ਜੈਪੁਰ, 5 ਦਸੰਬਰ
ਰਾਜਸਥਾਨ ਵਿੱਚ ਇਕੋ ਪਰਿਵਾਰ ਦੇ ਚਾਰ ਜੀਆਂ ਅਤੇ ਪੰਜ ਹੋਰ ਵਿਅਕਤੀਆਂ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਨਾਲ ਦੇਸ਼ ਵਿੱਚ ਓਮੀਕਰੋਨ ਕੇਸਾਂ ਦੀ ਕੁੱਲ ਗਿਣਤੀ 21 ਹੋ ਗਈ ਹੈ। ਜੈਪੁਰ ਵਿੱਚ ਸਿਹਤ ਸਕੱਤਰ ਵੈਭਵ ਗਾਲਰੀਆ ਨੇ ਦੱਸਿਆ ਕਿ ਪੀੜਤ ਵਿਅਕਤੀਆਂ ਦੇ ਸੈਂਪਲ ਜੀਨੋਮ ਸੀਕੁਐਂਸਿੰਗ ਲਈ ਭੇਜੇ ਗਏ ਸਨ ਜਿਸ ਤੋਂ ਉਨ੍ਹਾਂ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। -ਏਜੰਸੀ