ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

ਵਰਵਰਾ ਰਾਓ ਦੀ ਹਾਲਤ ਚਿੰਤਾਜਨਕ

‘ਸਰਕਾਰ ਜਿੳੂਂਣ ਦਾ ਅਧਿਕਾਰ ਨਹੀਂ ਖੋਹ ਸਕਦੀ’ ਰਾਓ ਦੀ ਪਤਨੀ ਨੇ ਕਿਹਾ, ‘ਅਸੀਂ ਸਰਕਾਰ ਨੂੰ ਯਾਦ ਦਿਵਾੳੁਣਾ ਚਾਹੁੰਦੇ ਹਾਂ ਕਿ ੳੁਸ ਕੋਲ ਕਿਸੇ ਵੀ ਵਿਅਕਤੀ ਨੂੰ ‘ਜਿੳੂਣ ਦੇ ਅਧਿਕਾਰ’ ਤੋਂ ਨਾਂਹ ਕਰਨ ਦਾ ਅਧਿਕਾਰ ਨਹੀਂ ਹੈ, ਭਾਵੇਂ ੳੁਹ ੲਿੱਕ ਸੁਣਵਾੲੀ ਅਧੀਨ ਮਾਮਲੇ ’ਚ ਕੈਦੀ ਹੋਵੇ।’

ਮੁੰਬਈ, 12 ਜੁਲਾਈ

ਸਮਾਜਿਕ ਕਾਰਕੁਨ ਵਰਵਰਾ ਰਾਓ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਊਨ੍ਹਾਂ ਦੀ ਹਾਲਤ ਵਿਗੜ ਰਹੀ ਹੈ ਅਤੇ ਊਹ  ਬੇਸੁਰਤ ਹਨ। ਪਰਿਵਾਰ ਨੇ ਪ੍ਰਸ਼ਾਸਨ ਤੋਂ ਰਾਓ ਨੂੰ ਵਧੀਆ ਮੈਡੀਕਲ ਸਹੂਲਤ ਊਪਲੱਬਧ ਕਰਵਾਊਣ ਦੀ ਮੰਗ ਕੀਤੀ। ਐਲਗਾਰ ਪਰਿਸ਼ਦ ਕੇਸ ’ਚ ਮੁਲਜ਼ਮ ਵਰਵਰਾ ਰਾਓ (81) ਇਸ ਸਮੇਂ ਨਵੀਂ ਮੁੰਬਈ ਟਾਊਨਸ਼ਿਪ (ਮਹਾਰਾਸ਼ਟਰ) ਦੀ ਤਾਲੋਜਾ ਜੇਲ੍ਹ ’ਚ ਹਨ। 

ਆਨਲਾਈਨ ਪ੍ਰੈੱਸ ਕਾਨਫਰੰਸ ’ਚ ਰਾਓ ਦੀ ਪਤਨੀ, ਪੁੱਤਰੀ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਊਨ੍ਹਾਂ ਦੀ ਵਿਗੜ ਰਹੀ ਸਿਹਤ ਨੂੰ ਲੈ ਕੇ ਊਹ ਚਿੰਤਤ ਹਨ। ਪਰਿਵਾਰ ਨੇ ਦਾਅਵਾ ਕੀਤਾ ਕਿ ਰਾਓ ਨੂੰ ਬੇਹੋਸ਼ੀ ਦੀ ਹਾਲਤ ’ਚ 28 ਮਈ ਨੂੰ ਮੁੰਬਈ ਦੇ ਜੇ.ਜੇ. ਹਸਪਤਾਲ ’ਚ ਲਿਜਾਏ ਜਾਣ ਦੇ ਸਮੇਂ ਤੋਂ ਊਨ੍ਹਾਂ ਦੀ ਹਾਲਤ ਵਿਗੜ ਰਹੀ ਹੈ। ਤਿੰਨ ਦਿਨ ਬਾਅਦ ਊਨ੍ਹਾਂ ਨੂੰ ਊਥੋਂ ਛੁੱਟੀ ਦੇ ਕੇ ਵਾਪਸ ਜੇਲ੍ਹ ਭੇਜ ਦਿੱਤਾ ਗਿਆ ਜਦਕਿ ਊਨ੍ਹਾਂ ਹਾਲਤ ’ਚ ਕੋਈ ਸੁਧਾਰ ਨਹੀਂ ਸੀ ਹੋਇਆ। 

