
ਗੋਰਖਪੁਰ, 28 ਜਨਵਰੀ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਜ਼ਿਲ੍ਹੇ 'ਚ 70 ਸਾਲਾ ਵਿਅਕਤੀ ਨੇ ਆਪਣੀ 28 ਸਾਲਾ ਨੂੰਹ ਨਾਲ ਵਿਆਹ ਕਰਵਾ ਲਿਆ। ਬੜਹਲਗੰਜ ਥਾਣੇ ਦਾ ਚੌਕੀਦਾਰ ਕੈਲਾਸ਼ ਯਾਦਵ (70) ਇਲਾਕੇ ਦੇ ਛਪੀਆ ਉਮਰਾਓ ਪਿੰਡ ਦਾ ਰਹਿਣ ਵਾਲਾ ਹੈ। ਪੰਜ ਦਿਨ ਪਹਿਲਾਂ ਉਸ ਨੇ ਆਪਣੀ ਵਿਧਵਾ ਨੂੰਹ ਪੂਜਾ ਨਾਲ ਮੰਦਰ ਵਿੱਚ ਵਿਆਹ ਕਰਵਾਇਆ ਸੀ। ਪੂਜਾ ਦੀ ਉਮਰ ਮਹਿਜ਼ 28 ਸਾਲ ਹੈ ਅਤੇ ਚਾਰ ਸਾਲ ਪਹਿਲਾਂ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਹ ਆਪਣੇ ਸਹੁਰੇ ਨਾਲ ਰਹਿ ਰਹੀ ਹੈ। ਪੂਜਾ ਕੈਲਾਸ਼ ਤੋਂ 42 ਸਾਲ ਛੋਟੀ ਹੈ ਪਰ ਉਸਨੇ ਆਪਣੀ ਮਰਜ਼ੀ ਨਾਲ ਉਸ ਨਾਲ ਵਿਆਹ ਕੀਤਾ ਹੈ। ਪੁਲੀਸ ਨੇ ਪੁਸ਼ਟੀ ਕੀਤੀ ਹੈ ਕਿ ਇਸ ਅਨੋਖੇ ਵਿਆਹ ਕਾਰਨ ਕਿਸੇ ਵੀ ਪਾਸਿਓਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ। ਪੁਲੀਸ ਮੁਤਾਬਕ ਕੈਲਾਸ਼ ਦੇ ਤਿੰਨ ਬੇਟੇ ਸਨ, ਜਿਨ੍ਹਾਂ 'ਚੋਂ ਪੂਜਾ ਦਾ ਪਤੀ ਸਭ ਤੋਂ ਛੋਟਾ ਸੀ। ਉਸ ਦਾ ਵੱਡਾ ਪੁੱਤਰ ਵੀ ਛਪੀਆ ਉਮਰਾਓ ਪਿੰਡ ਵਿੱਚ ਰਹਿੰਦਾ ਹੈ, ਜਦੋਂ ਕਿ ਦੂਜਾ ਪੁੱਤਰ ਬਡਹਲਗੰਜ ਥਾਣੇ ਲਈ ਖਾਣਾ ਬਣਾਉਂਦਾ ਹੈ। ਸਥਾਨਕ ਲੋਕਾਂ ਮੁਤਾਬਕ ਪੂਜਾ ਦੇ ਪਤੀ ਦੀ ਉਨ੍ਹਾਂ ਦੇ ਵਿਆਹ ਤੋਂ ਕੁਝ ਸਮੇਂ ਬਾਅਦ ਮੌਤ ਹੋ ਗਈ ਸੀ। ਉਸ ਦੇ ਕੋਈ ਬੱਚੇ ਨਹੀਂ ਹੈ ਅਤੇ ਕੈਲਾਸ਼ ਦੀ ਪਤਨੀ ਦਾ 12 ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