ਪਿੰਡ, ਕਿਸਾਨ ਤੇ ਖੇਤ ਆਤਮਨਿਰਭਰ ਭਾਰਤ ਦੀ ਬੁਨਿਆਦ ਹਨ: ਮੋਦੀ ਦੇ ਮਨ ਕੀ ਬਾਤ

ਨਵੀਂ ਦਿੱਲੀ, 27 ਸਤੰਬਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਪਿੰਡ, ਕਿਸਾਨ ਤੇ ਦੇਸ਼ ਦਾ ਖੇਤੀ ਸੈਕਟਰ ਆਤਮਨਿਰਭਰ ਭਾਰਤ ਦਾ ਅਧਾਰ ਹਨ ਤੇ ਜਿੰਨੇ ਮਜ਼ਬੂਤ ਹੋਣਗੇ ਆਤਮਨਿਰਭਰ ਭਾਰਤ ਦੀ ਨੀਂਹ ਉੰਨੀ ਹੀ ਮਜ਼ਬੂਤ ਹੋਵੇਗੀ। ਆਕਾਸ਼ਵਾਣੀ ਦੇ ਮਾਸਿਕ ਪ੍ਰੋਗਰਾਮ ਮਨ ਕੀ ਬਾਤ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੱਝ ਸਾਲ ਪਹਿਲਾਂ ਕੁੱਝ ਰਾਜਾਂ ਵਿੱਚ ਫਲਾਂ ਤੇ ਸਬਜ਼ੀਆਂ ਨੂੰ ਏਪੀਐੱਮਸੀ ਤੋਂ ਬਾਹਰ ਕਰਨ ਨਾਲ ਬਹੁਤ ਸਾਰੇ ਕਿਸਾਨਾਂ ਨੂੰ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਦੇਸ਼ ਦੇ ਖੇਤੀ ਸੈਕਟਰ ਨੇ ਕਰੋਨਾ ਮਹਾਮਾਰੀ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ। ਆਤਮ ਨਿਰਭਰ ਭਾਰਤ ਦੇ ਨਿਰਮਾਣ ਵਿੱਚ ਇਹ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਖੇਤੀ ਤਕਨੀਕ ਦੀ ਵਰਤੋਂ ਨਾਲ ਵਧਣ ਨਾਲ ਖੇਤੀ ਸੈਕਟਰ ਨੂੰ ਜਬਰਦਸਤ ਲਾਭ ਹੋਵੇਗਾ। ਜੇ ਅਸੀਂ ਮਹਾਤਮਾ ਗਾਂਧੀ ਦੇ ਆਰਥਿਕ ਦਰਸ਼ਨ ਨੂੰ ਅਪਣਾਉਂਦੇ ਤਾਂ ਅੱਜ ਆਤਮ ਨਿਰਭਰ ਮੁਹਿੰਮ ਦੀ ਲੋੜ ਹੀ ਨਾ ਪੈਂਦੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All