ਯੂਪੀ: ਬਿਜਲੀ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 4 ਬੱਚਿਆਂ ਸਣੇ 10 ਮੌਤਾਂ, 11 ਜ਼ਖ਼ਮੀ : The Tribune India

ਯੂਪੀ: ਬਿਜਲੀ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 4 ਬੱਚਿਆਂ ਸਣੇ 10 ਮੌਤਾਂ, 11 ਜ਼ਖ਼ਮੀ

ਅਲੀਗੜ੍ਹ ਵਿੱਚ ਸ਼ਨਿਚਰਵਾਰ ਤੱਕ ਸਕੂਲ ਬੰਦ

ਯੂਪੀ: ਬਿਜਲੀ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 4 ਬੱਚਿਆਂ ਸਣੇ 10 ਮੌਤਾਂ, 11 ਜ਼ਖ਼ਮੀ

ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਭਾਰੀ ਮੀਂਹ ਕਾਰਨ ਡਿੱਗੀ ਕੰਧ ਦੇ ਮਲਬੇ ਹੇਠੋਂ ਲੋਕਾਂ ਨੂੰ ਕੱਢਦਾ ਹੋਇਆ ਸਰਕਾਰੀ ਅਮਲਾ। -ਫੋਟੋ: ਪੀਟੀਆਈ

ਇਟਾਵਾ, 22 ਸਤੰਬਰ

ਉੱਤਰ ਪ੍ਰਦੇਸ਼ ਵਿੱਚ ਬਿਜਲੀ ਡਿੱਗਣ ਅਤੇ ਕੰਧ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ’ਚ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਣੇ 10 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਸੱਤ ਮੌਤਾਂ ਸਿਰਫ਼ ਇਟਾਵਾ ਜ਼ਿਲ੍ਹੇ ਵਿੱਚ ਹੋਈਆਂ। ਭਾਰੀ ਮੀਂਹ ਕਾਰਨ ਫਿਰੋਜ਼ਾਬਾਦ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਅਤੇ ਅਲੀਗੜ੍ਹ ਵਿੱਚ ਤਾਂ ਸਕੂਲ ਸ਼ਨਿਚਰਵਾਰ ਤੱਕ ਲਈ ਬੰਦ ਕਰਨੇ ਪਏ।

ਪਹਿਲੀ ਘਟਨਾ ’ਚ ਸਿਵਲ ਲਾਈਨਜ਼ ਥਾਣੇ ਅਧੀਨ ਆਉਂਦੇ ਪਿੰਡ ਚੰਦਰਪੁਰਾ ’ਚ ਬੁੱਧਵਾਰ ਰਾਤ ਨੂੰ ਸੁੱਤੇ ਚਾਰ ਬੱਚਿਆਂ ’ਤੇ ਉਨ੍ਹਾਂ ਦੇ ਘਰ ਦੀ ਕੰਧ ਡਿੱਗ ਗਈ ਜਿਸ ਕਾਰਨ ਚਾਰਾਂ ਦੀ ਮੌਤ ਹੋ ਗਈ। ਘਟਨਾ ’ਚ ਉਨ੍ਹਾਂ ਬੱਚਿਆਂ ਦੀ ਦਾਦੀ ਚਾਂਦਨੀ ਦੇਵੀ (70) ਤੇ ਇਕ ਹੋਰ ਪੰਜ ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਮ੍ਰਿਤਕਾਂ ਦੀ ਪਛਾਣ ਸਿੰਕੂ (10), ਅਭੀ (8), ਸੋਨੂੰ (7) ਤੇ ਆਰਤੀ (5) ਵਜੋਂ ਹੋਈ ਹੈ।

