DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

US-Canada row: ਅਮਰੀਕਾ ਕੈਨੇਡਾ ਨੂੰ ਤੋੜਨ ਦੀ ਕਰ ਰਿਹਾ ਕੋਸ਼ਿਸ਼, ਅਲਬਰਟਾ ਵੱਖਵਾਦੀ ਰਾਹ 'ਤੇ ਨਾ ਚੱਲੇ: ਮਾਰਕ ਕਾਰਨੀ

ਕਾਰਨੀ ਨੇ ਕਿਹਾ ਕਿ ਅੱਜ ਦੁਨੀਆ ਜ਼ਿਆਦਾ ਖਤਰਨਾਕ ਅਤੇ ਵੰਡੀ ਹੋਈ ਹੈ, ਅਤੇ ਬਾਹਰੀ ਸ਼ਕਤੀਆਂ ਕੈਨੇਡਾ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹੋਈਆਂ ਹਨ

  • fb
  • twitter
  • whatsapp
  • whatsapp
featured-img featured-img
ਮਾਰਕ ਕਾਰਨੀ
Advertisement

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਸੂਬੇ ਵਿੱਚ ਵੱਖਵਾਦ ਦੇ ਮੁੱਦੇ 'ਤੇ ਹੋਣ ਜਾ ਰਹੀ ਰੈਫਰੈਂਡਮ (ਲੋਕ ਰਾਏ) ਤੋਂ ਪਹਿਲਾਂ ਇੱਕ ਵੱਡਾ ਬਿਆਨ ਦਿੰਦਿਆਂ ਚਿਤਾਵਨੀ ਦਿੱਤੀ ਹੈ ਕਿ ਅਮਰੀਕਾ ਕੈਨੇਡਾ ਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਜੋ ਉਹ ਦੇਸ਼ 'ਤੇ ਆਪਣਾ ਕਬਜ਼ਾ ਕਰ ਸਕੇ। ਅਲਬਰਟਾ ਵਿੱਚ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਕੈਲਗਰੀ ਵਿੱਚ ਇੱਕ ਕੈਨੇਡਾ-ਪੱਖੀ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਕਾਰਨੀ ਨੇ ਅਲਬਰਟਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਤੋਂ ਵੱਖ ਹੋਣ ਦੀ ਪ੍ਰਕਿਰਿਆ ਵੱਲ ਕਦਮ ਨਾ ਵਧਾਉਣ।

ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹੋਣ ਵਾਲੀ ਵੋਟਿੰਗ ਆਜ਼ਾਦੀ 'ਤੇ ਸਿੱਧਾ ਰੈਫਰੈਂਡਮ ਨਹੀਂ ਹੈ, ਬਲਕਿ ਵਿਸ਼ਵ ਦੇ ਚੌਥੇ ਸਭ ਤੋਂ ਵੱਡੇ ਤੇਲ ਭੰਡਾਰਾਂ ਵਾਲਾ ਅਲਬਰਟਾ ਸੂਬਾ ਇਹ ਤੈਅ ਕਰੇਗਾ ਕਿ ਉਹ ਕੈਨੇਡਾ ਦਾ ਹਿੱਸਾ ਬਣਿਆ ਰਹੇਗਾ ਜਾਂ ਸਰਕਾਰ ਨੂੰ ਵੱਖਵਾਦ ਲਈ ਭਵਿੱਖ ਵਿੱਚ ਰੈਫਰੈਂਡਮ ਕਰਵਾਉਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰਨ ਦਾ ਨਿਰਦੇਸ਼ ਦੇਵੇਗਾ।

Advertisement

ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਅੱਜ ਦੁਨੀਆ ਜ਼ਿਆਦਾ ਖਤਰਨਾਕ ਅਤੇ ਵੰਡੀ ਹੋਈ ਹੈ, ਅਤੇ ਬਾਹਰੀ ਸ਼ਕਤੀਆਂ ਕੈਨੇਡਾ ਨੂੰ ਕਮਜ਼ੋਰ ਕਰਨ ਵਿੱਚ ਲੱਗੀਆਂ ਹੋਈਆਂ ਹਨ। ਉਨ੍ਹਾਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਵੋਟ ਰਾਹੀਂ 'ਸੁਨੇਹਾ ਭੇਜਣ' ਦੀ ਭੁੱਲ ਨਾ ਕੀਤੀ ਜਾਵੇ, ਕਿਉਂਕਿ ਕੈਨੇਡਾ ਦੇ ਖ਼ਿਲਾਫ਼ ਦਿੱਤੀ ਵੋਟ ਕੋਈ ਪੋਕਰ ਦੀ ਖੇਡ ਨਹੀਂ ਹੈ, ਬਲਕਿ ਇੱਕ ਖਤਰਨਾਕ ਚਾਲ ਹੈ ਜੋ ਸਾਲਾਂ ਤੱਕ ਡੂੰਘੇ ਮਤਭੇਦਾਂ ਅਤੇ ਅਨਿਸ਼ਚਿਤਤਾ ਵੱਲ ਲੈ ਜਾਵੇਗੀ।

