US-Iran talks: ਇਰਾਨੀ ਵਫ਼ਦ ਅਮਰੀਕਾ ਨਾਲ ਗੱਲਬਾਤ ਲਈ ਵੀਰਵਾਰ ਨੂੰ ਇਸਲਾਮਾਬਾਦ ਪਹੁੰਚੇਗਾ
US-Iran talks: ਹਾਲ ਹੀ ਵਿੱਚ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਦਾ 10 ਮੈਂਬਰੀ ਵਫ਼ਦ ਅਮਰੀਕਾ ਅਤੇ ਇਜ਼ਰਾਇਲ ਨਾਲ ਟਕਰਾਅ ਨੂੰ ਸੁਲਝਾਉਣ ਲਈ ਹੋਣ ਵਾਲੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਪਾਕਿਸਤਾਨ ਪਹੁੰਚੇਗਾ। ਦੋ ਹਫ਼ਤਿਆਂ ਦੀ ਜੰਗਬੰਦੀ ਤੋਂ...
US-Iran talks: ਹਾਲ ਹੀ ਵਿੱਚ ਇਰਾਨ ਨੇ ਪੁਸ਼ਟੀ ਕੀਤੀ ਹੈ ਕਿ ਉਸ ਦਾ 10 ਮੈਂਬਰੀ ਵਫ਼ਦ ਅਮਰੀਕਾ ਅਤੇ ਇਜ਼ਰਾਇਲ ਨਾਲ ਟਕਰਾਅ ਨੂੰ ਸੁਲਝਾਉਣ ਲਈ ਹੋਣ ਵਾਲੀ ਗੱਲਬਾਤ ਵਿੱਚ ਹਿੱਸਾ ਲੈਣ ਲਈ ਵੀਰਵਾਰ ਨੂੰ ਪਾਕਿਸਤਾਨ ਪਹੁੰਚੇਗਾ। ਦੋ ਹਫ਼ਤਿਆਂ ਦੀ ਜੰਗਬੰਦੀ ਤੋਂ ਕੁਝ ਦਿਨ ਬਾਅਦ ਸ਼ੁੱਕਰਵਾਰ ਨੂੰ ਇਸਲਾਮਾਬਾਦ ਵਿੱਚ ਅਹਿਮ ਗੱਲਬਾਤ ਤੈਅ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਪਾਕਿਸਤਾਨ ਵੱਲੋਂ ਪ੍ਰਸਤਾਵਿਤ ਇਰਾਨ ਨਾਲ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸਾਰੇ ਵਿਵਾਦਾਂ ਨੂੰ ਸੁਲਝਾਉਣ ਲਈ ਇੱਕ ਨਿਰਣਾਇਕ ਸਮਝੌਤੇ ਵਾਸਤੇ ਹੋਰ ਗੱਲਬਾਤ ਕਰਨ ਲਈ ਅਮਰੀਕਾ ਅਤੇ ਈਰਾਨ ਦੇ ਵਫ਼ਦਾਂ ਨੂੰ ਸ਼ੁੱਕਰਵਾਰ 10 ਅਪਰੈਲ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ ਸੀ। ਪਾਕਿਸਤਾਨ ਵਿੱਚ ਇਰਾਨ ਦੇ ਰਾਜਦੂਤ ਰਜ਼ਾ ਅਮੀਰੀ ਮੁਗ਼ਦਾਮ ਨੇ ਆਪਣੇ ਦੇਸ਼ ਦੇ ਵਫ਼ਦ ਦੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ, ਪਰ ਨਾਲ ਹੀ ਇਜ਼ਰਾਇਲ ਵੱਲੋਂ ਕਥਿਤ ਜੰਗਬੰਦੀ ਦੀ ਉਲੰਘਣਾ ਕਾਰਨ ਆਪਣੇ ਦੇਸ਼ ਵਿੱਚ ਸ਼ਾਂਤੀ ਵਾਰਤਾ ਨੂੰ ਲੈ ਕੇ "ਸ਼ੰਕਿਆਂ" (scepticism) 'ਤੇ ਜ਼ੋਰ ਦਿੱਤਾ।
ਉਨ੍ਹਾਂ ਨੇ ਐਕਸ (X) 'ਤੇ ਕਿਹਾ, "ਡਿਪਲੋਮੈਟਿਕ ਪਹਿਲਕਦਮੀ ਨੂੰ ਸਾਬੋਤਾਜ ਕਰਨ ਲਈ ਇਜ਼ਰਾਇਲੀ ਸ਼ਾਸਨ ਵੱਲੋਂ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕਾਰਨ ਇਰਾਨੀ ਜਨਤਕ ਰਾਏ ਦੇ ਸ਼ੰਕਿਆਂ ਦੇ ਬਾਵਜੂਦ, ਪੀਐੱਮ ਸ਼ਾਹਬਾਜ਼ ਸ਼ਰੀਫ ਵੱਲੋਂ ਦਿੱਤੇ ਸੱਦੇ ’ਤੇ ਇਰਾਨੀ ਪ੍ਰਸਤਾਵਿਤ 10 ਨੁਕਤਿਆਂ ਦੇ ਅਧਾਰ 'ਤੇ ਗੰਭੀਰ ਗੱਲਬਾਤ ਲਈ ਇਸਲਾਮਾਬਾਦ ਪਹੁੰਚ ਰਿਹਾ ਹੈ।"
ਉਪ ਰਾਸ਼ਟਰਪਤੀ ਜੇਡੀ ਵਾਂਸ ਦੀ ਅਗਵਾਈ ਵਿੱਚ ਅਮਰੀਕੀ ਵਫ਼ਦ ਦੇ ਵੀ ਪਹੁੰਚਣ ਦੀ ਉਮੀਦ ਹੈ, ਪਰ ਇਸਦੇ ਪਹੁੰਚਣ ਦੇ ਸਮੇਂ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਇਹ ਗੱਲਬਾਤ ਸ਼ੁੱਕਰਵਾਰ ਨੂੰ ਹੋਵੇਗੀ, ਪਰ ਇਸ ਤੋਂ ਇਲਾਵਾ ਕੋਈ ਹੋਰ ਸਮਾਂ-ਸਾਰਣੀ ਨਹੀਂ ਦਿੱਤੀ ਗਈ ਹੈ।

