DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Ghaggar ਕੰਢੇ ਵਸੇ ਪਿੰਡ ਗੰਭੀਰ ਬਿਮਾਰੀਆਂ ਦੀ ਮਾਰ ਹੇਠ

ਫੈਕਟਰੀਆਂ ਦੇ ਕੈਮੀਕਲ ਅਤੇ ਸੀਵਰੇਜ ਦੇ ਪਾਣੀ ਨੇ ਦਰਿਆ ’ਚ ਜ਼ਹਿਰ ਘੋਲੀ; ਟਿਊਬਵੈੱਲ ਵੀ ਜ਼ਹਿਰ ਉਗਲਣ ਲੱਗੇ

  • fb
  • twitter
  • whatsapp
  • whatsapp
featured-img featured-img
ਘੱਗਰ ਦਰਿਆ ਵਿੱਚ ਵਗ ਰਿਹਾ ਕੈਮੀਕਲ ਵਾਲਾ ਪਾਣੀ।
Advertisement

ਘੱਗਰ ਦਰਿਆ ਵਿੱਚ ਆ ਰਹੇ ਕੈਮੀਕਲ ਵਾਲੇ ਪਾਣੀ ਕਾਰਨ ਹੁਣ ਦਰਿਆ ਕੰਢੇ ਵਸੇ ਪਿੰਡਾਂ ਦੇ ਟਿਊਬਵੈੱਲ ਵੀ ਜ਼ਹਿਰ ਉਗਲਣ ਲੱਗੇ ਹਨ। ਪਾਣੀ ਇੰਨਾ ਪਲੀਤ ਹੋ ਚੁੱਕਾ ਹੈ ਕਿ ਇੱਥੇ ਬੱਚੇ ਵੀ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਇਸ ਸਮੱਸਿਆ ਦੇ ਹੱਲ ਲਈ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਸੰਸਦ ਵਿੱਚ ਵੀ ਇਹ ਗੰਭੀਰ ਮੁੱਦਾ ਉਠਾਇਆ ਹੈ ਪਰ ਕੇਂਦਰ ਅਤੇ ਹਰਿਆਣਾ ਸਰਕਾਰ ਨੇ ਇਸ ਦੇ ਪੱਕੇ ਹੱਲ ਲਈ ਕੋਈ ਕਦਮ ਨਹੀਂ ਚੁੱਕਿਆ।

Advertisement

ਘੱਗਰ ਦਰਿਆ ਦੇ ਕੰਢੇ ਵਸੇ ਰਾਣੀਆਂ ਅਤੇ ਏਲਨਾਬਾਦ ਬਲਾਕ ਦੇ ਓਟੂਹੈੱਡ, ਹਿਮਾਯੂੰਖੇੜਾ, ਮੌਜੂਖੇੜਾ, ਕੁੱਤਾਵੱਢ, ਰੱਤਾਖੇੜਾ, ਜੀਵਨ ਨਗਰ, ਸੰਤਨਗਰ, ਦਮਦਮਾ, ਕਰੀਵਾਲਾ, ਸੰਤੋਖਪੁਰਾ, ਧਰਮਪੁਰਾ, ਵਣੀ, ਅੰਮ੍ਰਿਤਸਰ ਕਲਾਂ, ਅੰਮ੍ਰਿਤਸਰ ਖ਼ੁਰਦ, ਮਿਰਜ਼ਾਪੁਰ, ਥੋਬਰੀਆ ਮੰਜ਼ਲ ਥੇੜ, ਥੇੜ ਸ਼ਹੀਦਾਂ, ਤਲਵਾੜਾ ਖ਼ੁਰਦ ਸਹਿਤ ਕਰੀਬ ਦੋ ਦਰਜਨ ਤੋਂ ਵੱਧ ਪਿੰਡ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਅੱਜ ਤੋਂ ਕਰੀਬ 5-7 ਸਾਲ ਪਹਿਲਾਂ ਅਜਿਹੀਆਂ ਗੰਭੀਰ ਬਿਮਾਰੀਆਂ ਦੇ ਮਰੀਜ਼ ਇਨ੍ਹਾਂ ਪਿੰਡਾਂ ਵਿੱਚ ਵਿਰਲੇ ਹੀ ਸਨ ਪਰ ਹੁਣ ਡਾਕਟਰੀ ਰਿਪੋਰਟਾਂ ਅਨੁਸਾਰ ਹਰ ਪਿੰਡ ’ਚ ਤਕਰੀਬਨ 15-20 ਜਣੇ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਹਨ।

