DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vice President ਦੀ ਅਤਿਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਚਿਤਾਵਨੀ

ਇਹ ਇੱਕ ਦਿਨ ਉਨ੍ਹਾਂ ਨੂੰ ਖ਼ੁਦ ਨੂੰ ਵੀ ਨੁਕਸਾਨ ਪਹੁੰਚਾਏਗਾ: ਰਾਧਾਕ੍ਰਿਸ਼ਨਨ

  • fb
  • twitter
  • whatsapp
  • whatsapp
Advertisement
ਉਪ ਰਾਸ਼ਟਰਪਤੀ ਸੀ ਪੀ ਰਾਧਾਕ੍ਰਿਸ਼ਨਨ ਨੇ ਅੱਜ ਅਤਿਵਾਦ ਨੂੰ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਗ਼ੈਰ-ਕਾਨੂੰਨੀ ਹਥਿਆਰ ਅਖੀਰ ਵਿੱਚ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਹੀ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਅਜਿਹੇ ਦੇਸ਼ਾਂ ਦੀ ਸਿਆਸੀ ਲੀਡਰਸ਼ਿਪ ਨੂੰ ਗ਼ੈਰ-ਕਾਨੂੰਨੀ ਗਤੀਵਿਧੀਆਂ ਦਾ ਸਮਰਥਨ ਕਰਨ ਦੇ ਲੰਬੇ ਸਮੇਂ ਦੇ ਸਿੱਟਿਆਂ ਨੂੰ ਪਛਾਣਨਾ ਚਾਹੀਦਾ ਹੈ।

ਇੱਥੇ ਨੈਸ਼ਨਲ ਡਿਫੈਂਸ ਕਾਲਜ ਵਿੱਚ ‘ਭਾਰਤ ਦੇ ਮੁੱਖ ਕੌਮੀ ਹਿੱਤ, ਮੁੱਲ ਅਤੇ ਰਣਨੀਤਕ ਉਦੇਸ਼’ ਬਾਰੇ ਭਾਸ਼ਣ ਦਿੰਦਿਆਂ ਰਾਸ਼ਟਰਪਤੀ ਨੇ ਕਿਹਾ, ‘‘ਅਤਿਵਾਦ ਨੂੰ ਹੱਲਾਸ਼ੇਰੀ ਦੇਣ ਵਾਲੇ ਦੇਸ਼ਾਂ ਨੂੰ ਇਹ ਸਮਝਣਾ ਪਵੇਗਾ ਕਿ ਲੰਬੇ ਸਮੇਂ ਵਿੱਚ ਇਹ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਵੀ ਨੁਕਸਾਨ ਪਹੁੰਚਾਏਗਾ।’’ ਉਨ੍ਹਾਂ ਜ਼ੋਰ ਦੇ ਕੇ ਕਿਹਾ, ‘‘ਇਹ ਗ਼ੈਰ-ਕਾਨੂੰਨੀ ਹਥਿਆਰ ਦੇਖਣ ਵਿੱਚ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਪ੍ਰਤੀਤ ਹੁੰਦਾ ਹੈ, ਪਰ ਇੱਕ ਦਿਨ ਇਹ ਸਾਨੂੰ ਵੀ ਨੁਕਸਾਨ ਪਹੁੰਚਾਏਗਾ। ਇਸ ਗੱਲ ਨੂੰ ਉੱਥੋਂ ਦੀ ਲੀਡਰਸ਼ਿਪ ਵੱਲੋਂ ਸਮਝਿਆ ਜਾਣਾ ਚਾਹੀਦਾ ਹੈ।’’

Advertisement

ਭਾਰਤ ਦੀਆਂ ਕੌਮੀ ਸੁਰੱਖਿਆ ਤਰਜੀਹਾਂ ’ਤੇ ਜ਼ੋਰ ਦਿੰਦਿਆਂ, ਰਾਧਾਕ੍ਰਿਸ਼ਨਨ ਨੇ ਕਿਹਾ ਕਿ ਦੇਸ਼ ਦੇ ਉਦੇਸ਼ਾਂ ਵਿੱਚ ਇੱਕ ਸੁਰੱਖਿਅਤ ਅੰਦਰੂਨੀ ਮਾਹੌਲ ਬਣਾ ਕੇ ਰੱਖਣਾ, ਕੌਮੀ ਏਕਤਾ ਅਤੇ ਵਿਕਾਸ ਦੀ ਰਾਖੀ ਕਰਨਾ ਅਤੇ ਇਸ ਦੀ ਸਰਹੱਦ, ਹਵਾਈ ਖੇਤਰ ਤੇ ਸਮੁੰਦਰੀ ਹਿੱਤਾਂ (ਜਿਸ ਵਿੱਚ ਅਰਥਚਾਰੇ ਲਈ ਮਹੱਤਵਪੂਰਨ ਵਪਾਰਕ ਰਸਤੇ ਸ਼ਾਮਲ ਹਨ) ਦੀ ਰਾਖੀ ਕਰਨਾ ਸ਼ਾਮਲ ਹੈ। ਉਨ੍ਹਾਂ ਭਾਰਤ ਦੇ ਸਾਈਬਰ ਖੇਤਰ ਦੀ ਰਾਖੀ ਕਰਨ ਅਤੇ ਖੇਤਰੀ ਤੇ ਆਲਮੀ ਸ਼ਾਂਤੀ ਅਤੇ ਕੌਮਾਂਤਰੀ ਸਥਿਰਤਾ ਨੂੰ ਬੜ੍ਹਾਵਾ ਦੇਣ ਲਈ ਹੋਰ ਦੇਸ਼ਾਂ ਨਾਲ ਰਚਨਾਤਮਕ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਮਹੱਤਤਾ ’ਤੇ ਵੀ ਜ਼ੋਰ ਦਿੱਤਾ।

Advertisement

ਕੌਮੀ ਸੁਰੱਖਿਆ ਨੂੰ ਦੇਸ਼ ਦੀ ਪ੍ਰਗਤੀ ਲਈ ਲਾਜ਼ਮੀ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਹ ਇੱਕ ਅਜਿਹਾ ਮਾਹੌਲ ਸਿਰਜਣ ਬਾਰੇ ਹੈ ਜਿਸ ਵਿੱਚ ਭਾਰਤ ਸੁਰੱਖਿਅਤ ਢੰਗ ਨਾਲ ਵਿਕਾਸ ਕਰ ਸਕੇ, ਖੁਸ਼ਹਾਲ ਹੋ ਸਕੇ ਅਤੇ ਆਪਣੀਆਂ ਇੱਛਾਵਾਂ ਨੂੰ ਪੂਰਾ ਕਰ ਸਕੇ। ਉਨ੍ਹਾਂ ਕਿਹਾ ਕਿ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਕੌਮ ਬਣਨ ਦੀ ਭਾਰਤ ਦੀ ਇੱਛਾ ਦੂਜਿਆਂ ’ਤੇ ਆਪਣੀਆਂ ਸ਼ਰਤਾਂ ਥੋਪਣ ਲਈ ਨਹੀਂ ਹੈ, ਸਗੋਂ ਇਹ ਯਕੀਨੀ ਬਣਾਉਣ ਲਈ ਹੈ ਕਿ ਕੋਈ ਵੀ ਭਾਰਤ ’ਤੇ ਗ਼ੈਰ-ਇਖਲਾਕੀ ਸ਼ਰਤਾਂ ਨਾ ਥੋਪ ਸਕੇ।

Advertisement
×