DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤ੍ਰਿਣਮੂਲ ਦੀ ਹਾਰ ਜਥੇਬੰਦਕ ਬੁਨਿਆਦ ਢਹਿਣ ਦਾ ਇਸ਼ਾਰਾ

ਮਮਤਾ ਲਈ ਵੱਡਾ ਸਿਆਸੀ ਝਟਕਾ; ਅਭਿਸ਼ੇਕ ਦੀ ਲੀਡਰਸ਼ਿਪ ਲਈ ਅਜ਼ਮਾਇਸ਼ ਦੀ ਘੜੀ

  • fb
  • twitter
  • whatsapp
  • whatsapp
featured-img featured-img
ਟੀਐੱਮਸੀ ਪ੍ਰਮੁੱਖ ਮਮਤਾ ਬੈਨਰਜੀ ਦੇ ਘਰ ਅੱਗੋਂ ਬੈਰੀਕੇਡ ਹਟਾਏ ਜਾਣ ਬਾਅਦ ਲੰਘਦੇ ਹੋਏ ਸਥਾਨਕ ਲੋਕ। -ਫੋਟੋ: ਪੀਟੀਆਈ
Advertisement

ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਦੀ ਹਾਰ ਨਾ ਸਿਰਫ਼ ਪਾਰਟੀ ਦੇ ਸੰਸਥਾਈ ਪਤਨ ਬਲਕਿ ਉਸ ਦੀ ਮਜ਼ਬੂਤ ਜਥੇਬੰਦਕ ਬੁਨਿਆਦ ਦੇ ਢਹਿਣ ਵੱਲ ਇਸ਼ਾਰਾ ਕਰਦੀ ਹੈ। ਇਹ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਤੋਂ ਪਰੇ ਆਪਣੀ ਹੋਂਦ ਨੂੰ ਕਾਇਮ ਰੱਖਣ ਦੀ ਯੋਗਤਾ ਬਾਰੇ ਬੁਨਿਆਦੀ ਸਵਾਲ ਖੜ੍ਹੇ ਕਰਦਾ ਹੈ। ਮਮਤਾ ਬੈਨਰਜੀ ਲਈ ਇਹ ਹਾਰ ਵੱਡਾ ਸਿਆਸੀ ਝਟਕਾ ਹੈ ਜਦੋਂਕਿ ਅਭਿਸ਼ੇਕ ਬੈਨਰਜੀ ਲਈ ਅਹਿਮ ਪੜਾਅ ਹੈ ਜਿੱਥੇ ਸੰਗਠਨਾਤਮਕ ਪੁਨਰ ਨਿਰਮਾਣ ਉਸ ਦੀ ਲੀਡਰਸ਼ਿਪ ਦੀ ਅਜ਼ਮਾਇਸ਼ ਹੋਵੇਗਾ। ਇਸ ਵੱਡੇ ਝਟਕੇ ਦੀ ਵਜ੍ਹਾ ਸਿਰਫ਼ ਸੱਤਾ ਵਿਰੋਧੀ ਲਹਿਰ ਜਾਂ ਭਾਜਪਾ ਦਾ ਮੁੜ ਉਭਾਰ ਨਹੀਂ ਹੈ, ਸਗੋਂ ਪਾਰਟੀ ਦੇ ਸਭ ਤੋਂ ਅਹਿਮ ਤਬਕੇ- ਇਸ ਦੇ ‘ਮੱਧ ਕ੍ਰਮ’ ਦਾ ਹੌਲੀ-ਹੌਲੀ ਕਮਜ਼ੋਰ ਹੋਣਾ ਹੈ। ਇਹ ਉਹੀ ਹਿੱਸਾ ਹੈ ਜਿਸ ਨੇ ਇਤਿਹਾਸਕ ਤੌਰ ’ਤੇ ਮਮਤਾ ਬੈਨਰਜੀ ਦੀ ਪ੍ਰਸਿੱਧੀ ਨੂੰ ਬੂਥ ਪੱਧਰ ’ਤੇ ਕੰਟਰੋਲ ਵਿੱਚ ਬਦਲਿਆ। ਸਿਆਸੀ ਮਾਹਿਰ ਵਿਸ਼ਵਨਾਥ ਚੱਕਰਵਰਤੀ ਨੇ ਚੋਣ ਨਤੀਜੇ ਨੂੰ ਢਾਂਚਾਗਤ ਨਿਘਾਰ ਦੀ ਸਿਖਰ ਦੱਸਦਿਆਂ ਕਿਹਾ, ‘‘ਟੀ ਐੱਮ ਸੀ ਸਿਰਫ਼ ਇੱਕ ਚੋਣ ਨਹੀਂ ਹਾਰੀ, ਇਸ ਨੇ ਆਪਣੀ ਸੰਗਠਨਾਤਮਕ ਯਾਦ ਸ਼ਕਤੀ ਗੁਆ ਦਿੱਤੀ। ਇਹ ਸਿਰਫ਼ ਚੋਣ ਹਾਰ ਨਹੀਂ; ਇਹ ਜਥੇਬੰਦਕ ਧਮਾਕਾ ਹੈ। ਤ੍ਰਿਣਮੂਲ ਕਾਂਗਰਸ ਨੇ ਲੀਡਰਸ਼ਿਪ ਅਤੇ ਕੇਡਰ ਵਿਚਲੀ ਕੜੀ ਗੁਆ ਦਿੱਤੀ।’’ ਚੋਣ ਉਲਟਫੇਰ ਦਾ ਪੈਮਾਨਾ ਇਸ ਸੰਗਠਨਾਤਮਕ ਕਮਜ਼ੋਰੀ ਨੂੰ ਦਰਸਾਉਂਦਾ ਹੈ। ਪੰਜ ਸਾਲ ਪਹਿਲਾਂ ਭਾਜਪਾ ਦਾ ਵੋਟ ਸ਼ੇਅਰ 38 ਫ਼ੀਸਦ ਸੀ, ਜੋ ਤੇਜ਼ੀ ਨਾਲ ਵਧ ਕੇ ਕਰੀਬ 45 ਫ਼ੀਸਦ ਹੋ ਗਿਆ। ਟੀ ਐੱਮ ਸੀ ਦਾ ਵੋਟ ਸ਼ੇਅਰ 48 ਫ਼ੀਸਦ ਤੋਂ ਘਟ ਕੇ 40.94 ਫ਼ੀਸਦ ਰਹਿ ਗਿਆ। ਸੀਟਾਂ ਦੇ ਮਾਮਲੇ ਵਿੱਚ ਇਹ ਉਲਟਫੇਰ ਹੋਰ ਵੀ ਸਪੱਸ਼ਟ ਸੀ: ਤ੍ਰਿਣਮੂਲ ਕਾਂਗਰਸ ਦੀ ਗਿਣਤੀ 215 ਤੋਂ ਡਿੱਗ ਕੇ 80 ਰਹਿ ਗਈ, ਜਦੋਂਕਿ ਭਾਜਪਾ 77 ਤੋਂ 206 ਸੀਟਾਂ ’ਤੇ ਪਹੁੰਚ ਗਈ। ਸੰਗਠਨਾਤਮਕ ਲਾਭ ਫ਼ੈਸਲਾਕੁਨ ਫ਼ਤਵੇ ਵਿੱਚ ਬਦਲ ਗਿਆ।

