ਅਮਰੀਕੀ ਟੈਰਿਫ ’ਚ ਕਟੌਤੀ ਕਿਰਤ ਮੁਖੀ ਖੇਤਰਾਂ ਲਈ ਲਾਹੇਵੰਦ: ਮੂਡੀਜ਼
ਮੂਡੀਜ਼ ਰੇਟਿੰਗਜ਼ ਨੇ ਕਿਹਾ ਹੈ ਕਿ ਜ਼ਿਆਦਾਤਰ ਭਾਰਤੀ ਵਸਤਾਂ ’ਤੇ ਅਮਰੀਕੀ ਟੈਰਿਫ ’ਚ ਕਟੌਤੀ ਨਗ, ਗਹਿਣੇ ਅਤੇ ਕੱਪੜੇ ਜਿਹੇ ਕਿਰਤ ਮੁਖੀ ਖੇਤਰਾਂ ਲਈ ਸਕਾਰਾਤਮਕ ਹੈ। ਮੂਡੀਜ਼ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਅਮਰੀਕਾ ਨੂੰ ਹੋਣ ਵਾਲੀ ਭਾਰਤੀ ਵਸਤਾਂ ਦੀ ਬਰਾਮਦ...
Advertisement
ਮੂਡੀਜ਼ ਰੇਟਿੰਗਜ਼ ਨੇ ਕਿਹਾ ਹੈ ਕਿ ਜ਼ਿਆਦਾਤਰ ਭਾਰਤੀ ਵਸਤਾਂ ’ਤੇ ਅਮਰੀਕੀ ਟੈਰਿਫ ’ਚ ਕਟੌਤੀ ਨਗ, ਗਹਿਣੇ ਅਤੇ ਕੱਪੜੇ ਜਿਹੇ ਕਿਰਤ ਮੁਖੀ ਖੇਤਰਾਂ ਲਈ ਸਕਾਰਾਤਮਕ ਹੈ। ਮੂਡੀਜ਼ ਨੇ ਕਿਹਾ ਕਿ ਇਹ ਵਪਾਰ ਸਮਝੌਤਾ ਅਮਰੀਕਾ ਨੂੰ ਹੋਣ ਵਾਲੀ ਭਾਰਤੀ ਵਸਤਾਂ ਦੀ ਬਰਾਮਦ ’ਚ ਵਾਧੇ ਨੂੰ ਮੁੜ ਸਰਗਰਮ ਕਰੇਗਾ। ਭਾਰਤ ਲਈ ਅਮਰੀਕਾ ਸਭ ਤੋਂ ਵੱਡਾ ਬਰਾਮਦ ਬਾਜ਼ਾਰ ਬਣਿਆ ਹੋਇਆ ਹੈ। ਰੇਟਿੰਗ ਏਜੰਸੀ ਨੇ ਕਿਹਾ, ‘‘ਘੱਟ ਟੈਕਸ ਦਰ ਨਗ, ਗਹਿਣੇ, ਕੱਪੜੇ ਜਿਹੇ ਕਿਰਤ ਪੱਖੀ ਖੇਤਰਾਂ ਲਈ ਸਕਾਰਾਤਮਕ ਹੋਵੇਗੀ ਜੋ ਸਿਖਰਲੇ ਬਰਾਮਦ ਖੇਤਰਾਂ ’ਚ ਸ਼ਾਮਲ ਹਨ।’’ ਦਵਾਈ ਤੇ ਖਪਤਕਾਰ ਇਲੈਕਟ੍ਰੌਨਿਕਸ ਜੋ ਦੋ ਹੋਰ ਅਹਿਮ ਬਰਾਮਦ ਖੇਤਰ ਹਨ, ਨੂੰ ਅਮਰੀਕਾ ਵੱਲੋਂ ਲਾਏ ਗਏ 50 ਫੀਸਦ ਟੈਰਿਫ ਤੋਂ ਪਹਿਲਾਂ ਹੀ ਛੋਟ ਦਿੱਤੀ ਗਈ ਸੀ। ਇਸ ਕਟੌਤੀ ਨਾਲ ਉਨ੍ਹਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਨਹੀਂ ਹੈ।
Advertisement
Advertisement
×

