DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

TVK ਮੁਖੀ ਵਿਜੇ ਨੇ ਤਾਮਿਲਨਾਡੂ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ; ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਟੀ ਵੀ ਕੇ ਮੁਖੀ ਵਿਜੇ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਸੂਬਾ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਹ ਮੁਲਾਕਾਤ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ...

  • fb
  • twitter
  • whatsapp
  • whatsapp
featured-img featured-img
TVK chief Vijay meets Tamil Nadu Governor Rajendra Arlekar to stake claim to form the government at Lok Bhavan, in Chennai on Wednesday. ANI
Advertisement

ਟੀ ਵੀ ਕੇ ਮੁਖੀ ਵਿਜੇ ਨੇ ਬੁੱਧਵਾਰ ਨੂੰ ਤਾਮਿਲਨਾਡੂ ਦੇ ਰਾਜਪਾਲ ਰਾਜੇਂਦਰ ਵਿਸ਼ਵਨਾਥ ਅਰਲੇਕਰ ਨਾਲ ਮੁਲਾਕਾਤ ਕੀਤੀ ਅਤੇ ਸੂਬਾ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਹ ਮੁਲਾਕਾਤ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੇ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਉਣ ਦੇ ਦੋ ਦਿਨ ਬਾਅਦ ਹੋਈ ਹੈ, ਹਾਲਾਂਕਿ ਪਾਰਟੀ ਸਧਾਰਨ ਬਹੁਮਤ ਤੋਂ ਥੋੜ੍ਹੀ ਪਿੱਛੇ ਰਹਿ ਗਈ ਸੀ।

ਚੋਣਾਂ ਵਿੱਚ 234 ਮੈਂਬਰੀ ਵਿਧਾਨ ਸਭਾ ਵਿੱਚੋਂ ਟੀ ਵੀ ਕੇ ਨੇ 108 ਸੀਟਾਂ ਜਿੱਤੀਆਂ ਹਨ। ਸਰਕਾਰ ਬਣਾਉਣ ਲਈ 118 ਸੀਟਾਂ ਦੀ ਲੋੜ ਹੈ, ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਅਜੇ ਵੀ 10 ਹੋਰ ਸੀਟਾਂ ਦੀ ਲੋੜ ਪਵੇਗੀ। ਹੁਣ ਅਗਲਾ ਵੱਡਾ ਕਦਮ ਵਿਜੇ ਲਈ ਇਹ ਹੋਵੇਗਾ ਕਿ ਉਹ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ।

Advertisement

ਕਾਂਗਰਸ ਪਾਰਟੀ, ਜੋ ਲੰਮੇ ਸਮੇਂ ਤੋਂ ਡੀ ਐੱਮ ਕੇ ਦੀ ਸਾਥੀ ਸੀ, ਨੇ ਹੁਣ ਤਾਮਿਲਨਾਡੂ ਵਿੱਚ ਸਰਕਾਰ ਬਣਾਉਣ ਲਈ ਵਿਜੇ ਦੀ ਪਾਰਟੀ ਟੀ ਵੀ ਕੇ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ ਅਤੇ ਡੀ ਐੱਮ ਕੇ ਨਾਲ ਆਪਣਾ ਗਠਜੋੜ ਤੋੜ ਲਿਆ ਹੈ। ਦੂਜੇ ਪਾਸੇ, ਡੀ ਐੱਮ ਕੇ ਦੀ ਸਹਿਯੋਗੀ ਪਾਰਟੀ ਵੀ ਸੀ ਕੇ ਨੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਹੈ। ਬੁੱਧਵਾਰ ਨੂੰ ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਟੀ ਵੀ ਕੇ ਨੇ ਵੀ ਸੀ ਕੇ ਤੋਂ ਸਮਰਥਨ ਮੰਗਿਆ ਹੈ, ਜਿਸ ਕੋਲ 2 ਸੀਟਾਂ ਹਨ। ਵੀ ਸੀ ਕੇ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਕਿ ਇਸ ਬਾਰੇ ਅੰਤਿਮ ਫੈਸਲਾ ਉਨ੍ਹਾਂ ਦੇ ਪ੍ਰਧਾਨ ਥੋਲ ਤਿਰੂਮਾਵਲਵਨ ਹੀ ਲੈਣਗੇ। ਹਾਲਾਂਕਿ, ਟੀ ਵੀ ਕੇ ਦੇ ਸੱਦੇ ਦੇ ਬਾਵਜੂਦ, ਖੱਬੇ ਪੱਖੀ ਪਾਰਟੀਆਂ ਅਤੇ ਇੰਡੀਅਨ ਯੂਨੀਅਨ ਮੁਸਲਿਮ ਲੀਗ (IUML) ਨੇ ਵਿਜੇ ਦੀ ਪਾਰਟੀ ਨੂੰ ਸਮਰਥਨ ਦੇਣ ਤੋਂ ਇਨਕਾਰ ਕਰ ਦਿੱਤਾ ਹੈ।ਕਾਂਗਰਸ ਦੇ ਸਮਰਥਨ ਦੇ ਬਾਵਜੂਦ, ਅਦਾਕਾਰ ਤੋਂ ਸਿਆਸਤਦਾਨ ਬਣੇ ਵਿਜੇ ਕੋਲ ਅੰਕੜੇ ਘੱਟ ਰਹਿਣਗੇ।

