DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

USCIRF ਵੱਲੋਂ RSS ’ਤੇ Ban ਦੀ ਮੰਗ

ਭਾਗਵਤ ਦੀ ਅਮਰੀਕਾ ਯਾਤਰਾ ਤੋਂ ਪਹਿਲਾਂ ਸਰਕਾਰ ਨੂੰ ਅਪੀਲ; ਸੰਘ ਆਗੂਆਂ ਦਾ ਸਫ਼ਾਰਤੀ ਸਨਮਾਨ ਨਾ ਕਰਨ ਲਈ ਕਿਹਾ

  • fb
  • twitter
  • whatsapp
  • whatsapp
Advertisement

ਅਮਰੀਕਾ ’ਚ ਧਾਰਮਿਕ ਆਜ਼ਾਦੀ ਦੇ ਮਾਮਲਿਆਂ ’ਚ ਸਲਾਹ ਦੇਣ ਵਾਲੀ ਸੰਸਥਾ ਦੇ ਅਧਿਕਾਰੀਆਂ ਨੇ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ’ਤੇ ਪਾਬੰਦੀ ਲਾਉਣ ਦੀ ਮੰਗ ਕਰਦਿਆਂ ਅਮਰੀਕੀ ਸਰਕਾਰ ਨੂੰ ਆਰ ਐੱਸ ਐੱਸ ਦੇ ਆਗੂਆਂ ਨੂੰ ਸਫ਼ਾਰਤੀ ਸਨਮਾਨ ਨਾ ਦੇਣ ਅਤੇ ਉਨ੍ਹਾਂ ਨਾਲ ਉੱਚ ਪੱਧਰੀ ਮੀਟਿੰਗਾਂ ਨਾ ਕਰਨ ਦੀ ਅਪੀਲ ਕੀਤੀ ਹੈ। ‘ਅਮਰੀਕੀ ਕੌਮਾਂਤਰੀ ਧਾਰਮਿਕ ਆਜ਼ਾਦੀ ਕਮਿਸ਼ਨ’ (ਯੂ ਐੱਸ ਸੀ ਆਈ ਆਰ ਐੱਫ) ਦੇ ਪ੍ਰਧਾਨ ਆਸਿਫ਼ ਮਹਿਮੂਦ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਰ ਐੱਸ ਐੱਸ ਦੇ ਮੈਂਬਰ ਹਨ। ਉਨ੍ਹਾਂ ਆਰ ਐੱਸ ਐੱਸ ਨੂੰ ਅਜਿਹਾ ਸੰਗਠਨ ਦੱਸਿਆ, ਜਿਸ ਦੇ ਕੁਝ ਸਹਿਯੋਗੀ ਸੰਗਠਨਾਂ ’ਤੇ ਧਾਰਮਿਕ ਘੱਟਗਿਣਤੀਆਂ ’ਤੇ ਹਮਲਿਆਂ ’ਚ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ।

ਮਹਿਮੂਦ ਦੀ ਇਹ ਟਿੱਪਣੀ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਦੀ ਅਮਰੀਕਾ ਯਾਤਰਾ ਤੋਂ ਕੁਝ ਦਿਨ ਪਹਿਲਾਂ ਕੀਤੀ ਹੈ। ਭਾਗਵਤ 29 ਅਗਸਤ ਨੂੰ ਨਿਊਯਾਰਕ ’ਚ ‘ਯੂਨੀਵਰਸਲ ਵੰਨਨੈੱਸ ਸੈਲੀਬ੍ਰੇਸ਼ਨਜ਼’ ਸਮਾਗਮ ਨੂੰ ਹਿੱਸਾ ਲੈਣ ਲਈ ਅਮਰੀਕਾ ਆਉਣ ਵਾਲੇ ਹਨ। ਇਹ ਸਮਾਗਮ ‘ਅਮੈਰੀਕਨ ਹਿੰਦੂਜ਼ ਫਾਰ ਐਂਗੇਜਮੈਂਟ ਐਂਡ ਡਾਇਲਾਗ’ (ਏ ਐੱਚ ਈ ਏ ਡੀ) ਕਰਵਾ ਰਿਹਾ ਹੈ। ਯੂ ਐੱਸ ਸੀ ਆਈ ਆਰ ਐੱਫ ਦੇ ਕਮਿਸ਼ਨਰ ਜੀਨ ਮਿੱਲਜ਼ ਨੇ ਕਿਹਾ ਕਿ ਆਰ ਐੱਸ ਐੱਸ ਦੇ ਆਗੂਆਂ, ਭਾਵੇਂ ਹੀ ਉਹ ਭਾਰਤ ਸਰਕਾਰ ਨਾਲ ਜੁੜੇ ਹੋਣ, ਨੂੰ ਅਮਰੀਕਾ ’ਚ ਉੱਚ ਪੱਧਰੀ ਮੀਟਿੰਗਾਂ ਜਾਂ ਕੂਟਨੀਤਕ ਸ਼ਿਸ਼ਟਾਚਾਰ ਰਾਹੀਂ ਸਨਮਾਨਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘‘ਇਸ ਦੀ ਥਾਂ ਅਮਰੀਕੀ ਸਰਕਾਰ ਨੂੰ ਧਾਰਮਿਕ ਆਜ਼ਾਦੀ ਦੀ ਉਲੰਘਣਾ ਲਈ ਜ਼ਿੰਮੇਵਾਰ ਪਾਏ ਗਏ ਆਰ ਐੱਸ ਐੱਸ ਦੇ ਮੈਂਬਰਾਂ ’ਤੇ ਪਾਬੰਦੀ ਲਾਉਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’’ ਕਮਿਸ਼ਨ ਨੇ ਮਹਿਮੂਦ ਅਤੇ ਮਿੱਲਜ਼ ਦੀਆਂ ਟਿੱਪਣੀਆਂ ਆਪਣੇ ‘ਐਕਸ’ ਖਾਤੇ ’ਤੇ ਸਾਂਝੀਆਂ ਕੀਤੀਆਂ ਹਨ। ਮਹਿਮੂਦ ਨੇ ਕਿਹਾ, ‘‘ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਆਰ ਐੱਸ ਐੱਸ ਦੇ ਮੈਂਬਰ ਹਨ। ਆਰ ਐੱਸ ਐੱਸ ਵੱਡਾ ਸੰਗਠਨ ਹੈ, ਜਿਸ ਦੇ ਕੁਝ ਸਹਿਯੋਗੀ ਸੰਗਠਨਾਂ ’ਤੇ ਇਸਾਈਆਂ ਅਤੇ ਮੁਸਲਮਾਨਾਂ ਖ਼ਿਲਾਫ਼ ਹਮਲਿਆਂ ਦੇ ਦੋਸ਼ ਲੱਗੇ ਹਨ। ਹੁਣ ਆਰ ਐੱਸ ਐੱਸ ਮੁਖੀ ਮੋਹਨ ਭਾਗਵਤ ਅਮਰੀਕਾ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਹਨ।’’ ਯੂ ਐੱਸ ਸੀ ਆਈ ਆਰ ਐੱਫ ਨੇ ਮਾਰਚ ’ਚ ਜਾਰੀ ਆਪਣੀ ਸਾਲਾਨਾ ਰਿਪੋਰਟ ’ਚ ਧਾਰਮਿਕ ਆਜ਼ਾਦੀ ਦੀ ਕਥਿਤ ਉਲੰਘਣਾ ਲਈ ਭਾਰਤ ਦੀ ਆਲੋਚਨਾ ਕੀਤੀ ਸੀ।

Advertisement

Advertisement
Advertisement
×