ਰਾਓ ਦੀ ਪਤਨੀ ਨੇ ਕਿਹਾ ਕਿ ਪੁਲੀਸ ਵੱਲੋਂ ਪਰਿਵਾਰ ਨੂੰ ਰੋਜ਼ਾਨਾ ਕਰਵਾਈ ਜਾਂਦੀ ਫੋਨ ਕਾਲ ਵਿੱਚ ਊਨ੍ਹਾਂ ਦੀ ਆਵਾਜ਼ ਕਾਫ਼ੀ ਕਮਜ਼ੋਰ ਤੇ ਅਸਪੱਸ਼ਟ ਸੀ ਅਤੇ ਊਨ੍ਹਾਂ ਤੋਂ ਠੀਕ ਤਰ੍ਹਾਂ ਬੋਲਿਆ ਵੀ ਨਹੀਂ ਜਾ ਰਿਹਾ ਸੀ, ਜਿਸ ਨੂੰ ਲੈ ਕੇ ਊਹ ਚਿੰਤਤ ਹਨ। ਊਹ ਬੇਸੁਰਤੀ ਦੀ ਹਾਲਤ ਵਿੱਚ ਹਨ ਅਤੇ ਊਨ੍ਹਾਂ ਨੇ ਸ਼ਨਿਚਰਵਾਰ ਨੂੰ ਸਿਹਤ ਸਬੰਧੀ ਪੁੱਛੇ ੁਝ ਸਵਾਲਾਂ ਦੇ ਵੀ ਜਵਾਬ ਨਹੀਂ ਦਿੱਤੇ। ਸਰੀਰ ’ਚ ਇਲੈਕਟ੍ਰੋਲਾਈਟ ਅਸੰਤੁਲਨ ਕਾਰਨ ਊਨ੍ਹਾਂ ਦੀ ਯਾਦਦਾਸ਼ਤ ਜਾਣ ਦਾ ਖ਼ਤਰਾ ਹੋ ਸਕਦਾ ਹੈ। 

ਊਸਨੇ ਦਾਅਵਾ ਕੀਤਾ, ‘ਰਾਓ ਦੇ ਨਾਲ ਸਹਿ-ਮੁਲਜ਼ਮ ਇੱਕ ਕਾਰਕੁਨ ਨੇ ਦੱਸਿਆ ਹੈ ਕਿ ਊਹ ਖ਼ੁਦ ਚੱਲਣ ਫਿਰਨ ਤੋਂ ਅਸਮਰੱਥ ਹੈ। ਰਾਓ ਦੀ ਪਤਨੀ ਨੇ ਕਿਹਾ ਕਿ ਊਨ੍ਹਾਂ ਦੀ ਜਾਨ ਬਚਾਊਣ ਲਈ ਊਨ੍ਹਾਂ ਨੂੰ ਹਸਪਤਾਲ ’ਚ ਵਧੀਆ ਦੀ ਇਲਾਜ ਦੀ ਸਖ਼ਤ ਲੋੜ ਹੈ।’ ਪਰਿਵਾਰ ਨੇ ਕਿਹਾ ਕਿ ਮੌਜੂਦਾ ਹਾਲਤ ਮੁਤਾਬਕ ਰਾਓ ਖ਼ਿਲਾਫ਼ ਦਰਜ ਕੇਸ ’ਚ ਸਾਰੇ ਤੱਥਾਂ ਨੂੰ ਪਾਸੇ ਰੱਖਿਆ ਜਾਵੇ।  ਪਤਨੀ ਮੁਤਾਬਕ, ‘ਊਨ੍ਹਾਂ ਦੀ ਜ਼ਿੰਦਗੀ ਸਾਡੇ ਲਈ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਊਨ੍ਹਾਂ ਇਲਾਜ ਲਈ ਵਧੀਆ ਹਸਪਤਾਲ ’ਚ ਲਿਜਾਇਆ ਜਾਵੇ ਜਾਂ ਸਾਨੂੰ ਊਨ੍ਹਾਂ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਵਾਊਣ ਦੀ ਆਗਿਆ ਦਿੱਤੀ ਜਾਵੇ।’ 

 ਵਰਵਰਾ ਰਾਓ 22 ਮਹੀਨਿਆਂ ਤੋਂ ਜੇਲ੍ਹ ਵਿੱਚ ਹਨ। ਊਨ੍ਹਾਂ ਵੱਲੋਂ ਦਾਖ਼ਲ ਜ਼ਮਾਨਤ ਅਰਜ਼ੀਆਂ, ਜਿਨ੍ਹਾਂ  ਵਿੱਚ ਊਨ੍ਹਾਂ ਦੀ ਊਮਰ ਅਤੇ ਬਿਮਾਰ ਹਾਲਤ ਅਤੇ ਕਰੋਨਾ ਲਾਗ ਦੇ ਖ਼ਤਰੇ ਦਾ ਹਵਾਲਾ ਦੇ ਕੇ ਦਿੱਤੀਆਂ ਅਰਜ਼ੀਆਂ ਵੀ ਸ਼ਾਮਲ ਹਨ, ਕਈ ਵਾਰ ਖਾਰਜ ਹੋ ਚੁੱਕੀਆਂ ਹਨ। -ਪੀਟੀਆਈ