Advertisement

ਪਾਰਟੀ ਸੂਤਰਾਂ ਅਨੁਸਾਰ ਵਿਜੇ ਦੇ 7 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਦੀ ਸੰਭਾਵਨਾ ਹੈ। ਇਨ੍ਹਾਂ ਚੋਣਾਂ ਵਿੱਚ ਡੀ ਐੱਮ ਕੇ ਨੇ 59 ਸੀਟਾਂ, ਏ ਆਈ ਏ ਡੀ ਐੱਮ ਕੇ ਨੇ 47, ਕਾਂਗਰਸ ਨੇ 5, ਪੀ ਐੱਮ ਕੇ ਨੇ 4, ਆਈ ਯੂ ਐੱਮ ਐੱਲ ਨੇ 2, ਸੀ ਪੀ ਆਈ ਨੇ 2, ਵੀ ਸੀ ਕੇ ਨੇ 2 ਅਤੇ ਸੀ ਪੀ ਆਈ (ਐੱਮ) ਨੇ ਵੀ 2 ਸੀਟਾਂ ਜਿੱਤੀਆਂ ਹਨ। ਉੱਥੇ ਹੀ ਭਾਜਪਾ, ਡੀ ਐੱਮ ਡੀ ਕੇ ਅਤੇ ਏ ਐੱਮ ਐੱਮ ਕੇ ਨੇ ਇਕ-ਇਕ ਸੀਟ ਜਿੱਤੀ ਹੈ।

ਤਾਮਿਲਨਾਡੂ ਕਾਂਗਰਸ ਕਮੇਟੀ ਅਤੇ ਕਾਂਗਰਸ ਵਿਧਾਇਕ ਦਲ ਨੇ ਵਿਜੇ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਟੀ ਵੀ ਕੇ ਪਾਰਟੀ ਨੂੰ ਪੂਰਾ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਏ ਆਈ ਸੀ ਸੀ (AICC) ਦੇ ਤਾਮਿਲਨਾਡੂ ਇੰਚਾਰਜ ਗਿਰੀਸ਼ ਚੋਡਨਕਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਾਲਾਂਕਿ, ਕਾਂਗਰਸ ਨੇ ਇੱਕ ਸ਼ਰਤ ਰੱਖੀ ਹੈ ਕਿ ਟੀ ਵੀ ਕੇ ਅਜਿਹੀਆਂ ਫਿਰਕੂ ਤਾਕਤਾਂ ਨੂੰ ਗਠਜੋੜ ਤੋਂ ਬਾਹਰ ਰੱਖੇ ਜੋ ਭਾਰਤ ਦੇ ਸੰਵਿਧਾਨ ਵਿੱਚ ਵਿਸ਼ਵਾਸ ਨਹੀਂ ਰੱਖਦੀਆਂ।

ਦੂਜੇ ਪਾਸੇ, ਡੀ ਐੱਮ ਕੇ ਨੇ ਕਾਂਗਰਸ ਦੇ ਇਸ ਫੈਸਲੇ 'ਤੇ ਸਖ਼ਤ ਨਾਰਾਜ਼ਗੀ ਜਤਾਈ ਹੈ। ਡੀ ਐੱਮ ਕੇ ਨੇ ਕਾਂਗਰਸ ਵੱਲੋਂ ਰਿਸ਼ਤਾ ਤੋੜ ਕੇ ਟੀ ਵੀ ਕੇ ਨਾਲ ਹੱਥ ਮਿਲਾਉਣ ਨੂੰ "ਪਿੱਠ ਵਿੱਚ ਛੁਰਾ ਮਾਰਨਾ" ਦੱਸਿਆ ਹੈ।-ਪੀ ਟੀ ਆਈ ਇਨਪੁਟਸ ਦੇ ਨਾਲ

Advertisement
×