ਵਰੁਣ ਤੇ ਨਤਾਸ਼ਾ ਵਿਆਹ ਦੇ ਬੰਧਨ ’ਚ ਬੱਝੇ

ਵਰੁਣ ਤੇ ਨਤਾਸ਼ਾ ਵਿਆਹ ਦੇ ਬੰਧਨ ’ਚ ਬੱਝੇ

ਅਦਾਕਾਰ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਵਿਆਹ ਦੇ ਬੰਧਨ ਵਿੱਚ ਬੱਝਣ ਮੌਕੇ। -ਫੋਟੋ: ਪੀਟੀਆਈ

ਅਲੀਬਾਗ, 24 ਜਨਵਰੀ

ਬੌਲੀਵੁੱਡ ਅਦਾਕਾਰ ਵਰੁਣ ਧਵਨ ਵਰੁਣ ਅੱਜ ਆਪਣੇ ਬਚਪਨ ਦੇ ਪਿਆਰ ਨਤਾਸ਼ਾ ਦਲਾਲ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਖਾਸ ਮੌਕੇ ਮਹਾਰਾਸ਼ਟਰ ਦੇ ਅਲੀਬਾਗ਼ ਸਥਿਤ ‘ਦਿ ਮੈਨਸ਼ਨ ਹਾਊਸ’ ਵਿੱਚ ਪੁਜਾਰੀਆਂ ਨੂੰ ਪੂਜਾ ਸਮੱਗਰੀ ਦੇ ਇੱਕ ਭਾਰੀ ਬੈਗ ਸਮੇਤ ਦਾਖ਼ਲ ਹੁੰਦੇ ਦੇਖਿਆ ਗਿਆ, ਜਿੱਥੇ ਉਨ੍ਹਾਂ ਵਿਆਹ ਦੀਆਂ ਰਸਮਾਂ ਵਿੱਚ ਹਿੱਸਾ ਲਿਆ। ਪੁਜਾਰੀ ਨੇ ਗੇਟ ਦੇ ਬਾਹਰ ਆਪਣੀਆਂ ਤਸਵੀਰਾਂ ਖਿਚਵਾਉਂਦਿਆਂ ‘ਨਮਸਤੇ’ ਲਈ ਹੱਥ ਜੋੜੇ ਪਰ ਉਨ੍ਹਾਂ ਵਿਆਹ ਦੇ ਵੇਰਵਿਆਂ ਬਾਰੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਹਾਲਾਂਕਿ ਦੇਸ਼ ਭਰ ਦੇ ਪ੍ਰਸ਼ੰਸਕ ਬੌਲੀਵੁੱਡ ਦੇ ਇਸ ਵੱਡੇ ਵਿਆਹ ਸਮਾਗਮ ਬਾਰੇ ਜਾਣਨ ਲਈ ਉਤਸੁਕ ਹਨ ਪਰ ਲਾੜੇ ਵਰੁਣ ਧਵਨ ਅਤੇ ਲਾੜੀ ਨਤਾਸ਼ਾ ਦਲਾਲ ਦੇ ਪਰਿਵਾਰਾਂ ਨੇ ਮੀਡੀਆ ਦੀਆਂ ਨਜ਼ਰਾਂ ਤੋਂ ਬਚਣ ਲਈ ਇਸ ਨੂੰ ਜਿੰਨਾ ਸੰਭਵ ਹੋ ਸਕੇ, ਗੁਪਤ ਰੱਖਣ ਦੀ ਕੋਸ਼ਿਸ਼ ਕੀਤੀ। 22 ਜਨਵਰੀ ਤੋਂ ਸ਼ੁਰੂ ਹੋਏ ਵਿਆਹ ਸਮਾਗਮ 26 ਜਨਵਰੀ ਨੂੰ ਪਾਰਟੀ ਨਾਲ ਸਮਾਪਤ ਹੋ ਜਾਣਗੇ। -ਆਈਏਐੱਨਐੱਸ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All