ਸ੍ਰੀਨਗਰ ਨੇੜੇ ਅਤਿਵਾਦੀ ਹਮਲੇ ਵਿੱਚ ਦੋ ਪੁਲੀਸ ਕਰਮੀ ਹਲਾਕ

ਸ੍ਰੀਨਗਰ ਨੇੜੇ ਅਤਿਵਾਦੀ ਹਮਲੇ ਵਿੱਚ ਦੋ ਪੁਲੀਸ ਕਰਮੀ ਹਲਾਕ

ਸ੍ਰੀਨਗਰ: ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਸ੍ਰੀਨਗਰ ਦੇ ਬਾਹਰਵਾਰ ਨੌਗਾਮ ਖੇਤਰ ਵਿੱਚ ਜੈਸ਼-ਏ-ਮੁਹੰਮਦ ਦੇ ਅਤਿਵਾਦੀਆਂ ਵਲੋਂ ਕੀਤੀ ਅੰਨ੍ਹੇਵਾਹ ਗੋਲੀਬਾਰੀ ਵਿੱਚ ਜੰਮੂ ਕਸ਼ਮੀਰ ਪੁਲੀਸ ਦੇ ਦੋ ਮੁਲਾਜ਼ਮ ਹਲਾਕ ਹੋ ਗਏ ਅਤੇ ਇੱਕ ਜ਼ਖ਼ਮੀ ਹੋ ਗਿਆ। ਪੁਲੀਸ ਅਨੁਸਾਰ ਦਹਿਸ਼ਤਗਰਦਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਊਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਨੌਗਾਮ ਬਾਈਪਾਸ ਨੇੜੇ ਦਹਿਸ਼ਤਗਰਦਾਂ ਨੇ ਪੁਲੀਸ ਟੀਮ ’ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾਊਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਵਿੱਚ ਗੰਭੀਰ ਜ਼ਖ਼ਮੀ ਹੋਏ ਤਿੰਨ ਪੁਲੀਸ ਕਰਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਦੋ ਦੀ ਮੌਤ ਹੋ ਗਈ ਤੇ ਤੀਜੇ ਦਾ ਇਲਾਜ ਜਾਰੀ ਹੈ। 

ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਦੱਸਿਆ ਕਿ ਇਹ ਹਮਲਾ ਜੈਸ਼-ਏ-ਮੁਹੰਮਦ ਵਲੋਂ ਕੀਤਾ ਗਿਆ ਹੈ। ਹਮਲੇ ਵਾਲੀ ਥਾਂ ਨੇੜੇ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, ‘‘ਊਨ੍ਹਾਂ ਨੇ ਅੰਨ੍ਹਵਾਹ ਗੋਲੀਆਂ ਚਲਾਈਆਂ ਅਤੇ ਸਾਡੇ ਦੋ ਜਵਾਨ ਸ਼ਹੀਦ ਹੋ ਗਏ.... ਅਸੀਂ ਊਨ੍ਹਾਂ ਦੀ ਪਛਾਣ ਕਰ ਲਈ ਹੈ, ਊਹ ਜੈਸ਼-ਏ-ਮੁਹਮੰਦ ਜਥੇਬੰਦੀ ਨਾਲ ਸਬੰਧਤ ਹਨ। ਅਸੀਂ ਛੇਤੀ ਹੀ ਊਨ੍ਹਾਂ ਨੂੰ ਬੇਅਸਰ ਕਰ ਦੇਵਾਂਗੇ।’’ ਪੁਲੀਸ ਨੂੰ ਹਮਲੇ ਬਾਰੇ ਪਹਿਲਾਂ ਕੋਈ ਸੂਹ ਮਿਲਣ ਸਬੰਧੀ ਪੁੱਛੇ ਜਾਣ ’ਤੇ ਊਨ੍ਹਾਂ ਕਿਹਾ, ‘‘ਸਾਨੂੰ ਹਰ ਵਰ੍ਹੇ 15 ਅਗਸਤ ਅਤੇ 26 ਜਨਵਰੀ ਤੋਂ ਪਹਿਲਾਂ ਅਜਿਹੀਆਂ ਸੂਹਾਂ ਮਿਲਦੀਆਂ ਹਨ। ਸਾਡੇ ਕੋਲ ਸੂਹ ਹੁੰਦੀ ਹੈ ਕਿ ਊਹ (ਦਹਿਸ਼ਤਗਰਦ) ਕਿਸੇ ਵਿਸ਼ੇਸ਼ ਖੇਤਰ ਵਿੱਚ ਹਮਲਾ ਕਰਨ ਦੀ ਕੋਸ਼ਿਸ਼ ਕਰਨਗੇ। ਸਾਡੇ ਜਵਾਨਾਂ ਨੂੰ ਚੌਕਸ ਅਤੇ ਤਿਅਾਰ ਕੀਤਾ ਗਿਆ ਸੀ ਪਰ ਊਹ (ਦਹਿਸ਼ਤਗਰਦ) ਪਿਛਲੇ ਪਾਸਿਓਂ ਆਏ ਅਤੇ ਗੋਲੀਆਂ ਵਰ੍ਹਾ ਦਿੱਤੀਆਂ।’’   ਊਨ੍ਹਾਂ ਦੱਸਿਆ, ‘‘ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਅਭਿਆਨ ਜਾਰੀ ਹੈ। ਇਹ ਭੀੜੀ ਗਲੀ ਹੈ ਅਤੇ ਇੱਥੇ ਆਮ ਲੋਕਾਂ ਦੀ ਆਵਾਜਾਈ ਸੀ ਅਤੇ ਜੇ ਸਾਡੇ ਜਵਾਨਾਂ ਨੇ ਜਵਾਬੀ ਗੋਲੀ ਚਲਾਈ ਹੁੰਦੀ ਤਾਂ ਆਮ ਨਾਗਰਿਕਾਂ ਦਾ ਨੁਕਸਾਨ ਹੋਣਾ ਸੀ, ਜਿਸ ਕਰਕੇ ਊਨ੍ਹਾਂ ਨੇ ਗੋਲੀ ਚਲਾਊਣ ’ਚ ਸੰਜਮ ਵਰਤਿਆ।’’  

ਇਸੇ ਦੌਰਾਨ ਪੀਡੀਪੀ ਨੇ ਹਮਲੇ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਕਸ਼ਮੀਰੀਆਂ ਲਈ ਮਾਹੌਲ ਹੋਰ ਖ਼ਰਾਬ ਹੋਵੇਗਾ।

-ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All