ਨਵੀਂ ਦਿੱਲੀ: ਸੂਚਨਾ ਤਕਨੀਕ ਤੇ ਟੈਲੀਕਾਮ ਮੰਤਰੀ ਰਵੀ ਸ਼ੰਕਰ ਪ੍ਰਸਾਦ ਇਕਾਂਤਵਾਸ ਹੋ ਗਏ ਹਨ। ਉਹ ਸ਼ਨਿਚਰਵਾਰ ਸ਼ਾਮ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲੇ ਸਨ। ਹਾਲਾਂਕਿ ਪ੍ਰਸਾਦ ਨੂੰ ਕੋਈ ਲੱਛਣ ਨਹੀਂ ਹੈ ਪਰ ਸਾਵਧਾਨੀ ਵਜੋਂ ਅਜਿਹਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰੀ ਸ਼ਾਹ ਐਤਵਾਰ ਨੂੰ ਕੋਵਿਡ-19 ਦੇ ਟੈਸਟ ਵਿਚ ਪਾਜ਼ੇਟਿਵ ਪਾਏ ਗਏ ਸਨ। ਡਾਕਟਰਾਂ ਦੀ ਸਲਾਹ ਉਤੇ ਉਹ ਹਸਪਤਾਲ ਦਾਖ਼ਲ ਹੋ ਗਏ ਹਨ।