DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

UP ਪੁਲੀਸ ਭਰਤੀ: ਉਮਰ ਸੀਮਾ ’ਚ ਮਿਲੀ 3 ਸਾਲ ਦੀ ਛੋਟ

32,679 ਅਹੁਦਿਆਂ ਲਈ ਨਵੀਂ ਭਰਤੀ ਦਾ ਐਲਾਨ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਉੱਤਰ ਪ੍ਰਦੇਸ਼ ਸਰਕਾਰ ਨੇ ਪੁਲੀਸ ਭਰਤੀ ਦੀ ਤਿਆਰੀ ਕਰ ਰਹੇ ਲੱਖਾਂ ਨੌਜਵਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਸਿੱਧੀ ਭਰਤੀ-2025 ਲਈ ਵੱਧ ਤੋਂ ਵੱਧ ਉਮਰ ਸੀਮਾ ਵਿੱਚ ਤਿੰਨ ਸਾਲ ਦੀ ਇੱਕਮੁਸ਼ਤ ਛੋਟ ਦੇਣ ਦਾ ਫੈਸਲਾ ਕੀਤਾ ਹੈ।

ਮੁੱਖ ਮੰਤਰੀ ਦੇ ਇਸ ਫੈਸਲੇ ਨਾਲ ਉਨ੍ਹਾਂ ਉਮੀਦਵਾਰਾਂ ਨੂੰ ਸੁਨਹਿਰੀ ਮੌਕਾ ਮਿਲੇਗਾ ਜੋ ਉਮਰ ਹੱਦ ਪਾਰ ਕਰ ਜਾਣ ਕਾਰਨ ਭਰਤੀ ਪ੍ਰਕਿਰਿਆ ਤੋਂ ਬਾਹਰ ਹੋ ਰਹੇ ਸਨ।

Advertisement

ਸੂਬਾ ਸਰਕਾਰ ਨੇ ਸਿਪਾਹੀ ਨਾਗਰਿਕ ਪੁਲੀਸ, ਪੀਏਸੀ (PAC), ਵਿਸ਼ੇਸ਼ ਸੁਰੱਖਿਆ ਬਲ ਅਤੇ ਜੇਲ੍ਹ ਵਾਰਡਰ ਸਮੇਤ ਕੁੱਲ 32,679 ਅਹੁਦਿਆਂ ’ਤੇ ਭਰਤੀ ਕਰਨ ਦਾ ਫੇਸਲਾ ਲਿਆ ਹੈ। ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਗਿਆ ਹੈ, ਜੋ ਸਾਰੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਲਈ ਇੱਕ ਵਾਰ ਵਾਸਤੇ ਲਾਗੂ ਹੋਵੇਗਾ।

Advertisement

ਉੱਤਰ ਪ੍ਰਦੇਸ਼ ਪੁਲੀਸ ਭਰਤੀ ਬੋਰਡ ਦੇ ਅਨੁਸਾਰ, ਇਹ ਭਰਤੀ ਮੁਹਿੰਮ ਨਵੇਂ ਸਾਲ ਦੇ ਤੋਹਫ਼ੇ ਵਜੋਂ ਸ਼ੁਰੂ ਕੀਤੀ ਗਈ ਹੈ, ਜਿਸ ਲਈ ਆਨਲਾਈਨ ਅਰਜ਼ੀ ਦੀ ਪ੍ਰਕਿਰਿਆ 31 ਦਸੰਬਰ 2025 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 30 ਜਨਵਰੀ 2026 ਤੱਕ ਜਾਰੀ ਰਹੇਗੀ।

ਉਮੀਦਵਾਰਾਂ ਲਈ ਬੋਰਡ ਦੇ ਪੋਰਟਲ ‘ਤੇ ‘ਵਨ ਟਾਈਮ ਰਜਿਸਟ੍ਰੇਸ਼ਨ’ (OTR) ਕਰਵਾਉਣਾ ਲਾਜ਼ਮੀ ਹੋਵੇਗਾ।

ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਮਰ ਵਿੱਚ ਦਿੱਤੀ ਗਈ ਇਹ ਢਿੱਲ ਨੌਜਵਾਨਾਂ ਦੀਆਂ ਉਮੀਦਾਂ ਨੂੰ ਨਵਾਂ ਬਲ ਦੇਵੇਗੀ। ਇਸ ਭਰਤੀ ਦੀ ਵਿਸਤ੍ਰਿਤ ਨੋਟੀਫਿਕੇਸ਼ਨ ਅਤੇ ਹੋਰ ਜਾਣਕਾਰੀ ਬੋਰਡ ਦੀ ਅਧਿਕਾਰਤ ਵੈੱਬਸਾਈਟ ’ਤੇ ਉਪਲਬਧ ਹੈ, ਜਿੱਥੇ ਜਾ ਕੇ ਯੋਗ ਉਮੀਦਵਾਰ ਆਪਣਾ ਰਜਿਸਟ੍ਰੇਸ਼ਨ ਮੁਕੰਮਲ ਕਰ ਸਕਦੇ ਹਨ।

Advertisement
×