DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Khan Sir ਦੇ ਕੋਚਿੰਗ ਸੈਂਟਰ ’ਚ ਤੋੜ-ਭੰਨ ਤੇ ਪਥਰਾਅ

ਪੁਲੀਸ ਨੇ ਵਿਰੋਧੀ ਕੋਚਿੰਗ ਸੈਂਟਰ ਦੇ ਡਾਇਰੈਕਟਰ ਸਣੇ ਤਿੰਨ ਜਣੇ ਗ੍ਰਿਫ਼ਤਾਰ ਕੀਤੇ

  • fb
  • twitter
  • whatsapp
  • whatsapp
featured-img featured-img
ਐਜੁਕੇਟਰ ਖ਼ਾਨ ਸਰ ਪਟਨਾ ਵਿੱਚ ਆਪਣੇ ਕੋਚਿੰਗ ਇੰਸਟੀਚਿਉੁੂਟ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ। -ਫੋਟੋ:ਏਐੱਨਆਈ
Advertisement
ਪਟਨਾ ਵਿੱਚ ਮਸ਼ਹੂਰ ਅਧਿਆਪਕ ਫੈਜ਼ਲ ਖ਼ਾਨ, ਜੋ ‘ਖ਼ਾਨ ਸਰ’ ਵਜੋਂ ਜਾਣੇ ਜਾਂਦੇ ਹਨ, ਦੇ ਕੋਚਿੰਗ ਸੈਂਟਰ ਵਿੱਚ ਕਥਿਤ ਤੌਰ ’ਤੇ ਤੋੜ-ਭੰਨ ਕਰਨ ਅਤੇ ਪਥਰਾਅ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਪੁਲੀਸ ਨੇ ਦੱਸਿਆ ਕਿ ਇਸ ਘਟਨਾ ਦੇ ਸਿਲਸਿਲੇ ਵਿੱਚ ਵਿਰੋਧੀ ਕੋਚਿੰਗ ਸੈਂਟਰ ਦੇ ਡਾਇਰੈਕਟਰ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਖ਼ਾਨ ਸਰ ਨੇ ਸ਼ੁਰੂ ਵਿੱਚ ਦਾਅਵਾ ਕੀਤਾ ਸੀ ਕਿ ਸੰਸਥਾ ਵਿੱਚ ਗੋਲੀਬਾਰੀ ਵੀ ਹੋਈ ਹੈ, ਪਰ ਪੁਲੀਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਬਾਅਦ ਵਿੱਚ ਉਨ੍ਹਾਂ ਕਿਹਾ ਕਿ ਜਾਂਚ ਮਗਰੋਂ ਹੀ ਅਸਲ ਘਟਨਾ ਦਾ ਪਤਾ ਲੱਗੇਗਾ। ਪੁਲੀਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਲੰਘੀ ਰਾਤ ਨੂੰ ਕਦਮਕੁਆਂ ਥਾਣਾ ਖੇਤਰ ਵਿੱਚ ਸਥਿਤ ‘ਖ਼ਾਨ ਗਲੋਬਲ ਕੋਚਿੰਗ ਇੰਸਟੀਚਿਊਟ’ ਵਿੱਚ ਵਾਪਰੀ। ਮੁੱਢਲੀ ਜਾਂਚ ਅਤੇ ਸੀ ਸੀ ਟੀ ਵੀ ਫੁਟੇਜ ਦੀ ਪੜਤਾਲ ਤੋਂ ਸੰਕੇਤ ਮਿਲਦਾ ਹੈ ਕਿ ਪਟਨਾ ਦੇ ਹੀ ਇੱਕ ਹੋਰ ਕੋਚਿੰਗ ਇੰਸਟੀਚਿਊਟ ਨਾਲ ਜੁੜੇ ਤਕਰੀਬਨ 15 ਤੋਂ 20 ਲੋਕ ਇਸ ਘਟਨਾ ਵਿੱਚ ਕਥਿਤ ਤੌਰ ’ਤੇ ਸ਼ਾਮਲ ਹਨ।

Advertisement

ਇਸ ਸਬੰਧੀ ਫੈਜ਼ਲ ਖ਼ਾਨ ਨੇ ਕਿਹਾ, ‘‘ਨੇੜਲੇ ਕੋਚਿੰਗ ਸੈਂਟਰ ਦੇ ਕੁਝ ਸ਼ਰਾਰਤੀ ਅਨਸਰਾਂ ਨੇ ਭਾਰੀ ਨੁਕਸਾਨ ਪਹੁੰਚਾਇਆ, ਸਾਡੇ ਸੁਰੱਖਿਆ ਕਰਮੀ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਗੋਲੀਆਂ ਵੀ ਚਲਾਈਆਂ।’’ ਉਨ੍ਹਾਂ ਕਿਹਾ ਕਿ ਪੁਲੀਸ ਜਾਂਚ ਚੱਲ ਰਹੀ ਹੈ ਅਤੇ ਜਾਂਚ ਮਗਰੋਂ ਸੱਚਾਈ ਸਾਰਿਆਂ ਸਾਹਮਣੇ ਆ ਜਾਵੇਗੀ।

Advertisement

ਡੀ ਐੱਸ ਪੀ ਰਾਜੇਸ਼ ਰੰਜਨ ਨੇ ਦੱਸਿਆ ਕਿ ਘਟਨਾ ਦੇ ਸਬੰਧ ਵਿੱਚ 15-20 ਅਣਪਛਾਤੇ ਵਿਅਕਤੀਆਂ ਦੇ ਨਾਲ-ਨਾਲ ਚਾਰ ਹੋਰ ਲੋਕਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਵਿਰੋਧੀ ਕੋਚਿੰਗ ਸੈਂਟਰ ਦੇ ਡਾਇਰੈਕਟਰ ਰੋਸ਼ਨ ਆਨੰਦ ਸਣੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।

Advertisement
×