DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਾਕਤਵਰਾਂ ਵੱਲੋਂ ਹਿੰਸਾ ਕਰਨਾ ਫੈਸ਼ਨ ਬਣਿਆ: Rahul Gandhi

ਕਾਂਗਰਸੀ ਆਗੂ ਨੇ ਮਨੀਪੁਰ ਦੇ ਸੰਗੀਤਕਾਰ ਲਈ ਇਨਸਾਫ਼ ਦੀ ਲਡ਼ਾਈ ਲਡ਼ਨ ਦਾ ਅਹਿਦ ਕੀਤਾ

  • fb
  • twitter
  • whatsapp
  • whatsapp
Advertisement
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਦੇਸ਼ ਵਿੱਚ ਤਾਕਤਵਰ ਲੋਕਾਂ ਵੱਲੋਂ ਹਿੰਸਾ ਅਤੇ ਹੰਕਾਰ ਕਰਨਾ ਜਿਵੇਂ ਫੈਸ਼ਨ ਬਣ ਗਿਆ ਹੈ। ਉਨ੍ਹਾਂ ਨੇ ਮਨੀਪੁਰ ਦੇ ਮਾਰੇ ਗਏ ਸੰਗੀਤਕਾਰ ਚੋਂਗਥਮ ਵਿਕਰਮ ਸਿੰਘ ਲਈ ਇਨਸਾਫ਼ ਦੀ ਲੜਾਈ ਲੜਨ ਅਤੇ ਨਫ਼ਰਤ ਦਾ ਮੁਕਾਬਲਾ ਕਰਨ ਦਾ ਅਹਿਦ ਲਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਘਟਨਾਵਾਂ ਬਹੁਤ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਿੰਸਾ ਦਾ ਜਵਾਬ ਹਿੰਸਾ ਨਾਲ ਨਹੀਂ, ਸਗੋਂ ਆਪਣੇ ਵਿਚਾਰਾਂ ਅਤੇ ਪ੍ਰਤਿਭਾ ਰਾਹੀਂ ਦੇਣਾ ਚਾਹੀਦਾ ਹੈ।ਰਾਹੁਲ ਨੇ ਕਿਹਾ, “ਅਸੀਂ ਇਸ ਹਿੰਸਾ ਨੂੰ ਸਵੀਕਾਰ ਨਹੀਂ ਕਰਾਂਗੇ ਅਤੇ ਨਾ ਹੀ ਇਸ ਤੋਂ ਡਰਾਂਗੇ।” ਉਨ੍ਹਾਂ ਕਿਹਾ ਕਿ ਵਿਕਰਮ ਸਿੰਘ ਪਿਆਰ ਅਤੇ ਸਨੇਹ ਦਾ ਪ੍ਰਤੀਕ ਸਨ ਅਤੇ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਪਰਿਵਾਰ ਨੂੰ ਇਨਸਾਫ਼ ਮਿਲੇਗਾ।

ਮਨੀਪੁਰ ਦੇ ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਨੇ ਕਿਹਾ ਕਿ ਦੇਸ਼ ਖ਼ਾਸਕਰ ਉੱਤਰ-ਪੂਰਬ ਦੇ ਲੋਕ ਇਸ ਘਟਨਾ ਤੋਂ ਹੈਰਾਨ ਹਨ। ਉਨ੍ਹਾਂ ਸਵਾਲ ਕੀਤਾ ਕਿ ਮਨੀਪੁਰ ਭਾਰਤ ਦਾ ਹਿੱਸਾ ਹੈ ਅਤੇ ਲੋਕਾਂ ਨੂੰ ਅਜਿਹਾ ਰਵੱਈਆ ਹੋਰ ਕਿੰਨਾ ਸਮਾਂ ਸਹਿਣਾ ਪਵੇਗਾ। ਭਾਜਪਾ ਦੀ ਨਿਖੇਧੀ ਕਰਦਿਆਂ, ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਤੋਂ ਇਹ ਪਾਰਟੀ ਸੱਤਾ ਵਿੱਚ ਆਈ ਹੈ, ਹਰ ਦੂਜੇ ਦਿਨ ਮਨੀਪੁਰ ਵਿੱਚ ਕਤਲ ਹੋ ਰਹੇ ਹਨ ਅਤੇ ਅੰਗਰੇਜ਼ਾਂ ਵਾਂਗ, ਉਹ ਪਾੜੋ ਅਤੇ ਰਾਜ ਕਰੋ ਦੀ ਨੀਤੀ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਕਿਹਾ, ‘‘ਮਨੀਪੁਰ ਦੇ ਲੋਕ ਇਨਸਾਫ਼ ਮਿਲਣ ਤੱਕ ਨਹੀਂ ਝੁਕਣਗੇ।’’

Advertisement

ਪੁਲੀਸ ਮੁਤਾਬਕ 54 ਸਾਲਾ ਵਿਕਰਮ ਸਿੰਘ ਨੂੰ ਸੋਮਵਾਰ ਤੜਕੇ ਦਿੱਲੀ ਦੇ ਕਿਲੋਕਰੀ ਪਿੰਡ ਸਥਿਤ ਉਸਦੇ ਘਰ ਦੇ ਬਾਹਰ ਸ਼ੋਰ-ਸ਼ਰਾਬਾ ਕਰਨ ਅਤੇ ਸ਼ਰਾਬ ਪੀਣ ਤੋਂ ਰੋਕਣ ’ਤੇ ਡਿਲਿਵਰੀ ਕਾਮਿਆਂ ਅਤੇ ਢਾਬਾ ਕਰਮਚਾਰੀਆਂ ਦੇ ਟੋਲੇ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇੱਕ ਨਾਬਾਲਗ ਨੂੰ ਹਿਰਾਸਤ ਵਿੱਚ ਲਿਆ ਹੈ।

Advertisement

Advertisement
×