ਨਵਲੱਖਾ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ

ਮੁੰਬਈ: ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਅੱਜ ਐਲਗਾਰ ਪਰਿਸ਼ਦ ਕੇਸ ਦੇ ਮੁਲਜ਼ਮ ਤੇ ਸਮਾਜਿਕ ਕਾਰਕੁਨ ਗੌਤਮ ਨਵਲੱਖਾ ਨੂੰ ਜ਼ਮਾਨਤ ਦੇਣ ਤੋਂ ਨਾਂਹ ਕਰ ਦਿੱਤੀ ਹੈ।ਜ਼ਿਕਰਯੋਗ ਹੈ ਕਿ ਨਵਲੱਖਾ ਨੇ ਇਹ ਦਾਅਵਾ ਕਰਦਿਆਂ ਕਿ ਉਹ 90 ਤੋਂ ਵੱਧ ਦਿਨਾਂ ਹਿਰਾਸਤ ਵਿੱਚ ਹੈ, ਸੀਆਰਪੀਸੀ ਦੀ ਧਾਰਾ 167 ਅਧੀਨ ਜ਼ਮਾਨਤ ਮੰਗੀ ਸੀ। ਨਵੀਂ ਮੁੰਬਈ ਦੀ ਤਾਲੋਜਾ ਜੇਲ੍ਹ ਵਿੱਚ ਬੰਦ ਨਵਲੱਖਾ ਨੇ ਇਸੇ ਸਾਲ 14 ਅਪਰੈਲ ਨੂੰ ਕੌਮੀ ਜਾਂਚ ਏਜੰਸੀ   ਸਾਹਮਣੇ ਆਤਮ-ਸਮਰਪਣ ਕੀਤਾ ਸੀ। ਸਾਲ 2018 ਵਿੱਚ 29 ਅਗਸਤ ਤੋਂ ਪਹਿਲੀ ਅਕਤੂਬਰ ਵਿਚਾਲੇ ਨਵਲੱਖਾ ਨੂੰ ਘਰ ਵਿੱਚ ਨਜ਼ਰਬੰਦ ਰੱਖਿਆ ਗਿਆ ਸੀ। ਨਵਲੱਖਾ ਦੀ ਜ਼ਮਾਨਤ ਲਈ ਜ਼ਿਰ੍ਹਾ ਕਰਦਿਆਂ ਉਸ ਦੇ ਵਕੀਲ ਨੇ ਅਦਾਲਤ ’ਚ ਅਪੀਲ ਕੀਤੀ ਕਿ ਜਾਂਚ ਏਜੰਸੀ ਕੋਲ ਹਿਰਾਸਤ ’ਚ ਰਹਿਣ ਦੇ ਸਮੇਂ ਨੂੰ ਧਿਆਨ ਵਿਚ ਰੱਖਦੇ ਹੋਏ ਨਵਲੱਖਾ ਨੂੰ ਘਰ ਵਿੱਚ ਨਜ਼ਰਬੰਦ ਕਰਨ ਬਾਰੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀ ਵੱਲੋਂ 90 ਦਿਨਾਂ ਵਿੱਚ ਦੋਸ਼ ਪੱਤਰ ਨਹੀਂ ਦਾਇਰ ਕੀਤਾ ਜਾ ਸਕਿਆ। ਉੱਧਰ, ਜਾਂਚ ਏਜੰਸੀ ਵੱਲੋਂ ਪੇਸ਼ ਹੋਏ ਭਾਰਤ ਦੇ ਐਡੀਸ਼ਨਲ ਸੌਲੀਸਿਟਰ ਜਨਰਲ ਅਨਿਲ ਸਿੰਘ ਨੇ ਕਿਹਾ ਕਿ ਜ਼ਮਾਨਤ ਅਰਜ਼ੀ ’ਤੇ ਵਿਚਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੀਆਂ ਹਦਾਇਤਾਂ ਮੁਤਾਬਕ ਸੀਆਰਪੀਸੀ ਦੀ ਧਾਰਾ 167 ਤਹਿਤ ਘਰ ’ਚ ਨਜ਼ਰਬੰਦੀ ਨੂੰ ਹਿਰਾਸਤ ਨਹੀਂ ਕਿਹਾ ਜਾ ਸਕਦਾ। ਇਸ ’ਤੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਨਵਲੱਖਾ ਦੀ ਜ਼ਮਾਨਤ ਅਰਜ਼ੀ ਨਾਮਨਜ਼ੂਰ ਕਰ ਦਿੱਤੀ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All