ਮੱਧ ਪ੍ਰਦੇਸ਼ ਦੇ ਮੋਰੇਨਾ ’ਚ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਆਪਸ ’ਚ ਟਕਰਾਏ: ਦੋ ਪਾਇਲਟ ਸੁਰੱਖਿਅਤ ਪਰ ਤੀਜੇ ਦੀ ਮੌਤ : The Tribune India

ਮੱਧ ਪ੍ਰਦੇਸ਼ ਦੇ ਮੋਰੇਨਾ ’ਚ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਆਪਸ ’ਚ ਟਕਰਾਏ: ਦੋ ਪਾਇਲਟ ਸੁਰੱਖਿਅਤ ਪਰ ਤੀਜੇ ਦੀ ਮੌਤ

ਨਵੀਂ ਦਿੱਲੀ, 28 ਜਨਵਰੀ

ਮੱਧ ਪ੍ਰਦੇਸ਼ ਦੇ ਮੋਰੇਨਾ ਨੇੜੇ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ ਆਪਸ ’ਚ ਟਕਰਾਅ ਗਏ। ਹਾਦਸੇ ਦਾ ਸ਼ਿਕਾਰ ਜਹਾਜ਼ਾਂ ਵਿਚੋਂ ਇਕ ਇੱਕ ਸੁਖੋਈ 30 ਐੱਮਕੇਆਈ ਅਤੇ ਦੂਜਾ ਫਰਾਂਸੀਸੀ ਮਿਰਾਜ 2000 ਹਨ। ਦੋਵਾਂ ਨੇ ਅੱਜ ਸਵੇਰੇ ਗਵਾਲੀਅਰ ਤੋਂ ਉਡਾਣ ਭਰੀ ਤੇ ਨਿਯਮਤ ਅਭਿਆਸ ’ਤੇ ਸਨ। ਦੋ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਪਰ ਤੀਜੇ ਦੀ ਮੌਤ ਹੋ ਗਈ। ਸੁਖੋਈ ’ਚ ਦੋ ਤੇ ਮਿਰਾਜ ’ਚ ਇਕ ਪਾਇਲਟ ਸਵਾਰ ਸੀ। ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਲੜਾਕੂ ਜਹਾਜ਼ਾਂ ਨੇ ਗਵਾਲੀਅਰ ਹਵਾਈ ਅੱਡੇ ਤੋਂ ਉਡਾਣ ਭਰੀ ਸੀ।

ਪਾਇਲਟਾਂ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਕਰਦੇ ਹੋਏ ਹਵਾਈ ਫ਼ੌਜ ਦੇ ਜਵਾਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਸ੍ਰੀਲੰਕਾ ਵਿਚ ਚੀਨੀ ਦਖ਼ਲ ਦਾ ਤੋੜ

ਲੁਤਰੋ ਦੇ ਪੁਆੜੇ...

ਲੁਤਰੋ ਦੇ ਪੁਆੜੇ...

ਰਾਜ ਰਾਣੀ

ਰਾਜ ਰਾਣੀ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਖ਼ਤਰਨਾਕ ਮੋੜ ਲੈਂਦੀ ਹੋਈ ਯੂਕਰੇਨ ਜੰਗ

ਸ਼ਹਿਰ

View All