ਜਲਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਉਡਾਉਣਗੀਆਂ ਜੰਗੀ ਹੈਲੀਕੌਪਟਰ

ਜਲਸੈਨਾ ਦੀਆਂ ਦੋ ਮਹਿਲਾ ਅਧਿਕਾਰੀ ਉਡਾਉਣਗੀਆਂ ਜੰਗੀ ਹੈਲੀਕੌਪਟਰ

ਕੋਚੀ, 21 ਸਤੰਬਰ

ਸਬ ਲੈਫਟੀਨੈਂਟ ਕੁਮੁਦਿਨੀ ਤਿਆਗੀ ਤੇ ਰਿਤੀ ਸਿੰਘ ਦੋ ਪਹਿਲੀਆਂ ਮਹਿਲਾ ਅਧਿਕਾਰੀ ਹਨ, ਜਿਨ੍ਹਾਂ ਦੀ ਭਾਰਤੀ ਜਲਸੈਨਾ ਦੀ ਹੈਲੀਕਾਪਟਰ ਸਟ੍ਰੀਮ ਵਿੱਚ ਆਬਜ਼ਰਵਰ (ਏਅਰਬੋਰਨ ਟੈਕਟਿਸ਼ੀਅਨਜ਼) ਵਜੋਂ ਚੋਣ ਕੀਤੀ ਗਈ ਹੈ। ਇਸ ਚੋਣ ਨਾਲ ਦੋਵਾਂ ਦੀ ਜੰਗੀ ਜਹਾਜ਼ਾਂ ’ਚ ਤਾਇਨਾਤੀ ਲਈ ਰਾਹ ਪੱਧਰਾ ਹੋ ਜਾਵੇਗਾ। ਇਸ ਤੋਂ ਪਹਿਲਾਂ ਜਲਸੈਨਾ ਵਿੱਚ ਮਹਿਲਾਵਾਂ ਦਾ ਦਾਖ਼ਲਾ ਫਿਕਸਡ ਵਿੰਗ ਏਅਰਕ੍ਰਾਫ਼ਟ ਤਕ ਹੀ ਸੀਮਤ ਸੀ। ਇਹ ਦੋਵੇਂ ਜਲਸੈਨਾ ਦੇ ਉਨ੍ਹਾਂ 17 ਅਧਿਕਾਰੀਆਂ, ਜਿਨ੍ਹਾਂ ਵਿੱਚ ਭਾਰਤੀ ਕੋਸਟ ਗਾਰਡ ਦੇ ਚਾਰ ਮਹਿਲਾ ਅਧਿਕਾਰੀ ਤੇ ਤਿੰਨ ਅਧਿਕਾਰੀ ਵੀ ਸ਼ਾਮਲ ਹਨ, ਦੇ ਸਮੂਹ ਦਾ ਹਿੱਸਾ ਹਨ, ਜਿਨ੍ਹਾਂ ਨੂੰ ਅੱਜ ਆਈਐੱਨਐੱਸ ਗਰੁੜਾ ’ਤੇ ਇਕ ਰਸਮ ਦੌਰਾਨ ‘ਆਬਜ਼ਰਵਰ’ ਵਜੋਂ ਗਰੈਜੂਏਟ ਹੋਣ ਮੌਕੇ ‘ਵਿੰਗਜ਼’ ਦਾ ਐਵਾਰਡ ਦਿੱਤਾ ਗਿਆ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All