Advertisement

ਅਲਬਰਟਾ ਵਿੱਚ ਹੀ ਪਲੇ ਪ੍ਰਧਾਨ ਮੰਤਰੀ ਕਾਰਨੀ ਨੇ ਕੈਲਗਰੀ ਵਿੱਚ ਪ੍ਰਚਾਰ ਕਰਨ ਤੋਂ ਬਾਅਦ ਬੀ.ਐੱਮ.ਓ. ਸੈਂਟਰ ਵਿਖੇ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਅਲਬਰਟਾ ਵਾਸੀਆਂ ਦੀਆਂ ਸ਼ਿਕਾਇਤਾਂ ਅਤੇ ਨਾਰਾਜ਼ਗੀ ਜਾਇਜ਼ ਹਨ, ਕਿਉਂਕਿ ਅਤੀਤ ਵਿੱਚ ਓਟਾਵਾ ਨੇ ਉਨ੍ਹਾਂ ਨੂੰ ਇਹ ਮਹਿਸੂਸ ਕਰਵਾਇਆ ਕਿ ਉਨ੍ਹਾਂ ਦੇ ਕੁਦਰਤੀ ਸਰੋਤ ਉਨ੍ਹਾਂ ਦੇ ਆਪਣੇ ਨਹੀਂ ਸਨ।

ਹਾਲਾਂਕਿ, ਕਾਰਨੀ ਨੇ ਆਪਣੀ ਲਿਬਰਲ ਸਰਕਾਰ ਦੀਆਂ ਪੁਰਾਣੀਆਂ ਨੀਤੀਆਂ ਤੋਂ ਹਟ ਕੇ ਪ੍ਰਸ਼ਾਂਤ ਮਹਾਸਾਗਰ ਤੱਕ ਨਵੀਂ ਤੇਲ ਪਾਈਪਲਾਈਨ (ਪੈਸੀਫਿਕ ਲਿੰਕ) ਨੂੰ ਤੇਜ਼ੀ ਨਾਲ ਮਨਜ਼ੂਰੀ ਦਿੱਤੀ ਹੈ, ਜਿਸ ਨਾਲ 1,40,000 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਅਤੇ ਅਮਰੀਕਾ 'ਤੇ ਨਿਰਭਰਤਾ ਘਟੇਗੀ।

ਦੂਜੇ ਪਾਸੇ ਵੱਖਵਾਦੀ ਆਗੂਆਂ ਨੇ ਕਾਰਨੀ ਦੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਕਦਮ ਅਲਬਰਟਾ ਨੂੰ ਓਟਾਵਾ ਨਾਲ ਗੱਲਬਾਤ ਵਿੱਚ ਮਜ਼ਬੂਤੀ ਦੇਵੇਗਾ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਵੋਟਿੰਗ ਦਾ ਸੱਦਾ ਦਿੱਤਾ ਹੈ ਪਰ ਖੁਦ ਕੈਨੇਡਾ ਵਿੱਚ ਰਹਿਣ ਦੇ ਪੱਖ ਵਿੱਚ ਵੋਟ ਪਾਈ ਹੈ। ਵਿਸ਼ਲੇਸ਼ਕਾਂ ਅਨੁਸਾਰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਛੇੜੀ ਗਈ ਵਪਾਰਕ ਜੰਗ ਅਤੇ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀਆਂ ਧਮਕੀਆਂ ਕਾਰਨ ਕੈਨੇਡਾ ਵਾਸੀਆਂ ਵਿੱਚ ਕੌਮੀ ਏਕਤਾ ਦੀ ਭਾਵਨਾ ਵਧੀ ਹੈ। ਅਡਵਾਂਸ ਵੋਟਿੰਗ ਸ਼ਨਿਚਵਾਰ ਤੱਕ ਚੱਲੇਗੀ ਅਤੇ ਅੰਤਿਮ ਵੋਟਿੰਗ ਸੋਮਵਾਰ ਨੂੰ ਹੋਵੇਗੀ।

Advertisement
×