ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਰੰਪ ਦੀ ਚੇਤਾਵਨੀ: ‘ਅਮਰੀਕੀ ਬਾਜ਼ਾਰ ’ਚ ਭਾਰਤ ਚੌਲ ‘ਡੰਪ’ ਨਾ ਕਰੇ..’ ਟੈਰਿਫ਼ ਲਗਾ ਕੇ ਸਮੱਸਿਆ ਦਾ ਕਰਾਂਗਾ ਹੱਲ !

ਇਸ ਸਮੱਸਿਆ ਨੂੰ ਟੈਰਿਫ ਨਾਲ ਬਹੁਤ ਆਸਾਨੀ ਨਾਲ ਅਤੇ ਇੱਕ ਦਿਨ ਵਿੱਚ ਹੱਲ ਕੀਤਾ ਜਾ ਸਕਦਾ ਹੈ: ਟਰੰਪ
Advertisement

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਲ ਹੀ ਵਿੱਚ ਟਰੰਪ ਨੇ ਭਾਰਤ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਉਨ੍ਹਾਂ ਕਿਹਾ ਹੈ ਕਿ ਭਾਰਤ ਨੂੰ ਅਮਰੀਕਾ ਦੇ ਬਾਜ਼ਾਰ ਵਿੱਚ ਚੌਲ ‘ਡੰਪ’ (ਬਹੁਤ ਘੱਟ ਕੀਮਤ ’ਤੇ ਵੇਚਣਾ) ਨਹੀਂ ਕਰਨੇ ਚਾਹੀਦੇ ਅਤੇ ਉਹ ਇਸ ਸਮੱਸਿਆ ਨੂੰ ਜਲਦ ਠੀਕ ਕਰਨਗੇ।

ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ, ਟਰੰਪ ਨੇ ਖੇਤੀਬਾੜੀ ਖੇਤਰ ਦੇ ਨੁਮਾਇੰਦਿਆਂ ਅਤੇ ਆਪਣੀ ਕੈਬਨਿਟ ਦੇ ਮੁੱਖ ਮੈਂਬਰਾਂ, ਖਜ਼ਾਨਾ ਸਕੱਤਰ Scott Bessent ਅਤੇ ਖੇਤੀਬਾੜੀ ਸਕੱਤਰ Brooke Rollins ਨਾਲ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਲਈ 12 ਅਰਬ ਡਾਲਰ ਦੀ ਸੰਘੀ ਸਹਾਇਤਾ ਦਾ ਐਲਾਨ ਕੀਤਾ।

Advertisement

ਲੁਈਸਿਆਨਾ (Louisiana) ਵਿੱਚ ਕੈਨੇਡੀ ਰਾਈਸ ਮਿੱਲ ਚਲਾਉਣ ਵਾਲੀ ਮੇਰਿਲ ਕੈਨੇਡੀ ਨੇ ਟਰੰਪ ਨੂੰ ਦੱਸਿਆ ਕਿ ਦੱਖਣੀ ਅਮਰੀਕਾ ਦੇ ਚੌਲ ਉਤਪਾਦਕ ਸੱਚਮੁੱਚ ਸੰਘਰਸ਼ ਕਰ ਰਹੇ ਹਨ, ਕਿਉਂਕਿ ਦੂਜੇ ਦੇਸ਼ ਅਮਰੀਕਾ ਵਿੱਚ ਚੌਲ ਡੰਪ ਕਰ ਰਹੇ ਹਨ।

ਜਦੋਂ ਟਰੰਪ ਨੇ ਪੁੱਛਿਆ ਕਿ ਕਿਹੜੇ ਦੇਸ਼ ਡੰਪਿੰਗ ਕਰ ਰਹੇ ਹਨ, ਤਾਂ ਕੈਨੇਡੀ ਨੇ ਜਵਾਬ ਦਿੱਤਾ: ਭਾਰਤ ਅਤੇ ਥਾਈਲੈਂਡ, ਇੱਥੋਂ ਤੱਕ ਕਿ ਚੀਨ ਵੀ ਪੋਰਟੋ ਰੀਕੋ ਵਿੱਚ। ਚੌਲ ਡੰਪ ਕਰ ਰਿਹਾ ਹੈ।ਕੈਨੇਡੀ ਨੇ ਕਿਹਾ ਕਿ ਇਹ ਕਈ ਸਾਲਾਂ ਤੋਂ ਹੋ ਰਿਹਾ ਹੈ ਪਰ ਹੁਣ ਇਹ ਇੱਕ ਬਹੁਤ ਵੱਡੇ ਪੱਧਰ ’ਤੇ ਦੇਖਣ ਨੂੰ ਮਿਲ ਰਿਹਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਦੇ ਖਿਲਾਫ ਵਿਸ਼ਵ ਵਪਾਰ ਸੰਗਠਨ (WTO) ਵਿੱਚ ਇੱਕ ਕੇਸ ਵੀ ਚੱਲ ਰਿਹਾ ਹੈ।

