DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Vande Mataram: ਕਰਨਾਟਕ ਸਰਕਾਰ ਦਾ ‘ਵੰਦੇ ਮਾਤਰਮ’ ਬਾਰੇ ਹੁਕਮ ਗ਼ੈਰ-ਸੰਵਿਧਾਨਕ: ਚੌਹਾਨ

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਰਕਾਰੀ ਸਮਾਗਮਾਂ ਵਿੱਚ ‘ਵੰਦੇ ਮਾਤਰਮ’ ਦੇ ਗਾਇਨ ਨੂੰ ਦੋ ਪੈਰੇ ਤੱਕ ਸੀਮਤ ਕਰਨ ਲਈ ਕਰਨਾਟਕ ਵਿੱਚ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਅਤੇ ਇਸ ਕਦਮ ਨੂੰ ਗ਼ੈਰ-ਸੰਵਿਧਾਨਕ ਤੇ ਦੇਸ਼ ਦਾ...

  • fb
  • twitter
  • whatsapp
  • whatsapp
Advertisement

ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਸਰਕਾਰੀ ਸਮਾਗਮਾਂ ਵਿੱਚ ‘ਵੰਦੇ ਮਾਤਰਮ’ ਦੇ ਗਾਇਨ ਨੂੰ ਦੋ ਪੈਰੇ ਤੱਕ ਸੀਮਤ ਕਰਨ ਲਈ ਕਰਨਾਟਕ ਵਿੱਚ ਕਾਂਗਰਸ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਆਲੋਚਨਾ ਕੀਤੀ ਅਤੇ ਇਸ ਕਦਮ ਨੂੰ ਗ਼ੈਰ-ਸੰਵਿਧਾਨਕ ਤੇ ਦੇਸ਼ ਦਾ ਅਪਮਾਨ ਕਰਾਰ ਦਿੱਤਾ ਹੈ। ਛੱਤੀਸਗੜ੍ਹ ਦੇ ਦੋ ਦਿਨਾ ਦੌਰੇ ’ਤੇ ਪੁੱਜੇ ਚੌਹਾਨ ਨੇ ਇੱਥੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੋਸ਼ ਲਾਇਆ ਕਿ ਵਿਰੋਧੀ ਪਾਰਟੀ ਨੂੰ ਦੁਨੀਆ ਵਿੱਚ ਭਾਰਤ ਦਾ ਵਧ ਰਿਹਾ ਕੱਦ ਅਤੇ ਸਨਮਾਨ ਹਜ਼ਮ ਨਹੀਂ ਹੋ ਰਿਹਾ। ਕਰਨਾਟਕ ਦੀ ਕਾਂਗਰਸ ਸਰਕਾਰ ਨੇ ਹੁਕਮ ਦਿੱਤਾ ਹੈ ਕਿ ਇਸ ਦੇ ਪ੍ਰੋਗਰਾਮਾਂ ਵਿੱਚ ‘ਵੰਦੇ ਮਾਤਰਮ’ ਦੇ ਸਿਰਫ ਪਹਿਲੇ ਦੋ ਪੈਰੇ ਹੀ ਗਾਏ ਜਾਣ, ਸਿਵਾਏ ਉਨ੍ਹਾਂ ਪ੍ਰੋਗਰਾਮਾਂ ਦੇ ਜਿਨ੍ਹਾਂ ਵਿੱਚ ਰਾਸ਼ਟਰਪਤੀ, ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਜਾਂ ਰਾਜਪਾਲ ਸ਼ਾਮਲ ਹੁੰਦੇ ਹਨ। ਸੀਨੀਅਰ ਭਾਜਪਾ ਆਗੂ ਨੇ ਕਿਹਾ, ‘‘ਸੰਸਦ ਨੇ ਬਿੱਲ ਪਾਸ ਕੀਤਾ ਅਤੇ ਇਸ ਨੂੰ ਕਾਨੂੰਨ ਬਣਾਇਆ। ਕੀ ਕਾਂਗਰਸ ਸੰਵਿਧਾਨ ਤੋਂ ਉੱਪਰ ਹੈ? ਕੀ ਇਹ ਸੰਸਦ ਤੋਂ ਉੱਪਰ ਹੈ? ਇਹ ਫ਼ੈਸਲਾ ਗ਼ੈਰ-ਸੰਵਿਧਾਨਕ, ਲੋਕਤੰਤਰ ਵਿਰੋਧੀ ਅਤੇ ਨਾਵਾਜਬ ਹੈ।’’ ਉਨ੍ਹਾਂ ਇਸ ਕਦਮ ਨੂੰ ਭਾਰਤ ਮਾਤਾ ਦਾ ਅਪਮਾਨ ਕਰਾਰ ਦਿੱਤਾ ਅਤੇ ਦੱਸਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ ਫਾਂਸੀ ’ਤੇ ਚੜ੍ਹਨ ਵਾਲੇ ਇਨਕਲਾਬੀਆਂ ਨੂੰ ‘ਵੰਦੇ ਮਾਤਰਮ’ ਨੇ ਪ੍ਰੇਰਿਤ ਕੀਤਾ ਸੀ। ਉਨ੍ਹਾਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਵੱਲੋਂ ਬਰਿਕਸ ਸੰਮੇਲਨ ਬਾਰੇ ਸਵਾਲ ਉਠਾਏ ਜਾਣ ਦੀ ਵੀ ਆਲੋਚਨਾ ਕੀਤੀ।

