ਯੂਪੀ: ਜੁਆਰੀ ਨੇ ਪੈਸੇ ਹਾਰਨ ਤੋਂ ਬਾਅਦ ਪਤਨੀ ਨੂੰ ਦਾਅ ’ਤੇ ਲਾਇਆ, ਪੁਲੀਸ ਵੱਲੋਂ ਪਤੀ ਸਣੇ 3 ਗ੍ਰਿਫ਼ਤਾਰ
ਝਾਂਸੀ, 17 ਨਵੰਬਰ ਝਾਂਸੀ ਦੇ ਮੌਰਾਨੀਪੁਰ ਕਸਬੇ ਵਿੱਚ ਪਤੀ ਨੂੰ ਜੂਏ ’ਚ ਆਪਣੀ ਪਤਨੀ ਨੂੰ ਦਾਅ ’ਤੇ ਲਗਾਉਣ ’ਤੇ ਗ੍ਰਿਫਤਾਰ ਕੀਤਾ ਗਿਆ ਹੈ| ਪੁਲੀਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਦੇ ਨਾਲ ਦੋ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਔਰਤ...
ਝਾਂਸੀ, 17 ਨਵੰਬਰ
ਝਾਂਸੀ ਦੇ ਮੌਰਾਨੀਪੁਰ ਕਸਬੇ ਵਿੱਚ ਪਤੀ ਨੂੰ ਜੂਏ ’ਚ ਆਪਣੀ ਪਤਨੀ ਨੂੰ ਦਾਅ ’ਤੇ ਲਗਾਉਣ ’ਤੇ ਗ੍ਰਿਫਤਾਰ ਕੀਤਾ ਗਿਆ ਹੈ| ਪੁਲੀਸ ਨੇ ਦੱਸਿਆ ਕਿ ਮੁੱਖ ਮੁਲਜ਼ਮ ਦੇ ਨਾਲ ਦੋ ਹੋਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਸ ਦਾ ਪਤੀ, ਜੋ ਦਿੱਲੀ ਵਿੱਚ ਕੰਮ ਕਰਦਾ ਹੈ ਅਤੇ ਸ਼ਰਾਬ ਅਤੇ ਜੂਆ ਖੇਡਣ ਦਾ ਆਦੀ ਹੈ, ਦੀਵਾਲੀ ਮਨਾਉਣ ਲਈ ਆਪਣੇ ਜੱਦੀ ਪਿੰਡ ਮੌਰਾਨੀਪੁਰ ਆਇਆ ਸੀ। ਉਹ ਆਪਣੇ ਦੋਸਤਾਂ ਨਾਲ ਜੂਆ ਖੇਡਣ ਗਿਆ ਅਤੇ ਪੈਸੇ ਹਾਰ ਗਿਆ। ਇਸ ਤੋਂ ਬਾਅਦ ਉਸ ਨੇ ਦੋ ਹੋਰਾਂ ਸ੍ਰੀਕਾਂਤ ਪਾਤਸਾਰੀਆ ਅਤੇ ਗੋਤੀਰਾਮ ਤੋਂ ਉੱਚੇ ਵਿਆਜ 'ਤੇ 3,000 ਰੁਪਏ ਉਧਾਰ ਲਏ, ਜਿਸ ਨੂੰ ਉਹ ਹਾਰ ਗਿਆ। ਕਰਜ਼ਾ ਮੋੜਨ 'ਚ ਅਸਮਰੱਥਾ ਜ਼ਾਹਰ ਕਰਨ 'ਤੇ ਦੋਵਾਂ ਕਰਜ਼ਦਾਰਾਂ ਨੇ ਉਸ ਨੂੰ ਆਪਣੀ ਪਤਨੀ ਨੂੰ ਰਾਤ ਲਈ ਉਨ੍ਹਾਂ ਕੋਲ ਭੇਜਣ ਲਈ ਕਿਹਾ, ਜਿਸ 'ਤੇ ਉਹ ਸਹਿਮਤ ਹੋ ਗਿਆ। ਮੌਰਾਨੀਪੁਰ ਦੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਉਹ ਘਰ ਪਰਤਿਆ ਅਤੇ ਆਪਣੀ ਪਤਨੀ 'ਤੇ ਦੋਵਾਂ ਵਿਅਕਤੀਆਂ ਨਾਲ ਰਾਤ ਬਿਤਾਉਣ ਲਈ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਹ ਸ਼ਿਕਾਇਤ ਦਰਜ ਕਰਵਾਉਣ ਲਈ ਸਿਟੀ ਕੋਤਵਾਲੀ ਪਹੁੰਚੀ।