ਦੂਜੀ ਘਟਨਾ ਏਕਦਿਲ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਕ੍ਰਿਪਾਲਪੁਰ ਵਿੱਚ ਵਾਪਰੀ। ਇੱਥੇ ਇਕ ਪੈਟਰੋਲ ਪੰਪ ਦੀ ਕੰਧ, ਨਾਲ ਲੱਗਦੀ ਇਕ ਝੋਪੜੀ ’ਤੇ ਡਿੱਗ ਗਈ। ਇਸ ਘਟਨਾ ’ਚ ਝੋਪੜੀ ’ਚ ਰਹਿੰਦੇ ਰਾਮ ਸਨੇਹੀ (65) ਤੇ ਉਸ ਦੀ ਪਤਨੀ ਰੇਸ਼ਮਾ ਦੇਵੀ (62) ਦੀ ਮੌਤ ਹੋ ਗਈ।

ਇਸੇ ਤਰ੍ਹਾਂ ਤੀਜੀ ਘਟਨਾ ਚਕਰਨਗਰ ਥਾਣੇ ਅਧੀਨ ਆਉਂਦੇ ਪਿੰਡ ਅੰਦਾਵਾ ਕੇ ਬੰਗਲਾਂ ’ਚ ਵਾਪਰੀ। ਇੱਥੇ ਮੀਂਹ ਕਾਰਨ ਇਕ ਮਕਾਨ ਢਹਿ ਗਿਆ, ਜਿਸ ਹੇਠ ਦੱਬ ਕੇ ਜਬਰ ਸਿੰਘ (35) ਦੀ ਮੌਤ ਹੋ ਗਈ।

ਇਸੇ ਦੌਰਾਨ ਫਿਰੋਜ਼ਾਬਾਦ ਦੇ ਬੰਸੀਨਗਰ ’ਚ ਇਕ ਮਕਾਨ ਡਿੱਗਣ ਕਾਰਨ ਸ਼ਿਵਮ (6) ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਅੱਠ ਮੈਂਬਰ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਜ਼ਿਲ੍ਹੇ ’ਚ ਈਕਾ ਪੁਲੀਸ ਥਾਣੇ ਅਧੀਨ ਕੰਧ ਡਿੱਗਣ ਕਾਰਨ ਈਸਾਕ ਅਲੀ (57) ਦੀ ਮੌਤ ਹੋ ਗਈ। ਬਲਰਾਮਪੁਰ ਜ਼ਿਲ੍ਹੇ ਵਿੱਚ ਬਰਗਾਦਵਾ ਸੈਫ ਪਿੰਡ ’ਚ ਬਿਜਲੀ ਡਿੱਗਣ ਕਾਰਨ ਅਸ਼ਰਫ (13) ਦੀ ਮੌਤ ਹੋ ਗਈ। -ਪੀਟੀਆਈ

