DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਇਕਪਾਸੜ ਪਾਬੰਦੀਆਂ ਕਾਰਨ ਆਲਮੀ ਭੋਜਨ ਸੁਰੱਖਿਆ ’ਤੇ ਅਸਰ: Masoud Pezeshkian

ਇਰਾਨੀ ਰਾਸ਼ਟਰਪਤੀ ਨੇ ਬਰਿਕਸ ਸੰਮੇਲਨ ਨੂੰ ਸੰਬੋਧਨ ਕੀਤਾ

  • fb
  • twitter
  • whatsapp
  • whatsapp
featured-img featured-img
ਇਰਾਨੀ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਬਰਿਕਸ ਸੰਮੇਲਨ ’ਚ ਹਾਜ਼ਰੀ ਲੁਆਉਂਦੇ ਹੋਏ। -ਫੋਟੋ: ਪੀਟੀਆਈ
Advertisement
ਇਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਬਰਿਕਸ ਮੁਲਕਾਂ ਨੂੰ ਕੌਮੀ ਕਰੰਸੀਆਂ ’ਚ ਵਪਾਰ ਅਤੇ ਆਲਮੀ ਆਰਥਿਕ ਖਾਕੇ ਤਹਿਤ ਕੰਮ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਵਿੱਤੀ ਅਤੇ ਵਪਾਰ ਪ੍ਰਣਾਲੀਆਂ ’ਤੇ ਵਧੇਰੇ ਨਿਰਭਰਤਾ ਕਾਰਨ ਉੱਭਰ ਰਹੇ ਅਰਥਚਾਰਿਆਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਬਰਿਕਸ ਸਿਖਰ ਸੰਮੇਲਨ ’ਚ ਆਪਣੇ ਸੰਬੋਧਨ ਦੌਰਾਨ ਪੇਜ਼ੇਸ਼ਕੀਅਨ ਨੇ ਪੱਛਮੀ ਤਾਕਤਾਂ ’ਤੇ ਵਰ੍ਹਦਿਆਂ ਕਿਹਾ ਕਿ ਇਕਪਾਸੜ ਪਾਬੰਦੀਆਂ ਆਲਮੀ ਭੋਜਨ ਸੁਰੱਖਿਆ ਅਤੇ ਲੋਕਾਂ ਦੀ ਭਲਾਈ ’ਤੇ ਸਿੱਧੇ ਅਸਰ ਪਾ ਰਹੀਆਂ ਹਨ। ਉਨ੍ਹਾਂ ਭਾਰਤ, ਮੁਲਕ ਦੇ ਲੋਕਾਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਰਿਕਸ ਸੰਮੇਲਨ ਉਸ ਸਮੇਂ ਦੀਆਂ ਬੁਨਿਆਦੀ ਆਲਮੀ ਲੋੜਾਂ ਨੂੰ ਦਰਸਾਉਂਦਾ ਹੈ ਜਦੋਂ ਮੁਲਕਾਂ ਦੀਆਂ ਕਿਸਮਤਾਂ ਆਪਸ ’ਚ ਲਗਾਤਾਰ ਜੁੜ ਰਹੀਆਂ ਹਨ।ਇਰਾਨੀ ਆਗੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਅਮਰੀਕਾ ਨੇ ਇਰਾਨ ’ਤੇ ਨਵੀਆਂ ਆਰਥਿਕ ਪਾਬੰਦੀਆਂ ਲਾਗੂ ਕੀਤੀਆਂ ਹਨ। ਇਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਬਰਿਕਸ ਨੂੰ ਵਧੇਰੇ ਸੰਤੁਲਿਤ, ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲੇ ਅਤੇ ਨਿਆਂਇਕ ਕੌਮਾਂਤਰੀ ਪ੍ਰਬੰਧ ਬਣਾਉਣ ’ਚ ਵੱਡੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ਖ਼ਿਲਾਫ਼ ਜੰਗ ਦਾ ਜ਼ਿਕਰ ਕਰਦਿਆਂ ਪੇਜ਼ੇਸ਼ਕੀਅਨ ਨੇ ਕਿਹਾ ਕਿ ਸੁਰੱਖਿਆ ਤੋਂ ਬਿਨਾਂ ਆਰਥਿਕ ਲਚਕ ਕਾਇਮ ਨਹੀਂ ਰੱਖੀ ਜਾ ਸਕਦੀ। ਉਨ੍ਹਾਂ ਕਿਹਾ, ‘‘ਇਰਾਨ ਦੇ ਆਰਥਿਕ, ਊਰਜਾ ਅਤੇ ਵਿਕਾਸ ਢਾਂਚੇ ’ਤੇ ਹਮਲਿਆਂ ਦੇ ਸਰਹੱਦਾਂ ਤੋਂ ਪਾਰ ਵੀ ਮਾੜੇ ਨਤੀਜੇ ਨਿਕਲ ਸਕਦੇ ਹਨ। ਕੌਮਾਂਤਰੀ ਭਾਈਚਾਰੇ ਦੀ ਆਮ ਨਾਗਰਿਕਾਂ ਦੀ ਰਾਖੀ ਦੀ ਜ਼ਿੰਮੇਵਾਰੀ ਹੈ ਅਤੇ ਲੋਕਾਂ ’ਤੇ ਹਮਲੇ ਰੋਕਣੇ ਚਾਹੀਦੇ ਹਨ।’’

Advertisement

Advertisement
Advertisement
×