ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਖ ਵੱਖ ਜਥੇ ਸਿੰਘੂ ਬਾਰਡਰ ’ਤੇ ਪੁੱਜੇ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਖ ਵੱਖ ਜਥੇ ਸਿੰਘੂ ਬਾਰਡਰ ’ਤੇ ਪੁੱਜੇ

ਨੌਜਵਾਨਾਂ ਦੇ ਜਥੇ ਦਾ ਸਵਾਗਤ ਕਰਦੇ ਹੋਏ ਕਿਸਾਨ ਆਗੂ।

ਪੱਤਰ ਪ੍ਰੇਰਕ

ਨਵੀਂ ਦਿੱਲੀ, 22 ਮਾਰਚ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਖ ਵੱਖ ਜਥੇ ਸਿੰਘੂ ਬਾਰਡਰ ਦੇ ਮੋਰਚੇ ਵਿੱਚ ਪਹੁੰਚੇ। ਕਲਾਨੌਰ (ਗੁਰਦਾਸਪੁਰ) ਤੋਂ ਚੱਲੇ ਜਥੇ ਦੀ ਅਗਵਾਈ ਖੁਸ਼ਪ੍ਰੀਤ ਸਿੰਘ ਕਲਾਨੌਰ, ਤਰਨ ਤਾਰਨ ਦੇ ਜਥੇ ਦੀ ਅਗਵਾਈ ਸਭਾ ਦੇ ਮੀਤ ਪ੍ਰਧਾਨ ਸੁਲੱਖਣ ਸਿੰਘ ਤੁੜ, ਅਟਾਰੀ-ਵਾਹਗਾ ਬਾਰਡਰ ਦੀ ਅਗਵਾਈ ਕੁਲਵੀਰ, ਵਿਦਿਆਰਥੀਆਂ ਦੇ ਜਥੇ ਦੀ ਅਗਵਾਈ ਹਰਮੀਤ ਸਿੰਘ ਰਿੰਕਾ ਅਤੇ ਅਜਨਾਲਾ ਤੋਂ ਕੁਲਵੰਤ ਸਿੰਘ ਮੱਲੂਨਗਲ ਨੇ ਕੀਤੀ। ਇਹ ਜਥੇ ਭਲਕੇ ਸੰਯੁਕਤ ਮੋਰਚੇ ਵੱਲੋਂ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਵਿੱਚ ਸ਼ਿਰਕਤ ਕਰਨਗੇ। ਜਥਿਆਂ ਦੇ ਸਿੰਘੂ ਬਾਰਡਰ ’ਤੇ ਪਹੁੰਚਣ ਮਗਰੋਂ ਜਥੇਬੰਦੀ ਦੇ ਸੂਬਾ ਆਗੂ ਧਰਮਿੰਦਰ ਸਿੰਘ ਮੁਕੇਰੀਆਂ ਅਤੇ ਮਨਜੀਤ ਸਿੰਘ ਤਰਨ ਤਾਰਨ ਨੇ ਜੀ ਆਇਆਂ ਆਖਿਆ।

ਸਭਾ ਦੇ ਮੋਢੀ ਅਤੇ ਸਾਬਕਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਸਮੇਂ ਨੌਜਵਾਨਾਂ ਲਈ ਬਰਾਬਰ ਵਿੱਦਿਆ, ਸਿਹਤ ਅਤੇ ਰੁਜ਼ਗਾਰ ਦੀ ਪ੍ਰਾਪਤੀ ਲਈ ਇਨ੍ਹਾਂ ਸ਼ਹੀਦਾਂ ਤੋ ਪ੍ਰੇਰਣਾ ਲੈ ਕੇ ਬੱਝਵੇਂ ਅਤੇ ਲੰਬੇ ਸੰਘਰਸ਼ਾਂ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਖੇਤੀ ਜਿਹੇ ਕਾਲੇ ਕਾਨੂੰਨਾਂ ਅਤੇ ਬ੍ਰਿਟਿਸ਼ ਹਕੂਮਤ ਦੀ ਫੂਕ ਕੱਢਣ ਲਈ ਹੀ ਭਗਤ ਸਿੰਘ ਨੇ 8 ਅਪਰੈਲ 1929 ਨੂੰ ਦਿੱਲੀ ਦੀ ਅਸੈਂਬਲੀ ’ਚ ਬੰਬ ਸੁੱਟ ਕੇ ਭਾਰਤ ਭਰ ਦੇ ਲੋਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਸੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਸ਼ਹਿਰ

View All