨਾ ਬਣਾਈ ਹੈ। ਏਅਰ ਲਾਈਨ ਨੇ ਬਿਆਨ ਵਿਚ ਕਿਹਾ ਕਿ 2 ਸਤੰਬਰ ਤੋਂ ਲੰਡਨ ਹੀਥਰੋ ਲਈ, ਜਦੋਂ ਕਿ ਮੁੰਬਈ ਲਈ ਹਫ਼ਤੇ ਵਿੱਚ ਚਾਰ ਉਡਾਣਾਂ 17 ਸਤੰਬਰ ਤੋਂ ਦੁਬਾਰਾ ਸ਼ੁਰੂ ਕਰਨ ਦੀ ਯੋਜਨਾ ਹੈ।