ਲੱਕੜਾਂ ਹੇਠ ਦਬਣ ਨਾਲ ਦੋ ਜਣਿਆਂ ਦੀ ਮੌਤ

ਟਰਾਲੀ ਦੇ ਟਾਇਰ ਨੂੰ ਪੈਂਚਰ ਲਾਉਣ ਸਮੇਂ ਜੈੱਕ ਤੋਂ ਟਰਾਲੀ ਡਿੱਗਣ ਕਾਰਨ ਵਾਪਰਿਆ ਹਾਦਸਾ

ਲੱਕੜਾਂ ਹੇਠ ਦਬਣ ਨਾਲ ਦੋ ਜਣਿਆਂ ਦੀ ਮੌਤ

ਪ੍ਰਭੂ ਦਿਆਲ

ਸਿਰਸਾ, 20 ਜੁਲਾਈ

ਇਥੋਂ ਦੇ ਪਿੰਡ ਮੱਲੇਕਾਂ ਨੇੜੇ ਵਾਪਰੇ ਹਾਦਸੇ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਮਲੋਟ ਵਾਸੀ ਰਾਮ ਸਿੰਘ ਤੇ ਸੁਖਪਾਲ ਵਜੋਂ ਕੀਤੀ ਗਈ ਹੈ। ਪੁਲੀਸ ਨੇ ਪੋਸਟਮਾਰਟਮ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਜਾਣਕਾਰੀ ਅਨੁਸਾਰ ਮਲੋਟ ਵਾਸੀ ਰਾਮ ਸਿੰਘ ਤੇ ਸੁਖਪਾਲ ਟਰੈਕਟਰ ਟਰਾਲੀ ’ਤੇ ਲੱਕੜਾਂ ਲੱਦ ਕੇ ਜਾ ਰਹੇ ਸਨ ਕਿ ਪਿੰਡ ਮੱਲੇਕਾਂ ਨੇੜੇ ਉਨ੍ਹਾਂ ਦੀ ਟਰਾਲੀ ਦਾ ਟਾਇਰ ਪੈਂਚਰ ਹੋ ਗਿਆ। ਦੋਵੇਂ ਜਣੇ ਜੈੱਕ ਲਾ ਕੇ ਟਰਾਲੀ ਦਾ ਟਾਇਰ ਖੋਲ੍ਹ ਰਹੇ ਸਨ ਕਿ ਇਸੇ ਦੌਰਾਨ ਜੈੱਕ ਤੋਂ ਟਰਾਲੀ ਥੁੜਕ ਗਈ ਤੇ ਲੱਦੀਆਂ ਲੱਕੜਾਂ ਉਨ੍ਹਾਂ ਉੱਤੇ ਆ ਡਿੱਗੀਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All