ਯੂਪੀ: ਸੜਕ ਦੇ ਉਦਘਾਟਨ ਮੌਕੇ ਨਾਰੀਅਲ ਭੰਨਦਿਆਂ ਹੀ ਦਰਾੜ ਪਈ

ਗੁੱਸੇ ਵਿੱਚ ਆਈ ਵਿਧਾਇਕਾ ਸੁੱਚੀ ਚੌਧਰੀ ਧਰਨੇ ਉੱਤੇ ਬੈਠੀ

ਯੂਪੀ: ਸੜਕ ਦੇ ਉਦਘਾਟਨ ਮੌਕੇ ਨਾਰੀਅਲ ਭੰਨਦਿਆਂ ਹੀ ਦਰਾੜ ਪਈ

ਬਿਜਨੋਰ (ਯੂਪੀ), 4 ਦਸੰਬਰ

ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਵਿੱਚ ਨਵੀਂ ਉਸਾਰੀ ਗਈ ਸੜਕ ਦੇ ਉਦਘਾਟਨ ਮੌਕੇ ਜਦੋਂ ਭਾਜਪਾ ਵਿਧਾਇਕਾ ਸੁੱਚੀ ਚੌਧਰੀ ਨੇ ਨਾਰੀਅਲ ਭੰਨਿਆਂ ਤਾਂ ਸੜਕ ਵਿੱਚ ਦਰਾੜ ਪੈ ਗਈ ਤੇ ਬਜਰੀ ਬਾਹਰ ਆ ਗਈ। ਇਸ ਘਟਨਾ ਤੋਂ ਗੁੱਸੇ ਵਿੱਚ ਆਈ ਵਿਧਾਇਕਾ ਸੁੱਚੀ ਚੌਧਰੀ ਧਰਨੇ ਉੱਤੇ ਬੈਠ ਗਈ ਤੇ ਸੜਕ ਦੀ ਮਾੜੀ ਹਾਲਤ ਲਈ ਅਧਿਕਾਰੀਆਂ ਦੀ ਝਾੜਝੰਬ ਕੀਤੀ। ਸੂਤਰਾਂ ਅਨੁਸਾਰ ਪਿੰਡ ਖੇਡਾ ਵਿੱਚ 7 ਕਿਲੋਮੀਟਰ ਲੰਬੀ ਇਸ ਸੜਕ ਦੀ ਉਸਾਰੀ ’ਤੇ ਇਕ ਕਰੋੜ 16 ਲੱਖ ਰੁਪਏ ਖਰਚੇ ਗਏ ਹਨ। ਇਸ ਮੌਕੇ ਵਿਧਾਇਕਾ ਸੁੱਚੀ ਚੌਧਰੀ ਦਾ ਪਤੀ ਮੌਸਮ ਚੌਧਰੀ ਵੀ ਹਾਜ਼ਰ ਸੀ ਜਿਸ  ਨੇ ਸੜਕ ਨੂੰ ਖੋਦਿਆ ਤਾਂ ਉਸਾਰੀ ਸਮੱਗਰੀ ਬਿਖਰਨੀ ਸ਼ੁਰੂ ਹੋ ਗਈ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਸੁੰਦਰਤਾ ਮੁਕਾਬਲਿਆਂ ਦੇ ਓਹਲੇ ਓਹਲੇ...

ਕਿਵੇਂ ਭਜਾਈਏ ਵਾਇਰਸ...

ਕਿਵੇਂ ਭਜਾਈਏ ਵਾਇਰਸ...

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਭਾਰਤ ਦਾ ਪਰਮਾਣੂ ਸਿਧਾਂਤ ਅਤੇ ਸੁਰੱਖਿਆ

ਫ਼ਰਜ਼ ਨਿਭਾਉਂਦੇ ਲੋਕ

ਫ਼ਰਜ਼ ਨਿਭਾਉਂਦੇ ਲੋਕ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਸ਼ਹਿਰ

View All