Twisha Sharma Death Case: ਸੀਬੀਆਈ' ਵੱਲੋਂ ਪਤੀ ਅਤੇ ਸਾਬਕਾ ਜੱਜ ਸੱਸ ਭੋਪਾਲ ਅਦਾਲਤ ’ਚ ਪੇਸ਼
ਪੰਜ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਕਾਰਵਾਈ; ਜਾਂਚ ਏਜੰਸੀ ਵੱਲੋਂ ਪੁਤਲੇ ਰਾਹੀਂ ‘ਕ੍ਰਾਈਮ ਸੀਨ’ RECREATE
ਕੇਂਦਰੀ ਜਾਂਚ ਏਜੰਸੀ (CBI) ਨੇ ਮੰਗਲਵਾਰ ਨੂੰ Twisha ਸ਼ਰਮਾ ਦੀ ਕਥਿਤ ਦਾਜ-ਦਹੇਜ ਉਤਪੀੜਨ ਅਤੇ ਮੌਤ ਦੇ ਮਾਮਲੇ ਵਿੱਚ ਉਨ੍ਹਾਂ ਦੇ ਪਤੀ ਸਮਰਥ ਸਿੰਘ ਅਤੇ ਸੱਸ (ਸਾਬਕਾ ਜ਼ਿਲ੍ਹਾ ਜੱਜ) ਗਿਰੀਬਾਲਾ ਸਿੰਘ ਨੂੰ ਪੰਜ ਦਿਨਾਂ ਦਾ ਹਿਰਾਸਤੀ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਭੋਪਾਲ ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਸੀਬੀਆਈ ਦੀ ਟੀਮ ਦੋਵਾਂ ਮੁਲਜ਼ਮਾਂ ਨੂੰ ਲੈ ਕੇ ਅਦਾਲਤ ਦੇ ਕੰਪਲੈਕਸ ਵਿੱਚ ਪਹੁੰਚੀ, ਕਿਉਂਕਿ ਉਨ੍ਹਾਂ ਦਾ ਪੁਲੀਸ ਰਿਮਾਂਡ ਸੋਮਵਾਰ ਨੂੰ ਖ਼ਤਮ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਜਾਂਚ ਏਜੰਸੀ ਨੇ ਅਦਾਲਤ ਤੋਂ ਮੁਲਜ਼ਮਾਂ ਦੇ ਹੋਰ ਰਿਮਾਂਡ ਦੀ ਮੰਗ ਨਹੀਂ ਕੀਤੀ ਹੈ, ਜਿਸ ਕਾਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਦੋਵਾਂ ਨੂੰ ਨਿਆਇਕ ਹਿਰਾਸਤ (ਜੇਲ੍ਹ) ਵਿੱਚ ਭੇਜਿਆ ਜਾ ਸਕਦਾ ਹੈ।
ਕੀ ਹੈ ਪੂਰਾ ਮਾਮਲਾ?
ਇਹ ਮਾਮਲਾ ਨੋਇਡਾ ਦੀ ਰਹਿਣ ਵਾਲੀ 33 ਸਾਲਾ Twisha ਸ਼ਰਮਾ ਦੀ ਮੌਤ ਨਾਲ ਜੁੜਿਆ ਹੋਇਆ ਹੈ, ਜਿਸ ਦੀ ਬੀਤੀ 12 ਮਈ ਨੂੰ ਭੋਪਾਲ ਵਿਖੇ ਮੌਤ ਹੋ ਗਈ ਸੀ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਹੈ ਕਿ ਦਸੰਬਰ 2025 ਵਿੱਚ ਸਮਰਥ ਸਿੰਘ ਨਾਲ ਵਿਆਹ ਹੋਣ ਤੋਂ ਬਾਅਦ ਹੀ Twisha ਨੂੰ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਮਾਨਸਿਕ ਤੌਰ ’ਤੇ ਤਸੀਹੇ ਦਿੱਤੇ ਜਾ ਰਹੇ ਸਨ ਅਤੇ ਦਾਜ ਲਈ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ।
ਪੁਤਲੇ ਰਾਹੀਂ ਕੀਤੀ ਘਟਨਾ ਦੀ ਪੜਤਾਲ