ਮੁਕੁਲ ਰਾਏ, ਸੁਵੇਂਦੂ ਅਧਿਕਾਰੀ ਅਤੇ ਪਾਰਥ ਚੈਟਰਜੀ ਵਰਗੇ ਨੇਤਾ ਸਿਰਫ਼ ਸਿਆਸੀ ਸ਼ਖ਼ਸੀਅਤਾਂ ਹੀ ਨਹੀਂ ਸਨ ਸਗੋਂ ਸੰਗਠਨਾਤਮਕ ਥੰਮ੍ਹ ਸਨ ਜਿਨ੍ਹਾਂ ਨੇ ਨੈੱਟਵਰਕ ਬਣਾਏ, ਸਥਾਨਕ ਸਮੀਕਰਨਾਂ ਨੂੰ ਸੰਭਾਲਿਆ ਅਤੇ ਚੋਣ ਸਫਲਤਾ ਯਕੀਨੀ ਬਣਾਈ। ਕੁਝ ਆਗੂ ਅਹਿਮ ਮੌਕਿਆਂ ’ਤੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਗਏ, ਕੁਝ ਵਿਵਾਦਾਂ ਕਾਰਨ ਕਮਜ਼ੋਰ ਹੋ ਗਏ, ਅਤੇ ਮਮਤਾ ਬੈਨਰਜੀ ਤੇ ਅਭਿਸ਼ੇਕ ਬੈਨਰਜੀ ਦੇ ਆਲੇ-ਦੁਆਲੇ ਘੁੰਮਦੇ ਕੇਂਦਰੀਕ੍ਰਿਤ ਢਾਂਚੇ ਅੰਦਰ ਬਹੁਤ ਸਾਰੇ ਆਗੂਆਂ ਦੀਆਂ ਭੂਮਿਕਾਵਾਂ ਹੌਲੀ-ਹੌਲੀ ਘਟ ਗਈਆਂ।

Advertisement

ਮਨੋਰੋਗ ਵਿਗਿਆਨੀ ਸੰਜੈ ਕੁਮਾਰ ਨੇ ਕਿਹਾ, ‘‘ਟੀ ਐੱਮ ਸੀ ਦੀ ਜਥੇਬੰਦਕ ਤਾਕਤ ਦਾ ਇੱਕ ਹਿੱਸਾ ਦਲ-ਬਦਲੀ ਰਾਹੀਂ ਪ੍ਰਭਾਵਸ਼ਾਲੀ ਢੰਗ ਨਾਲ ਭਾਜਪਾ ਵਿੱਚ ਤਬਦੀਲ ਹੋ ਗਿਆ।’’ ਨਤੀਜੇ ਵਜੋਂ ਭੂਮਿਕਾਵਾਂ ਬਦਲ ਗਈਆਂ। ਤ੍ਰਿਣਮੂਲ ਕਾਂਗਰਸ ਜੋ ਕਦੇ ਆਪਣੇ ਮਜ਼ਬੂਤ ਪ੍ਰਬੰਧਨ ਲਈ ਮਕਬੂਲ ਸੀ, ਆਪਣੇ ਵਿਰੋਧੀ ਦੀ ਸੰਗਠਨਾਤਮਕ ਕੁਸ਼ਲਤਾ ਦਾ ਮੁਕਾਬਲਾ ਕਰਨ ਲਈ ਸੰਘਰਸ਼ ਕਰਦੀ ਨਜ਼ਰ ਆਈ। ਸੀਨੀਅਰ ਜ਼ਿਲ੍ਹਾ ਆਗੂ ਨੇ ਟਿੱਪਣੀ ਕੀਤੀ, ‘‘ਪਹਿਲਾਂ, ਸਿਆਸਤ ਨਿੱਜੀ ਨੈੱਟਵਰਕਾਂ ਰਾਹੀਂ ਚਲਾਈ ਜਾਂਦੀ ਸੀ। ਹੁਣ ਫ਼ੈਸਲੇ ਵਧੇਰੇ ਕੇਂਦਰੀਕ੍ਰਿਤ ਅਤੇ ਜ਼ਮੀਨੀ ਹਕੀਕਤਾਂ ਨਾਲ ਘੱਟ ਜੁੜੇ ਹੋਏ ਹਨ।’’ ਸਿਆਸੀ ਸਮੀਖਿਅਕ ਮੈਦੁਲ ਇਸਲਾਮ ਨੇ ਕਿਹਾ, ‘‘ਸੁਧਾਰ ਜ਼ਰੂਰੀ ਸਨ, ਪਰ ਉਨ੍ਹਾਂ ਦੀ ਟਾਈਮਿੰਗ ਨੇ ਤਬਦੀਲੀ ਨੂੰ ਹੋਰ ਵੀ ਮੁਸ਼ਕਲ ਬਣਾ ਦਿੱਤਾ।’’

Advertisement

Advertisement
×