ਟਰੰਪ ਨੇ ਖਜ਼ਾਨਾ ਸਕੱਤਰ Bessent ਨੂੰ ਭਾਰਤ ਬਾਰੇ ਪੁੱਛਿਆ, ਜਿਸ ’ਤੇ ਬੇਸੈਂਟ ਨੇ ਜਵਾਬ ਦਿੱਤਾ ਕਿ ਉਹ ਅਜੇ ਵੀ ਭਾਰਤ ਦੇ ਵਪਾਰ ਸਮਝੌਤੇ ’ਤੇ ਕੰਮ ਕਰ ਰਹੇ ਹਨ।

ਟਰੰਪ ਨੇ ਕਿਹਾ, “ਪਰ ਉਨ੍ਹਾਂ ਨੂੰ ਡੰਪਿੰਗ ਨਹੀਂ ਕਰਨੀ ਚਾਹੀਦੀ... ਉਹ ਅਜਿਹਾ ਨਹੀਂ ਕਰ ਸਕਦੇ।”

ਟਰੰਪ ਨੇ ਭਰੋਸਾ ਦਿੱਤਾ ਕਿ ਇਸ ਸਮੱਸਿਆ ਨੂੰ ਟੈਰਿਫ ਨਾਲ ਬਹੁਤ ਆਸਾਨੀ ਨਾਲ ਅਤੇ ਇੱਕ ਦਿਨ ਵਿੱਚ ਹੱਲ ਕੀਤਾ ਜਾ ਸਕਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਢੰਗ ਨਾਲ ਚੌਲ ਭੇਜਣ ਵਾਲੇ ਦੇਸ਼ਾਂ ਨੂੰ ਰੋਕਿਆ ਜਾਵੇਗਾ।

ਦਸ ਦਈਏ ਕਿ ਭਾਰਤੀ ਚੌਲ ਬਰਾਮਦਕਾਰ ਫੈਡਰੇਸ਼ਨ (IREF) ਦੇ ਅੰਕੜਿਆਂ ਅਨੁਸਾਰ ਭਾਰਤ ਚੌਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ (150 ਮਿਲੀਅਨ ਟਨ) ਅਤੇ ਗਲੋਬਲ ਮਾਰਕੀਟ ਵਿੱਚ 28 ਫੀਸਦ ਹਿੱਸੇਦਾਰੀ ਰੱਖਦਾ ਹੈ।ਇਹ ਚੌਲਾਂ ਦਾ ਸਭ ਤੋਂ ਵੱਡਾ ਬਰਾਮਦਕਾਰ ਵੀ ਹੈ, ਜਿਸਦੀ 2024–2025 ਵਿੱਚ ਗਲੋਬਲ ਬਰਾਮਦ ਵਿੱਚ 30.3 ਫੀਸਦ ਹਿੱਸੇਦਾਰੀ ਹੈ।

ਇੰਡੀਆ ਬ੍ਰਾਂਡ ਇਕੁਇਟੀ ਫਾਊਂਡੇਸ਼ਨ (IBEF) ਅਨੁਸਾਰ ਭਾਰਤ ਨੇ 2024 ਦੇ ਵਿੱਤੀ ਸਾਲ ਵਿੱਚ ਅਮਰੀਕਾ ਨੂੰ ਲਗਭਗ 2.34 ਲੱਖ ਟਨ ਚੌਲ ਬਰਾਮਦ ਕੀਤੇ, ਜੋ ਇਸਦੀ ਕੁੱਲ ਗਲੋਬਲ ਬਾਸਮਤੀ ਚੌਲਾਂ ਦੀ ਬਰਾਮਦ (52.4 ਲੱਖ ਟਨ) ਦੇ 5 ਫੀਸਦ ਤੋਂ ਵੀ ਘੱਟ ਹੈ।

ਜ਼ਿਕਰਯੋਗ ਹੈ ਕਿ ਟਰੰਪ ਨੇ ਭਾਰਤ ’ਤੇ 50 ਫੀਸਦ ਟੈਰਿਫ ਲਗਾਇਆ ਹੈ, ਜੋ ਦੁਨੀਆ ਵਿੱਚ ਸਭ ਤੋਂ ਵੱਧ ਹੈ।

Advertisement
Tags :
Breaking Newseconomic policyimport regulationindiainternational traderice dumpingtariffstrade warningTrumpUS market
Show comments