Trump's Threat to Iran Infrastructure: ਟਰੰਪ ਦੀ ਬਿਜਲੀ ਪਲਾਂਟਾਂ ’ਤੇ ਹਮਲਿਆਂ ਦੀ ਧਮਕੀ ਜੰਗੀ ਅਪਰਾਧ ਕਰਾਰ
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਇਰਾਨ ਵਿੱਚ ਹਰੇਕ ਪੁਲ ਅਤੇ ਬਿਜਲੀ ਪਲਾਂਟ ਉਡਾਉਣ ਦੀ ਧਮਕੀ ਦਿੱਤੀ ਸੀ। ਮਾਹਿਰਾਂ ਦੀ ਮੰਨੀਏ ਤਾਂ ਫ਼ੌਜੀ ਕਾਨੂੰਨ ਮੁਤਾਬਕ ਟਰੰਪ ਦੀ ਇਹ ਘੁਰਕੀ ਕਿਸੇ ਜੰਗੀ ਅਪਰਾਧ ਤੋਂ...
Advertisement
ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿੱਚ ਪੱਤਰਕਾਰਾਂ ਨਾਲ ਮਿਲਣੀ ਦੌਰਾਨ ਇਰਾਨ ਵਿੱਚ ਹਰੇਕ ਪੁਲ ਅਤੇ ਬਿਜਲੀ ਪਲਾਂਟ ਉਡਾਉਣ ਦੀ ਧਮਕੀ ਦਿੱਤੀ ਸੀ। ਮਾਹਿਰਾਂ ਦੀ ਮੰਨੀਏ ਤਾਂ ਫ਼ੌਜੀ ਕਾਨੂੰਨ ਮੁਤਾਬਕ ਟਰੰਪ ਦੀ ਇਹ ਘੁਰਕੀ ਕਿਸੇ ਜੰਗੀ ਅਪਰਾਧ ਤੋਂ ਘੱਟ ਨਹੀਂ ਹੈ। ਅਮਰੀਕੀ ਸੰਸਦ ਵਿਚਲੇ ਕੁਝ ਡੈਮੋਕਰੈਟਾਂ, ਸੰਯੁਕਤ ਰਾਸ਼ਟਰ ਵਿਚਲੇ ਅਧਿਕਾਰੀਆਂ ਤੇ ਫ਼ੌਜੀ ਕਾਨੂੰਨਾਂ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਹਮਲੇ ਕੌਮਾਂਤਰੀ ਕਾਨੂੰਨਾਂ ਦੀ ਉਲੰਘਣਾ ਹੋਣਗੇ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਦੇ ਤਰਜਮਾਨ ਨੇ ਸੋਮਵਾਰ ਨੂੰ ਚਿਤਾਵਨੀ ਦਿੱਤੀ ਕਿ ਕੌਮਾਂਤਰੀ ਕਾਨੂੰਨਾਂ ਤਹਿਤ ਬੁਨਿਆਦੀ ਢਾਂਚਿਆਂ ’ਤੇ ਹਮਲਿਆਂ ਦੀ ਪਾਬੰਦੀ ਹੈ।
Advertisement
Advertisement
×

