ਕਰੋਨਾ ਕਾਰਨ ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਦਾ ਦੇਹਾਂਤ

ਕਰੋਨਾ ਕਾਰਨ ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਦਾ ਦੇਹਾਂਤ

ਲਖਨਊ, 2 ਅਗਸਤ

ਉੱਤਰ ਪ੍ਰਦੇਸ਼ ਦੀ ਕੈਬਨਿਟ ਮੰਤਰੀ ਕਮਲ ਰਾਣੀ ਵਰੁਣ ਦੀ ਐਤਵਾਰ ਸਵੇਰੇ ਰਾਜਧਾਨੀ ਦੇ ਹਸਪਤਾਲ ਵਿੱਚ ਕਰੋਨਾ ਕਾਰਨ ਮੌਤ ਹੋ ਗਈ। ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਦੀ ਤਕਨੀਕੀ ਸਿੱਖਿਆ ਮੰਤਰੀ ਕਮਲ ਰਾਣੀ ਵਰੁਣ ਦੀ ਸਵੇਰੇ ਸਾਢੇ 9 ਵਜੇ ਸੰਜੇ ਗਾਂਧੀ ਪੋਸਟ ਗ੍ਰੈਜੂਏਟ ਮੈਡੀਕਲ ਸਾਇੰਸਿਜ਼ ਇੰਸਟੀਚਿਊਟ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਕਾਨਪੁਰ ਨਗਰ ਦੇ ਘਾਟਮਪੁਰ ਤੋਂ ਵਿਧਾਇਕ ਕਮਲ ਰਾਣੀ ਇਸ ਤੋਂ ਪਹਿਲਾਂ 11ਵੀਂ ਅਤੇ 12ਵੀਂ ਲੋਕ ਸਭਾ ਦੀ ਮੈਂਬਰ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨ੍ਹਾਂ ਦੀ ਮੌਤ 'ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All