ਪ੍ਰਿਆਂਕ ਖੜਗੇ ਨੇ ਕਰਨਾਟਕ ਸਰਕਾਰ ਦੇ ਰੁਖ਼ ਦਾ ਬਚਾਅ ਕੀਤਾ

Advertisement

ਬੰਗਲੂਰੂ: ਕਰਨਾਟਕ ਸਰਕਾਰ ਦੇ ਸਰਕਾਰੀ ਸਮਾਗਮਾਂ ਵਿੱਚ ‘ਵੰਦੇ ਮਾਤਰਮ’ ਨੂੰ ਦੋ ਪੈਰੇ ਤੱਕ ਸੀਮਤ ਕਰਨ ਦੇ ਫ਼ੈਸਲੇ ਦਾ ਬਚਾਅ ਕਰਦਿਆਂ, ਸੂਬੇ ਦੇ ਗ੍ਰਹਿ ਮੰਤਰੀ ਪ੍ਰਿਆਂਕ ਖੜਗੇ ਨੇ ਅੱਜ ਕਿਹਾ ਕਿ ਇਹ ਫ਼ੈਸਲਾ ਉਨ੍ਹਾਂ ਚੀਜ਼ਾਂ ਨਾਲ ਮੇਲ ਖਾਂਦਾ ਹੈ ਜੋ ਗਾਂਧੀ ਜੀ, ਸੁਭਾਸ਼ ਚੰਦਰ ਬੋਸ ਅਤੇ ਰਬਿੰਦਰਨਾਥ ਟੈਗੋਰ ਵਰਗੀਆਂ ਪ੍ਰਮੁੱਖ ਕੌਮੀ ਸ਼ਖ਼ਸੀਅਤਾਂ ਨੇ ਤੈਅ ਕੀਤੀਆਂ ਸਨ। ਉਨ੍ਹਾਂ ਇਸ ਮਾਮਲੇ ’ਤੇ ਭਾਜਪਾ ਅਤੇ ਆਰ ਐੱਸ ਐੱਸ ’ਤੇ ਨਿਸ਼ਾਨ ਸੇਧਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਤੇ ਸਰਕਾਰ ਨੂੰ ਭਾਜਪਾ ਤੋਂ ਕੁਝ ਵੀ ਸਿੱਖਣ ਦੀ ਲੋੜ ਨਹੀਂ ਹੈ। -ਪੀਟੀਆਈ

Advertisement

Advertisement
×