DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਸਮਾਨ ’ਚ Turkish Airlines ਦੇ ਜਹਾਜ਼ ਦੇ ਇੰਜਣ ਨੂੰ ਲੱਗੀ ਅੱਗ: ਕੋਲਕਾਤਾ ’ਚ ਐਮਰਜੈਂਸੀ ਲੈਂਡਿੰਗ

ਕਾਠਮੰਡੂ ਤੋਂ ਇਸਤਾਂਬੁਲ ਜਾ ਰਹੇ ਜਹਾਜ਼ ’ਚ ਸਵਾਰ ਸਨ 236 ਮੁਸਾਫਰ; ਵੱਡਾ ਹਾਦਸਾ ਟਲਿਆ

  • fb
  • twitter
  • whatsapp
  • whatsapp
featured-img featured-img
ਸਬੰਧਤ ਤਸਵੀਰ।
Advertisement

ਬੁੱਧਵਾਰ ਦੁਪਹਿਰ ਨੂੰ ਕਾਠਮੰਡੂ ਤੋਂ ਇਸਤਾਂਬੁਲ ਜਾ ਰਹੇ Turkish Airlines ਦੇ ਇੱਕ ਵੱਡੇ ਜਹਾਜ਼ (ਏਅਰਬੱਸ A330-300) ਵਿੱਚ ਅਚਾਨਕ ਅੱਗ ਲੱਗਣ ਕਾਰਨ ਦਹਿਸ਼ਤ ਫੈਲ ਗਈ। ਭਾਰਤੀ ਹਵਾਈ ਖੇਤਰ ਵਿੱਚ ਉਡਾਣ ਭਰਦੇ ਸਮੇਂ ਜਹਾਜ਼ ਦੇ ਸੱਜੇ ਇੰਜਣ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਪਾਇਲਟ ਨੇ ਤੁਰੰਤ ‘ਪੈਨ-ਪੈਨ’ (PAN PAN) ਕਾਲ ਕਰਕੇ ਐਮਰਜੈਂਸੀ ਸਹਾਇਤਾ ਮੰਗੀ।

ਜਹਾਜ਼ ਨੂੰ ਤੁਰੰਤ ਕੋਲਕਾਤਾ ਦੇ ਨੇਤਾ ਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ, ਜਿੱਥੇ ਹਵਾਈ ਅੱਡਾ ਪ੍ਰਸ਼ਾਸਨ ਨੇ ਪੂਰੀ ਐਮਰਜੈਂਸੀ ਐਲਾਨ ਦਿੱਤੀ।

Advertisement

ਡੀ.ਜੀ.ਸੀ.ਏ. (DGCA) ਦੇ ਅਧਿਕਾਰੀਆਂ ਅਨੁਸਾਰ, ਜਹਾਜ਼ ਵਿੱਚ 236 ਲੋਕ ਸਵਾਰ ਸਨ। ਖੁਸ਼ਕਿਸਮਤੀ ਰਹੀ ਕਿ ਦੁਪਹਿਰ 1:51 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ ਸੀ ਅਤੇ ਜਹਾਜ਼ ਨੇ ਇੱਕ ਇੰਜਣ ਬੰਦ ਹੋਣ ਦੇ ਬਾਵਜੂਦ ਦੁਪਹਿਰ 2:31 ਵਜੇ ਕੋਲਕਾਤਾ ਹਵਾਈ ਅੱਡੇ ’ਤੇ ਸੁਰੱਖਿਅਤ ਲੈਂਡਿੰਗ ਕੀਤੀ।

Advertisement

ਲੈਂਡਿੰਗ ਦੇ ਸਮੇਂ ਫਾਇਰ ਬ੍ਰਿਗੇਡ ਅਤੇ ਬਚਾਅ ਟੀਮਾਂ ਨੂੰ ਪਹਿਲਾਂ ਹੀ ਰਨਵੇਅ ’ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ ਅਤੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Advertisement
×