DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਊਧਵ ਠਾਕਰੇ ਨੇ Gyanesh Kumar ਨੂੰ ਦੱਸਿਆ ਭਾਜਪਾ ਦਾ 'ਹਥਿਆਰ'; ਰਾਜ ਠਾਕਰੇ ਨੇ SIR ਰੱਦ ਕਰਨ ਦੀ ਕੀਤੀ ਮੰਗ

ਮੁੰਬਈ ਵਿੱਚ ਕੱਢਿਆ ਗਿਆ 'ਵਿਰਾਟ ਗਰਜਨਾ ਮੋਰਚਾ'; ਬੈਲੇਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਉੱਠੀ ਮੰਗ

  • fb
  • twitter
  • whatsapp
  • whatsapp
featured-img featured-img
ਕਾਂਗਰਸ ਅਤੇ ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ.ਸੀ.ਪੀ. (ਐੱਸ.ਪੀ.) ਦੇ ਸੂਬਾਈ ਆਗੂਆਂ ਨੇ ਵੀ ਮੋਰਚੇ ਵਿੱਚ ਸ਼ਮੂਲੀਅਤ ਕੀਤੀ। ਵੀਡੀਓ ਗ੍ਰੈਬ: X@ShivSenaUBT_
Advertisement

ਸ਼ਿਵ ਸੈਨਾ (ਯੂ.ਬੀ.ਟੀ.) ਦੇ ਪ੍ਰਮੁੱਖ ਊਧਵ ਠਾਕਰੇ ਨੇ ਮੁੱਖ ਚੋਣ ਕਮਿਸ਼ਨਰ (CEC) ਗਿਆਨੇਸ਼ ਕੁਮਾਰ ’ਤੇ ਤਿੱਖਾ ਹਮਲਾ ਬੋਲਦਿਆਂ ਉਨ੍ਹਾਂ ਨੂੰ ਕੇਂਦਰ ਦੀ ਸੱਤਾਧਾਰੀ ਭਾਜਪਾ ਦਾ 'ਹਥਿਆਰ' ਦੱਸਿਆ ਹੈ। ਦੂਜੇ ਪਾਸੇ, ਮਹਾਰਾਸ਼ਟਰ ਨਵਨਿਰਮਾਣ ਸੈਨਾ (MNS) ਦੇ ਮੁਖੀ ਰਾਜ ਠਾਕਰੇ ਨੇ ਰਾਜ ਵਿੱਚ ਵੋਟਰ ਸੂਚੀਆਂ ਦੀ 'ਵਿਸ਼ੇਸ਼ ਸੁਧਾਈ' (SIR) ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।

ਠਾਕਰੇ ਭਰਾਵਾਂ ਦੀ ਅਗਵਾਈ ਹੇਠ ਮੁੰਬਈ ਵਿੱਚ ਮੈਟਰੋ ਸਿਨੇਮਾ ਤੋਂ ਬ੍ਰਿਹਨਮੁੰਬਈ ਨਗਰ ਨਿਗਮ (BMC) ਦਫ਼ਤਰ ਤੱਕ 'ਵਿਰਾਟ ਗਰਜਨਾ ਮੋਰਚਾ' ਕੱਢਿਆ ਗਿਆ। ਇਸ ਵਿੱਚ ਕਾਂਗਰਸ ਦੇ ਬਾਲਾਸਾਹਿਬ ਥੋਰਾਟ, ਵਿਜੇ ਅਤੇ ਸ਼ਰਦ ਪਵਾਰ ਦੀ ਐੱਨ.ਸੀ.ਪੀ. ਦੇ ਜਯੰਤ ਪਾਟਿਲ, ਸ਼ਸ਼ੀਕਾਂਤ ਸ਼ਿੰਦੇ, ਜਿਤੇਂਦਰ ਆਵਹਾੜ ਤੇ ਅਨਿਲ ਦੇਸ਼ਮੁਖ ਸ਼ਾਮਲ ਹੋਏ। ਪ੍ਰਦਰਸ਼ਨ ਦੌਰਾਨ ਕਿਸੇ ਪਾਰਟੀ ਦਾ ਝੰਡਾ ਵਰਤਣ ਦੀ ਮਨਾਹੀ ਸੀ ਅਤੇ ਸਿਰਫ਼ ਰਾਸ਼ਟਰੀ ਝੰਡਾ (ਤਿਰੰਗਾ) ਵਰਤਿਆ ਗਿਆ।

Advertisement

ਰਾਜ ਠਾਕਰੇ ਨੇ ਦੇਸ਼ ਵਿੱਚ ਚੋਣਾਂ ਬੈਲੇਟ ਪੇਪਰ ਰਾਹੀਂ ਕਰਵਾਉਣ ਅਤੇ SIR ਰੱਦ ਕਰਨ ਦੀ ਮੰਗ ਕੀਤੀ। ਊਧਵ ਠਾਕਰੇ ਨੇ ਸਵਾਲ ਚੁੱਕਿਆ ਕਿ ਜੇਕਰ SIR ਗੈਰ-ਕਾਨੂੰਨੀ ਬੰਗਲਾਦੇਸ਼ੀਆਂ ਨੂੰ ਕੱਢਣ ਲਈ ਸੀ, ਤਾਂ ਸਰਕਾਰ ਨੂੰ ਹੁਣ ਤੱਕ ਕਿੰਨੇ ਬੰਗਲਾਦੇਸ਼ੀ ਮਿਲੇ ਹਨ?

Advertisement

ਕਾਂਗਰਸ ਆਗੂ ਥੋਰਾਟ ਨੇ ਕਿਹਾ ਕਿ ਰਾਹੁਲ ਗਾਂਧੀ ਵੱਲੋਂ ਚੁੱਕੇ 'ਵੋਟ ਚੋਰੀ' ਦੇ ਮੁੱਦੇ ਦੇ ਸਬੂਤ ਹੁਣ ਚੋਣ ਕਮਿਸ਼ਨ ਰਾਹੀਂ ਸਾਹਮਣੇ ਆ ਗਏ ਹਨ। ਚੋਣ ਕਮਿਸ਼ਨਰਾਂ ਦੀ ਚੋਣ ਕਮੇਟੀ ਵਿੱਚੋਂ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਨਾਲ ਗੜਬੜੀਆਂ ਸ਼ੁਰੂ ਹੋਈਆਂ। ਉਨ੍ਹਾਂ 2014 ਤੋਂ ਬਾਅਦ ਦੇ ਸਮੇਂ ਨੂੰ 'ਕਾਲਾ ਦੌਰ' ਦੱਸਦਿਆਂ ਲੋਕਤੰਤਰ ਤੇ ਸੰਵਿਧਾਨ ਦੀ ਰੱਖਿਆ ਲਈ ਇਕਜੁੱਟ ਹੋ ਕੇ ਲੜਨ ਦਾ ਸੱਦਾ ਦਿੱਤਾ। ਜ਼ਿਕਰਯੋਗ ਹੈ ਕਿ ਇਹ ਮਾਰਚ ਕਾਕਰੌਚ ਜਨਤਾ ਪਾਰਟੀ ਵੱਲੋਂ ਸ਼ਿਵਾਜੀ ਪਾਰਕ ਵਿਖੇ ਕੀਤੇ 'ਜੇਲ੍ਹ ਭਰੋ ਅੰਦੋਲਨ' ਤੋਂ ਦੋ ਦਿਨ ਬਾਅਦ ਕੱਢਿਆ ਗਿਆ ਹੈ।

Advertisement
×