DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੇਂਦਰੀ ਕੈਬਨਿਟ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੇ 25 ਸਾਲਾਂ ਦੇ ਕਾਰਜਕਾਲ ਦੀ ਸ਼ਲਾਘਾ ਕਰਦਿਆਂ ਮਤਾ ਪਾਸ

ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨ ਅਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਵਿੱਚ ਇੱਕ ਮਤਾ ਪਾਸ ਕੀਤਾ। ਆਕਾਸ਼ਵਾਣੀ ਭਵਨ...

  • fb
  • twitter
  • whatsapp
  • whatsapp
featured-img featured-img
ਪ੍ਰਧਾਨ ਮੰਤਰੀ ਮੋਦੀ ਫਾਈਲ ਫੋਟੋ।
Advertisement

ਕੇਂਦਰੀ ਕੈਬਨਿਟ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰਨ ਅਤੇ ਪਰਿਵਾਰ ਦੀ ਬਜਾਏ ਰਾਸ਼ਟਰ ਪਹਿਲਾਂ ਦੀ ਰਾਜਨੀਤੀ ਦੀ ਹਮਾਇਤ ਕਰਨ 'ਤੇ ਉਨ੍ਹਾਂ ਦੀ ਪ੍ਰਸ਼ੰਸਾ ਵਿੱਚ ਇੱਕ ਮਤਾ ਪਾਸ ਕੀਤਾ।

ਆਕਾਸ਼ਵਾਣੀ ਭਵਨ ਤੋਂ ਮਹਿਜ਼ ਕੁਝ ਮੀਟਰ ਦੀ ਦੂਰੀ 'ਤੇ, ਜਿੱਥੇ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁੱਖ ਚੋਣ ਕਮਿਸ਼ਨਰ ਵਿਰੁੱਧ ਧਰਨੇ 'ਤੇ ਬੈਠੇ ਹਨ, ਬੋਲਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਮਤੇ ਵਿੱਚ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਜਰਾਤ ਵਿੱਚ ਅਤੇ ਫਿਰ ਭਾਰਤ ਦੇ ਪੀਐੱਮ ਵਜੋਂ ਸਰਕਾਰ ਦੇ ਮੁਖੀ ਵਜੋਂ ਇਤਿਹਾਸਕ 25 ਸਾਲਾਂ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਗਈ।

Advertisement

ਵੈਸ਼ਨਵ ਨੇ ਕਿਹਾ ਕਿ ਪੀਐੱਮ ਦਾ ਸ਼ਾਸਨ ਭਾਰਤੀ ਲੋਕਤੰਤਰ ਦੀ ਪਰਿਪੱਕਤਾ ਦਾ ਸੰਕੇਤ ਹੈ ਅਤੇ ਲੋਕਾਂ ਦੁਆਰਾਂ ਉਨ੍ਹਾਂ ਨੂੰ ਵਾਰ-ਵਾਰ ਮਿਲਿਆ ਜਨ-ਫਤਵਾ ਉਨ੍ਹਾਂ ਦੇ ਪੱਕੇ ਵਿਸ਼ਵਾਸ ਦਾ ਸੰਕੇਤ ਹੈ।

Advertisement

ਅਸ਼ਵਨੀ ਵੈਸ਼ਨਵ ਨੇ ਕਿਹਾ, "ਨਰਿੰਦਰ ਮੋਦੀ ਦਾ 25 ਸਾਲਾਂ ਦਾ ਸੇਵਾ ਰਿਕਾਰਡ ਜੀਵਤ ਭਾਰਤੀ ਲੋਕਤੰਤਰ ਦਾ ਸੰਕੇਤ ਹੈ ਜਿੱਥੇ ਇੱਕ ਮਾਮੂਲੀ ਪਿਛੋਕੜ ਵਾਲਾ ਵਿਅਕਤੀ ਉੱਠ ਕੇ ਪ੍ਰਧਾਨ ਮੰਤਰੀ ਬਣਿਆ।" ਉਨ੍ਹਾਂ ਅੱਗੇ ਕਿਹਾ ਕਿ ਦਸ ਨੁਕਤਿਆਂ ਵਾਲੇ ਮਤੇ ਵਿੱਚ ਕੋਵਿਡ ਅਤੇ ਪੱਛਮੀ ਏਸ਼ੀਆ ਯੁੱਧ ਵਰਗੇ ਵਿਸ਼ਵਵਿਆਪੀ ਸੰਕਟਾਂ ਦੌਰਾਨ ਫ਼ੈਸਲਾਕੁਨ ਲੀਡਰਸ਼ਿਪ, ਅੰਦਰੂਨੀ ਅਤੇ ਬਾਹਰੀ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਸੁਧਾਰਾਂ ਨੂੰ ਹੁਣ ਦੇਣ ਤੋਂ ਇਲਾਵਾ ਭਾਰਤ ਦੇ ਸਵੈ-ਮਾਣ ਅਤੇ ਆਤਮਨਿਰਭਰਤਾ ਨੂੰ ਉੱਚਾ ਚੁੱਕਣ ਲਈ ਪੀਐੱਮ ਮੋਦੀ ਦੀ ਸ਼ਲਾਘਾ ਕੀਤੀ ਗਈ ਹੈ।

ਵੈਸ਼ਨਵ ਨੇ ਕਿਹਾ ਕਿ ਮਤੇ ਵਿੱਚ ਇਹ ਵੀ ਨੋਟ ਕੀਤਾ ਗਿਆ ਹੈ ਕਿ ਕਿਵੇਂ ਪੀਐੱਮ ਮੋਦੀ ਨੇ ਰਾਜਨੀਤੀ ਵਿੱਚ ਰਾਸ਼ਟਰ ਪਹਿਲਾਂ ਦੀ ਪਹੁੰਚ ਨੂੰ ਅਪਣਾਇਆ ਜਦੋਂ ਕਿ ਪਿਛਲੀਆਂ ਸਰਕਾਰਾਂ ਪਰਿਵਾਰ ਪਹਿਲਾਂ ਦੀ ਪਹੁੰਚ ਅਪਣਾ ਰਹੀਆਂ ਸਨ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੱਲ੍ਹ ਸਰਕਾਰ ਦੇ ਮੁਖੀ ਵਜੋਂ 25 ਸਾਲ ਪੂਰੇ ਕਰ ਰਹੇ ਹਨ।

Advertisement
×