Advertisement

ਹਰਿਆਣਾ ਕਿਸਾਨ ਸਭਾ ਦੇ ਸਰਪ੍ਰਸਤ ਸੁਵਰਨ ਸਿੰਘ ਵਿਰਕ ਨੇ ਕਿਹਾ ਕਿ ਇਸ ਸਮੱਸਿਆ ਬਾਰੇ ਲੋਕ ਪੰਚਾਇਤ ਸਿਰਸਾ ਅਤੇ ਕਈ ਜਥੇਬੰਦੀਆਂ ਵੱਲੋਂ ਸਰਕਾਰ ਨੂੰ ਵਾਰ-ਵਾਰ ਲਿਖਿਆ ਜਾ ਚੁੱਕਾ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਘੱਗਰ ਦਰਿਆ ਵਿੱਚ ਤਿੰਨ ਸੂਬਿਆਂ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦਾ ਕੈਮੀਕਲ ਯੁਕਤ ਅਤੇ ਸੀਵਰੇਜ ਦਾ ਪਾਣੀ ਬਿਨਾਂ ਸੋਧੇ ਸੁੱਟਿਆ ਜਾ ਰਿਹਾ ਹੈ। ਘੱਗਰ ਦੇ ਕੰਢੇ ਵਸੇ ਪਿੰਡਾਂ ਲਈ ਭਵਿੱਖ ਵਿੱਚ ਬਹੁਤ ਹੀ ਭਿਆਨਕ ਸਥਿਤੀ ਬਣ ਰਹੀ ਹੈ ਕਿਉਂਕਿ ਰੋਹਤਕ ਹਿਸਾਰ ਡਰੇਨ ਜੋ ਸੇਮ ਦੀ ਸਮੱਸਿਆ ਦੇ ਹੱਲ ਲਈ ਕੱਢੀ ਜਾ ਰਹੀ ਹੈ ਉਸ ਵਿੱਚ ਅੱਧੇ ਹਰਿਆਣਾ ਦੀਆਂ ਫੈਕਟਰੀਆਂ ਅਤੇ ਸੀਵਰੇਜ ਦਾ ਪਾਣੀ ਪਾਇਆ ਜਾ ਰਿਹਾ ਹੈ। ਇਸ ਪਾਣੀ ਨੂੰ ਓਟੂ ਹੈੱਡ ਤੋਂ ਘੱਗਰ ਦਰਿਆ ਵਿੱਚ ਪਾਉਣ ਦੀ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ।

ਕਿਸਾਨ ਆਗੂ ਹਰਜਿੰਦਰ ਸਿੰਘ ਭੰਗੂ ਨੇ ਕਿਹਾ ਕਿ ਘੱਗਰ ਵਿੱਚ ਪਾਏ ਜਾ ਰਹੇ ਪਾਣੀ ਨੂੰ ਸੋਧ ਕੇ ਪਾਇਆ ਜਾਵੇ ਪਰ ਸਰਕਾਰ ਇਸ ਸਮੱਸਿਆ ਪ੍ਰਤੀ ਸੰਜੀਦਾ ਨਹੀਂ ਹੈ। ਸਮਾਜ ਸੇਵੀ ਰਾਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਘੱਗਰ ਦਰਿਆ ਕਿਨਾਰੇ ਵਸੇ ਸਿਰਸਾ ਜ਼ਿਲ੍ਹੇ ਦੇ ਪਿੰਡਾਂ ਦਾ ਪਾਣੀ ਹੁਣ ਪੀਣ ਯੋਗ ਨਹੀਂ ਰਿਹਾ। ਇਨ੍ਹਾਂ ਪਿੰਡਾਂ ਵਿੱਚ ਹੁਣ ਕੈਂਸਰ ਅਤੇ ਕਾਲਾ ਪੀਲੀਆ ਦੇ ਮਰੀਜ਼ ਲਗਾਤਾਰ ਵਧ ਰਹੇ ਹਨ। ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਸਰਬਜੀਤ ਸਿੰਘ ਸਿੱਧੂ ਨੇ ਕਿਹਾ ਕਿ ਕਿਸੇ ਸਮੇਂ ਘੱਗਰ ਦਰਿਆ ਪਿੰਡਾਂ ਲਈ ਜੀਵਨ ਰੇਖਾ ਸੀ ਪਰ ਹੁਣ ਕਾਰਪੋਰੇਟ ਸੈਕਟਰ ਦੇ ਮੁਨਾਫ਼ੇ ਦੀ ਭਾਲ ਕਾਰਨ ਇਹ ਮੌਤ ਰੇਖਾ ਵਿੱਚ ਬਦਲ ਗਿਆ ਹੈ। ਅੱਜ ਘੱਗਰ ਦਰਿਆ ਨਾਲ ਲਗਦੇ ਹਰ ਪਿੰਡ ਵਿੱਚ ਕੈਂਸਰ ਅਤੇ ਕਾਲਾ ਪੀਲੀਆ ਤਬਾਹੀ ਮਚਾ ਰਿਹਾ ਹੈ ਪਰ ਕੋਈ ਵੀ ਸਿਆਸੀ ਜਾਂ ਸਮਾਜਿਕ ਜਥੇਬੰਦੀ ਇਸ ਵੱਲ ਧਿਆਨ ਨਹੀਂ ਦੇ ਰਹੀ। ਇਸ ਲਈ ਹੁਣ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਕਮੇਟੀਆਂ ਬਣਾ ਕੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਨਾਲ ਸੰਪਰਕ ਕਰ ਕੇ ਘੱਗਰ ਦਰਿਆ ਵਿੱਚ ਵਹਿ ਰਹੇ ਰਸਾਇਣਕ ਪਾਣੀ ਨੂੰ ਰੋਕਣ ਲਈ ਯਤਨ ਕਰਨੇ ਚਾਹੀਦੇ ਹਨ ਅਤੇ ਵੱਡਾ ਜਨਤਕ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਹੈ।

ਕੈਪਸ਼ਨ : ਘੱਗਰ ਦਰਿਆ ਵਿੱਚ ਵਗ ਰਿਹਾ ਕੈਮੀਕਲ ਵਾਲਾ ਪਾਣੀ।

Advertisement
×