ਠਾਣੇ ਜ਼ਿਲ੍ਹੇ ਵਿੱਚ ਇਮਾਰਤ ਦਾ ਹਿੱਸਾ ਡਿੱਗਣ ਕਾਰਨ ਚਾਰ ਮੌਤਾਂ

ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਪੈਂਦੇ ਉਲਹਾਸਨਗਰ ਕਸਬੇ ’ਚ ਅੱਜ ਪੰਜ ਮੰਜ਼ਿਲਾ ਇਮਾਰਤ ਦਾ ਇਕ ਹਿੱਸਾ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਉਲਹਾਸਨਗਰ ਦੀ ਤਹਿਸੀਲਦਾਰ ਕੋਮਲ ਠਾਕੁਰ ਨੇ ਕਿਹਾ ਕਿ ਕਈ ਵਿਅਕਤੀਆਂ ਦੇ ਮਲਬੇ ਹੇਠ ਦੱਬੇ ਹੋਣ ਦਾ ਖ਼ਦਸ਼ਾ ਹੈ। ਅਧਿਕਾਰੀ ਨੇ ਕਿਹਾ ਕਿ ਸਵੇਰੇ ਕਰੀਬ 11.30 ਵਜੇ ਉਲਹਾਸਨਗਰ ਕੈਂਪ 5 ਵਿੱਚ ਸਥਿਤ ਇਸ ਇਮਾਰਤ ਦੀ ਤੀਜੀ ਮੰਜ਼ਿਲ ਦੀ ਇਕ ਸਲੈਬ ਢਹਿ ਗਈ। ਉਨ੍ਹਾਂ ਕਿਹਾ ਕਿ ਇਸ ਇਮਾਰਤ ਵਿੱਚ 30 ਫਲੈਟ ਹਨ, ਜੋ ਗੈਰਕਾਨੂੰਨੀ ਹਨ, ਨੂੰ ਪਹਿਲਾਂ ਹੀ ਨੋਟਿਸ ਜਾਰੀ ਕੀਤੇ ਜਾ ਚੁੱਕੇ ਸਨ। ਪੰਜ ਪਰਿਵਾਰ ਅਜੇ ਵੀ ਇਸ ਇਮਾਰਤ ’ਚ ਰਹਿ ਰਹੇ ਹਨ। ਮ੍ਰਿਤਕਾਂ ਦੀ ਪਛਾਣ ਸਾਗਰ ਓਛਾਨੀ (19), ਪ੍ਰਿਯਾ ਧਨਵਾਨੀ (24), ਰੇਣੂ ਢੋਲੰਦਾਸ ਧਨਵਾਨੀ (54) ਤੇ ਢੋਲੰਦਾਸ ਧਨਵਾਨੀ (58) ਵਜੋਂ ਹੋਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਕਾਗਜ਼ੀ ਆਜ਼ਾਦੀ ਅਤੇ ਗੁਲਾਮੀ ਦੀਆਂ ਜੜ੍ਹਾਂ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਐੱਸਵਾਈਐੱਲ: ਪਾਣੀਆਂ ਦੀ ਵੰਡ ’ਚ ਵਿਤਕਰਾ

ਮੁੱਖ ਖ਼ਬਰਾਂ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਭਗਵੰਤ ਮਾਨ ਸਰਕਾਰ ਨੇ ਭਾਰੀ ਬਹੁਮਤ ਨਾਲ ਜਿੱਤਿਆ ਭਰੋਸਗੀ ਮਤਾ; ਪੰਜਾਬ ਵਿਧਾਨ ਸਭਾ ਸੈਸ਼ਨ ਸਮਾਪਤ

ਕਾਂਗਰਸ ਤੇ ਭਾਜਪਾ ਰਹੀਆਂ ਗ਼ੈਰਹਾਜ਼ਰ; 93 ਵਿਧਾਇਕਾਂ ਨੇ ਮਤੇ ਹੱਕ ਵਿੱਚ...

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਪੰਜਾਬ ਸਰਕਾਰ ਜਲਦੀ ਭਰੇਗੀ 990 ਫਾਇਰਮੈਨਾ ਤੇ 326 ਡਰਾਈਵਰਾਂ ਦੀਆਂ ਆਸਾਮੀਆਂ

ਕੈਬਨਿਟ ਮੰਤਰੀ ਨਿੱਜਰ ਨੇ ਦਿੱਤੀ ਜਾਣਕਾਰੀ; ਮੀਂਹ ਜਾਂ ਵਾਇਰਸ ਕਾਰਨ ਫਸਲ...

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਗੁਰਦੁਆਰਾ ਪੰਜਾ ਸਾਹਿਬ ’ਚ ਬੇਅਦਬੀ; ਸਿੱਖ ਭਾਈਚਾਰੇ ਵਿੱਚ ਰੋਸ

ਫ਼ਿਲਮ ਅਮਲੇ ਨੇ ਜੋੜੇ ਪਹਿਨ ਕੇ ਗੁਰਦੁਆਰਾ ਕੰਪਲੈਕਸ ’ਚ ਸ਼ੂਟਿੰਗ ਕੀਤੀ; ...

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਭਾਰਤੀ ਹਵਾਈ ਖੇਤਰ ਤੋਂ ਲੰਘਦੇ ਈਰਾਨੀ ਜਹਾਜ਼ ’ਚ ਬੰਬ ਦੀ ਸੂਚਨਾ ਮਗਰੋਂ ਸੁਰੱਖਿਆ ਏਜੰਸੀਆਂ ਹੋਈਆਂ ਚੌਕਸ

ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਫੌਜ ਦੇ ਲੜਾਕੂ ਜਹਾਜ਼ਾਂ ਨੇ ਕੀ...

ਸ਼ਹਿਰ

View All