ਗੌਂਡਾ (ਉੱਤਰ ਪ੍ਰਦੇਸ਼), 25 ਨਵੰਬਰ
ਇੱਥੋਂ ਦੀ ਇਕ ਸਥਾਨਕ ਅਦਾਲਤ ਨੇ ਦਾਜ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਇਕ ਵਿਅਕਤੀ ਅਤੇ ਉਸ ਦੇ ਮਾਪਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੁਰਗੇਸ਼ ਪਾਂਡੇ, ਉਸ ਦੇ ਪਿਤਾ ਮਲਿਕ ਰਾਮ ਪਾਂਡੇ ਅਤੇ ਮਾਤਾ ਪ੍ਰਭਾਵਤੀ ਪਾਂਡੇ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਕੈਦ ਤੋਂ ਇਲਾਵਾ ਦੋਸ਼ੀਆਂ ਨੂੰ 12-12 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ। ਸਰਕਾਰੀ ਵਕੀਲ ਵਿਨੈ ਕੁਮਾਰ ਸਿੰਘ ਨੇ ਦੱਸਿਆ ਕਿ ਅਪਰੈਲ 2016 ਵਿੱਚ ਰੀਨਾ ਆਪਣੇ ਘਰ ਵਿੱਚ ਫਾਹੇ ਲਟਕੀ ਮਿਲੀ ਸੀ। ਮ੍ਰਿਤਕਾ ਦੇ ਪਿਤਾ ਦਾ ਦੋਸ਼ ਸੀ ਕਿ ਸਹੁਰਾ ਪਰਿਵਾਰ ਨੇ ਦਾਜ ਲਈ ਰੀਨਾ ਨੂੰ ਕਤਲ ਕਰਨ ਤੋਂ ਬਾਅਦ ਫਾਹੇ ਲਟਕਾਇਆ। -ਪੀਟੀਆਈ