ਪੌੜੀ (ਉਤਰਾਖੰਡ), 5 ਅਕਤੂਬਰ
ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਵਿੱਚ ਬਾਰਾਤ ਲੈ ਕੇ ਜਾ ਰਹੀ ਬੱਸ ਦੇ ਖੱਡ ਵਿੱਚ ਡਿੱਗਣ ਕਾਰਨ ਘੱਟੋ-ਘੱਟ 33 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਡੇਢ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਬੱਸ ਵਿੱਚ ਕਰੀਬ 45-50 ਲੋਕ ਸਵਾਰ ਸਨ। ਪੁਲੀਸ ਨੇ ਦੱਸਿਆ ਕਿ ਇਹ ਬੱਸ ਲਾਲਢਾਂਗ ਤੋਂ ਬੀਰੋਂਖਾਲ ਦੇ ਪਿੰਡ ਨੂੰ ਜਾ ਰਹੀ ਸੀ ਕਿ ਮੰਗਲਵਾਰ ਸ਼ਾਮ 7.30 ਵਜੇ ਦੇ ਕਰੀਬ ਸਿਮਰੀ ਮੋੜ ਨੇੜੇ ਹਾਦਸਾਗ੍ਰਸਤ ਹੋ ਗਈ। ਰਾਤ ਭਰ ਬਚਾਅ ਮੁਹਿੰਮ ਚਲਾਈ ਗਈ। ਬੱਸ ‘ਚ ਫਸੇ ਜ਼ਖ਼ਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।