ਸ਼ਿਮਲਾ ਵਿਚ ਕੁਮਾਰਸੈਨ ਨੇੜੇ ਬੇਕਾਬੂ ਟੈਂਪੂ ਟਰੈਵਲਰ ਪਲਟਿਆ, 29 ਜ਼ਖਮੀ
ਸਾਰੇ ਜ਼ਖ਼ਮੀ ਮੁਸਾਫਰ ਨੇਪਾਲ ਨਾਲ ਸਬੰਧਤ, 16 ਜਣੇ ਸ਼ਿਮਲਾ ਦੇ ਇੰਦਰਾ ਗਾਂਧੀ ਮੈਡੀਕਲ ਕਾਲਜ ਰੈਫ਼ਰ
Advertisement
ਇਥੇ ਕੁਮਾਰਸੈਨ ਨੇੜੇ ਨੈਸ਼ਨਲ ਹਾਈਵੇਅ 5 ਉੱਤੇ ਬੇਕਾਬੂ ਟੈਂਪ ਟਰੈਵਲਰ (HP 01 AA 0330) ਪਲਟਣ ਕਰਕੇ ਇਸ ਵਿਚ ਸਵਾਰ ਕਰੀਬ 29 ਮੁਸਾਫ਼ਰ ਜ਼ਖ਼ਮੀ ਹੋ ਗਏ। ਇਹ ਸਾਰੇ ਮੁਸਾਫ਼ਰ ਨੇਪਾਲ ਨਾਲ ਸਬੰਧਤ ਹਨ ਤੇ ਨੇਪਾਲ ਸਰਹੱਦ ਵੱਲ ਨੂੰ ਜਾ ਰਹੇ ਸਨ। ਇਹ ਸਾਰੇ ਕਿਨੌਰ ਵਿਚ ਰੈਕੌਂਗ ਪੀਓ ਤੋਂ ਟੈਂਪੂ ਟਰੈਵਲਰ ਵਿਚ ਸਵਾਰ ਹੋਏ ਸਨ।
ਪੁਲੀਸ ਮੁਤਾਬਕ ਹਾਦਸਾ ਐਤਵਾਰ ਵੱਡੇ ਤੜਕੇ ਇਕ ਵਜੇ ਦੇ ਕਰੀਬ ਕੁਮਾਰਸੈਨ ਵਿਚ ਡੋਗਰਾ ਮੰਡੀ ਨੇੜੇ ਹੋਇਆ ਤੇ ਡਰਾਈਵਰ ਵਾਹਨ ਤੋਂ ਸੰਤੁਲਨ ਗੁਆ ਬੈਠਾ ਸੀ। ਸੂਚਨਾ ਮਿਲਦੇ ਹੀ ਪੁਲੀਸ ਟੀਮ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਜ਼ਖਮੀਆਂ ਨੂੰ ਬਚਾਇਆ।
Advertisement
ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ ਜਿੱਥੋਂ ਕਰੀਬ 16 ਜਣਿਆਂ ਨੂੰ ਅਗਲੇਰੇ ਇਲਾਜ ਲਈ ਇੰਦਰਾ ਗਾਂਧੀ ਮੈਡੀਕਲ ਕਾਲਜ (IGMC), ਸ਼ਿਮਲਾ ਰੈਫਰ ਕਰ ਦਿੱਤਾ ਗਿਆ। ਪੁਲੀਸ ਅਧਿਕਾਰੀਆਂ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੇੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਜਾਰੀ ਹੈ।
Advertisement