ਸੀਬੀਆਈ ਇਸ ਮਾਮਲੇ ਦੇ ਹਰ ਪਹਿਲੂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਸੋਮਵਾਰ ਨੂੰ ਏਜੰਸੀ ਦੇ ਅਧਿਕਾਰੀਆਂ ਨੇ ਮੁਲਜ਼ਮ ਸੱਸ ਗਿਰੀਬਾਲਾ ਸਿੰਘ ਦੀ ਰਿਹਾਇਸ਼ ਦਾ ਦੌਰਾ ਕੀਤਾ ਅਤੇ ਜਾਂਚ ਦੇ ਹਿੱਸੇ ਵਜੋਂ ‘ਕ੍ਰਾਈਮ ਸੀਨ’ (ਘਟਨਾ ਸਥਾਨ) ਨੂੰ ਦੁਬਾਰਾ ਰੀ-ਕ੍ਰਿਏਟ ਕੀਤਾ। ਜਾਂਚਕਰਤਾਵਾਂ ਨੇ ਘਟਨਾ ਦੇ ਸਹੀ ਕ੍ਰਮ ਨੂੰ ਸਮਝਣ ਅਤੇ ਸਬੂਤ ਇਕੱਠੇ ਕਰਨ ਲਈ ਇੱਕ ਨਕਲੀ ਪੁਤਲੇ (dummy body) ਦੀ ਵਰਤੋਂ ਕੀਤੀ। ਇਹ ਸਾਰੀ ਪ੍ਰਕਿਰਿਆ ਦੋਵਾਂ ਮੁਲਜ਼ਮਾਂ ਦੀ ਮੌਜੂਦਗੀ ਵਿੱਚ ਨੇਪਰੇ ਚਾੜ੍ਹੀ ਗਈ।
ਇਸ ਤੋਂ ਪਹਿਲਾਂ, ਭੋਪਾਲ ਜ਼ਿਲ੍ਹਾ ਅਦਾਲਤ ਦੀ ਵਿਸ਼ੇਸ਼ ਜੱਜ ਸ਼ੋਭਨਾ ਭਾਲਵੇ ਨੇ ਸੀਬੀਆਈ ਨੂੰ ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ਅਤੇ ਕੇਸ ਨਾਲ ਸਬੰਧਿਤ ਸਬੂਤਾਂ ਦੀ ਤਸਦੀਕ ਕਰਨ ਲਈ ਸਮਰਥ ਸਿੰਘ ਅਤੇ ਗਿਰੀਬਾਲਾ ਸਿੰਘ ਦਾ ਪੰਜ ਦਿਨਾਂ ਦਾ ਰਿਮਾਂਡ ਮਨਜ਼ੂਰ ਕੀਤਾ ਸੀ।
ਇਨਸਾਫ਼ ਲਈ ਨੋਇਡਾ ਵਿੱਚ ਸ਼ਾਂਤਮਈ ਪ੍ਰਦਰਸ਼ਨਇਸ ਹਾਈ-ਪ੍ਰੋਫਾਈਲ ਮਾਮਲੇ ਨੇ ਲੋਕਾਂ ਦਾ ਕਾਫ਼ੀ ਧਿਆਨ ਖਿੱਚਿਆ ਹੈ ਅਤੇ Twisha ਸ਼ਰਮਾ ਦੇ ਪਰਿਵਾਰ ਦੇ ਸਮਰਥਨ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਲੰਘੇ ਐਤਵਾਰ ਨੂੰ ਨੋਇਡਾ ਵਿੱਚ ਮ੍ਰਿਤਕਾ ਲਈ ਇਨਸਾਫ਼ ਦੀ ਮੰਗ ਕਰਦਿਆਂ ਇੱਕ ਸ਼ਾਂਤਮਈ ਰੋਸ ਮਾਰਚ (silent protest) ਵੀ ਕੱਢਿਆ ਗਿਆ।
ਪ੍ਰਦਰਸ਼ਨ ਦੌਰਾਨ Twisha ਦੇ ਭਰਾ ਮੇਜਰ ਹਰਸ਼ਿਤ ਸ਼ਰਮਾ ਨੇ ਜਾਂਚ ’ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ, “ ਇਹ ਮਾਮਲਾ ਹੁਣ ਸਿਰਫ਼ Twisha ਤੱਕ ਸੀਮਤ ਨਹੀਂ ਰਿਹਾ। ਅਸੀਂ ਅੱਜ ਇੱਥੇ ਉਸ ਏਕਤਾ ਨੂੰ ਮਹਿਸੂਸ ਕਰਨ ਅਤੇ ਦਿਖਾਉਣ ਲਈ ਇਕੱਠੇ ਹੋਏ ਹਾਂ ਜੋ ਸਾਨੂੰ ਸਮਾਜ ਵੱਲੋਂ ਮਿਲ ਰਹੀ ਹੈ। ਬਹੁਤ ਸਾਰੇ ਲੋਕ ਸਾਡੀ ਹਮਾਇਤ ਲਈ ਅੱਗੇ ਆਏ ਹਨ। ਸਾਨੂੰ ਪੂਰਾ ਭਰੋਸਾ ਹੈ ਕਿ ਸੱਚਾਈ ਜ਼ਰੂਰ ਸਾਹਮਣੇ ਆਵੇਗੀ।”

