ਸੁਰੇਸ਼ ਐੱਸ. ਡੁੱਗਰ
ਜੰਮੂ, 4 ਜੂਨ
ਅਤਿਵਾਦੀਆਂ ਨੇ ਕੁਲਗਾਮ ਦੇ ਯਾਰੀਪੋਰਾ ਵਿੱਚ ਪੁਲੀਸ ਦਲ ’ਤੇ ਹਮਲਾ ਕਰ ਦਿੱਤਾ। ਵਾਹਨ ’ਤੇ ਸਵਾਰ ਅਤਿਵਾਦੀਆਂ ਨੇ ਪੁਲੀਸ ਪਾਰਟੀ ’ਤੇ ਗੋਲੀਆਂ ਚਲਾਈਆਂ ਤੇ ਹਥ ਗੋਲਾ ਸੁੱਟਿਆ। ਖਬਰਾਂ ਮੁਤਾਬਕ ਅਤਿਵਾਦੀਆਂ ਦੇ ਹਮਲੇ ਵਿੱਚ ਆਮ ਸ਼ਹਿਰੀ ਗੰਭੀਰ ਜ਼ਖਮੀ ਹੋ ਗਿਆ। ਹਮਲੇ ਵਿੱਚ ਹੋਰ ਕਿੰਨੇ ਲੋਕ ਜ਼ਖ਼ਮੀ ਹੋਏ ਹਨ ਇਸ ਬਾਰੇ ਹਾਲੇ ਵੇਰਵੇ ਨਹੀਂ ਮਿਲੇ। ਸੁਰੱਖਿਆ ਦਸਤਿਆਂ ਨੇ ਹਮਲਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।